________________
ਪ੍ਰਤੀਕ੍ਰਮਣ
ਸਾਡਾ ਪ੍ਰਤੀਕ੍ਰਮਣ ਸ਼ੂਟ ਆਨ ਸਾਈਟ ਕਹਾਉਂਦਾ ਹੈ। ਅਰਥਾਤ ਤੁਸੀਂ ਜੋ ਕਰਦੇ ਹੋ ਉਹ ਪ੍ਰਤੀਕ੍ਰਮਣ ਨਹੀਂ ਕਹਾਉਂਦਾ। ਕਿਉਂਕਿ ਤੁਹਾਡਾ ਇੱਕ ਵੀ ਕੱਪੜਾ ਨਹੀਂ ਧੋਤਾ ਜਾਂਦਾ ਅਤੇ ਸਾਡੇ ਸਾਰੇ ਧੋ ਕੇ ਸਾਫ ਹੋ ਗਏ। ਪ੍ਰਤੀਕ੍ਰਮਣ ਤਾਂ ਉਹੀ ਕਹਾਉਂਦਾ ਹੈ ਕਿ ਜਿਸ ਨਾਲ ਕੱਪੜੇ ਧੋਤੇ ਜਾਣ ਤੇ ਸਾਫ਼ ਹੋ ਜਾਣ।
18
ਰੋਜ਼ਾਨਾ ਇੱਕ-ਇੱਕ ਕਰਕੇ ਕੱਪੜੇ ਧੋਣੇ ਪੈਣਗੇ। ਜਦੋਂ ਕਿ ਜੈਨ ਕੀ ਕਰਦੇ ਹਨ? ਜਦੋਂ ਬਾਰਾਂ ਮਹੀਨੇ ਹੋ ਜਾਣ, ਉਦੋਂ ਬਾਰਾਂ ਮਹੀਨਿਆਂ ਦੇ ਸਾਰੇ ਕੱਪੜੇ ਇੱਕੋ ਵਾਰ ਧੋਂਦੇ ਹਨ! ਭਗਵਾਨ ਦੇ ਉੱਥੇ ਤਾਂ ਏਦਾਂ ਨਹੀਂ ਚੱਲਦਾ। ਇਹ ਲੋਕ ਬਾਰਾਂ ਮਹੀਨੇ ਵਿੱਚ ਇੱਕ ਵਾਰ ਕੱਪੜੇ ਉਬਾਲਦੇ ਹਨ ਜਾਂ ਨਹੀ? ਇਹਨਾਂ ਨੂੰ ਤਾਂ ਇੱਕ-ਇੱਕ ਕਰਕੇ ਧੋਣਾਂ ਪਵੇਗਾ। ਹਰ ਰੋਜ਼ ਪੰਜ ਸੌ-ਪੰਜ ਸੌ ਕੱਪੜੇ (ਦੋਸ਼) ਪੂਰੇ ਦਿਨ ਧੋਤੇ ਜਾਣਗੇ ਤਾਂ ਕੰਮ ਹੋਵੇਗਾ।
ਜਿੰਨੇ ਦੋਸ਼ ਦਿਖਣਗੇ, ਉਨੇ ਘੱਟਦੇ ਜਾਣਗੇ। ਇਹਨਾਂ ਨੂੰ ਰੋਜ਼ ਦੇ ਪੰਜ ਸੌ ਦੋਸ਼ ਦਿਖਾਈ ਦਿੰਦੇ ਹਨ। ਹੁਣ ਦੂਸਰਿਆਂ ਨੂੰ ਦਿਖਾਈ ਨਹੀਂ ਦਿੰਦੇ, ਉਸਦੀ ਕੀ ਵਜ੍ਹਾ ਹੈ? ਹਾਲੇ ਕੱਚਾ ਹੈ ਇੰਨਾ, ਕੀ ਦੋਸ਼ ਰਹਿਤ ਹੋ ਗਿਆ ਹੈ, ਜੋ ਦਿਖਾਈ ਨਹੀਂ ਦਿੰਦੇ?
ਭਗਵਾਨ ਨੇ ਰੋਜ਼ (ਆਪਣੇ ਦੋਸ਼ਾਂ ਦਾ) ਬਹੀਖਾਤਾ ਲਿਖਣ ਨੂੰ ਕਿਹਾ ਸੀ, ਹੁਣ ਬਾਰਾਂ ਮਹੀਨੇ ਵਿੱਚ ਇੱਕ ਵਾਰ ਬਹੀਖਾਤਾ ਲਿਖਦੇ ਹਨ। ਜਦੋਂ ਪਰਿਊਸ਼ਣ ਆਉਂਦਾ ਹੈ ਉਦੋਂ। ਭਗਵਾਨ ਨੇ ਕਿਹਾ ਸੀ ਕਿ ਸੱਚਾ ਵਪਾਰੀ ਹੋਵੇ ਤਾਂ ਰੋਜ਼ਾਨਾ ਲਿਖਣਾ ਅਤੇ ਸ਼ਾਮ ਨੂੰ ਹਿਸਾਬ ਕੱਢਣਾ। ਬਾਰਾਂ ਮਹੀਨੇ ਵਿੱਚ ਇੱਕ ਵਾਰ ਬਹੀਖਾਤਾ ਲਿਖਦਾ ਹੈ, ਉਸ ਸਮੇਂ ਫਿਰ ਕੀ ਯਾਦ ਰਹੇਗਾ? ਉਸ ਸਮੇਂ ਕਿਹੜੀ ਰਕਮ ਯਾਦ ਰਹੇਗੀ? ਭਗਵਾਨ ਨੇ ਕਿਹਾ ਸੀ ਕਿ ਸੱਚਾ ਵਪਾਰੀ ਬਣਨਾ ਅਤੇ ਰੋਜ਼ ਦਾ ਬਹੀਖਾਤਾ ਰੋਜ਼ ਲਿਖਣਾ ਅਤੇ ਬਹੀਖਾਤੇ ਵਿੱਚ ਕੁੱਝ ਗਲਤੀ ਹੋ ਗਈ ਹੋਵੇ, ਅਵਿਨਯ ਹੋ ਗਿਆ ਹੋਵੇ ਤਾਂ ਤੁਰੰਤ ਹੀ ਪ੍ਰਤੀਕ੍ਰਮਣ ਕਰਨਾ, ਉਸਨੂੰ ਮਿਟਾ ਦੇਣਾ।