SearchBrowseAboutContactDonate
Page Preview
Page 28
Loading...
Download File
Download File
Page Text
________________ 17 ਪ੍ਰਤੀਕ੍ਰਮਣ | ਹਮੇਸ਼ਾ ਹੀ, ਕਰਨ ਨਾਲ ਆਵਰਣ ਆਉਂਦਾ ਹੈ। ਆਵਰਣ ਆਉਣ ਨਾਲ ਭੁੱਲ ਚੁੱਕ ਜਾਂਦੀ ਹੈ, ਇਸ ਲਈ ਭੁੱਲ ਦਿਖਾਈ ਹੀ ਨਹੀਂ ਦਿੰਦੀ। ਭੁੱਲਾਂ ਤਾਂ ਜਦੋਂ ਆਵਰਣ ਟੁੱਟੇਗਾ ਉੱਦੋਂ ਦਿਖਾਈ ਦੇਣਗੀਆਂ ਅਤੇ ਉਹ ਆਵਰਣ ਗਿਆਨੀ ਪੁਰਖ ਤੋਂ ਟੁੱਟੇਗਾ, ਨਹੀਂ ਤਾਂ ਖੁਦ ਤੋਂ ਆਵਰਣ ਨਹੀਂ ਟੁੱਟ ਸਕਦਾ। ਗਿਆਨੀ ਪੁਰਖ ਤਾਂ ਸਾਰੇ ਆਵਰਣ ਫਰੈਕਚਰ ਕਰਕੇ ਤੋੜ ਦਿੰਦੇ ਹਨ!! ਪ੍ਰਸ਼ਨ ਕਰਤਾ : ਕਿਸ ਤਰ੍ਹਾਂ ਕੀਤਾ ਹੋਇਆ ਪ੍ਰਤੀਕ੍ਰਮਣ ਸ਼ੁੱਧ ਮੰਨਿਆ ਜਾਂਦਾ ਹੈ? ਸਹੀ ਪ੍ਰਤੀਕ੍ਰਮਣ ਕਿਵੇਂ ਕੀਤਾ ਜਾਂਦਾ ਹੈ? ਦਾਦਾ ਸ੍ਰੀ : ਸਮਕਿਤ ਹੋਣ ਤੋਂ ਬਾਅਦ ਸਹੀ ਪ੍ਰਤੀਕ੍ਰਮਣ ਹੋ ਸਕਦਾ ਹੈ। ਸਮਯਕਤਵ ਹੋਣ ਤੋਂ ਬਾਅਦ, ਦਿਸ਼ਟੀ ਸਲਟੀ ਹੋਣ ਤੋਂ ਬਾਅਦ, ਆਤਮ ਦ੍ਰਿਸ਼ਟੀ ਹੋਣ ਤੋਂ ਬਾਅਦ ਸਹੀ ਪ੍ਰਤੀਕ੍ਰਮਣ ਹੋ ਸਕਦਾ ਹੈ। ਪਰ ਉਦੋਂ ਤੱਕ ਜੇ ਪ੍ਰਤੀਕ੍ਰਮਣ ਕਰੇ ਅਤੇ ਪਛਤਾਵਾ ਕਰੇ ਤਾਂ ਉਸ ਨਾਲ ਜ਼ਰਾ ਘਟ ਜਾਵੇਗਾ । ਆਤਮ ਦ੍ਰਿਸ਼ਟੀ ਨਾ ਹੋਈ ਹੋਵੇ ਅਤੇ ਸੰਸਾਰ ਦੇ ਲੋਕ ਗਲਤ ਹੋਣ ਤੋਂ ਬਾਅਦ ਪਛਤਾਵਾ ਕਰਨ ਅਤੇ ਪ੍ਰਤੀਕ੍ਰਮਣ ਕਰਨ ਤਾਂ ਉਸ ਨਾਲ ਪਾਪ ਘੱਟ ਬੰਨੇ ਜਾਣਗੇ। ਸਮਝ ਵਿੱਚ ਆਇਆ ਨਾ? ਤੀਮਣ- ਪਛਤਾਵਾ ਕਰਨ ਨਾਲ ਕਰਮ ਖਤਮ ਹੋ ਜਾਣਗੇ! ਕੱਪੜੇ ਤੇ ਚਾਹ ਦਾ ਦਾਗ ਲੱਗਦੇ ਹੀ ਉਸੇ ਵਕਤ ਉਸ ਨੂੰ ਧੋ ਦਿੰਦੇ ਹੋ। ਏਦਾਂ ਕਿਉਂ? ਪ੍ਰਸ਼ਨ ਕਰਤਾ : ਦਾਗ ਨਿੱਕਲ ਜਾਵੇ, ਇਸ ਲਈ। ਦਾਦਾ ਸ੍ਰੀ : ਉਸੇ ਤਰ੍ਹਾਂ ਅੰਦਰ ਦਾਗ ਲੱਗਣ ਤੇ ਤੁਰੰਤ ਧੋ ਦੇਣਾ ਚਾਹੀਦਾ ਹੈ। ਇਹ ਲੋਕ ਤੁਰੰਤ ਧੋ ਦਿੰਦੇ ਹਨ। ਕੋਈ ਕਸ਼ਾਏ ਉਤਪੰਨ ਹੋਇਆ, ਕੁੱਝ ਹੋਇਆ ਕਿ ਤੁਰੰਤ ਧੋ ਦਿੰਦੇ ਹਨ ਤਾਂ ਸਾਫ ਹੀ ਸਾਫ, ਸੁੰਦਰ ਹੀ ਸੁੰਦਰ! ਤੁਸੀਂ ਤਾਂ ਬਾਰਾਂ ਮਹੀਨੇ ਵਿੱਚ ਇੱਕ ਵਾਰ ਕਰਦੇ ਹੋ, ਉਸ ਦਿਨ ਸਾਰੇ ਕੱਪੜੇ ਡੁਬੋ ਦਿੰਦੇ ਹੋ? !
SR No.034322
Book TitlePratikraman Abr Punjabi
Original Sutra AuthorN/A
AuthorDada Bhagwan
PublisherDada Bhagwan Aradhana Trust
Publication Year
Total Pages136
LanguagePunjabji
ClassificationBook_Other
File Size36 MB
Copyright © Jain Education International. All rights reserved. | Privacy Policy