________________
ਪ੍ਰਤੀਕ੍ਰਮਣ
ਪ੍ਰਸ਼ਨ ਕਰਤਾ : ਉਹ ਤਾਂ ਭਾਵ ਪ੍ਰਤੀਕ੍ਰਮਣ ਹੈ। ਕਿਰਿਆ ਪ੍ਰਤੀਕ੍ਰਮਣ ਤਾਂ ਹੋ ਹੀ ਨਹੀਂ ਸਕਦੇ ਨਾ?
16
ਦਾਦਾ ਸ਼੍ਰੀ : ਨਹੀ, ਕਿਰਿਆ ਵਿੱਚ ਪ੍ਰਤੀਕ੍ਰਮਣ ਹੁੰਦਾ ਹੀ ਨਹੀ, ਪ੍ਰਤੀਕ੍ਰਮਣ ਤਾਂ, ਭਾਵ ਪ੍ਰਤੀਕ੍ਰਮਣ ਦੀ ਹੀ ਜ਼ਰੁਰਤ ਹੈ, ਜੋ ਕਿਰਿਆਕਾਰੀ ਹੈ। ਕਿਰਿਆ ਪ੍ਰਤੀਕ੍ਰਮਣ ਨਹੀਂ ਹੁੰਦੇ ਹਨ।
ਪ੍ਰਸ਼ਨ ਕਰਤਾ : ਦਰ੍ਵ ਪ੍ਰਤੀਕ੍ਰਮਣ ਅਤੇ ਭਾਵ ਪ੍ਰਤੀਕ੍ਰਮਣ ਕੀ ਹੈ? ਇਹ ਜ਼ਰਾ ਸਮਝਾਓ।
ਦਾਦਾ ਸ਼੍ਰੀ : ਭਾਵ ਇਸ ਤਰ੍ਹਾਂ ਦਾ ਰੱਖਣਾ ਕਿ “ਏਦਾਂ ਨਹੀਂ ਹੋਣਾ ਚਾਹੀਦਾ', ਇਹ ਭਾਵ ਪ੍ਰਤੀਕ੍ਰਮਣ ਕਹਾਉਂਦਾ ਹੈ। ਅਤੇ ਦ੍ਰਵ ਪ੍ਰਤੀਕ੍ਰਮਣ ਵਿੱਚ ਤਾਂ ਪੂਰਾ ਸਭ, ਇੱਕ-ਇੱਕ ਸ਼ਬਦ ਬੋਲਣਾ ਪੈਂਦਾ ਹੈ। ਜਿੰਨੇ ਸ਼ਬਦ ਲਿਖੇ ਹੋਏ ਹੁੰਦੇ ਹਨ ਨਾ, ਉਹ ਸਾਰੇ ਤੁਹਾਨੂੰ ਬੋਲਣੇ ਪੈਂਦੇ ਹਨ। ਉਹ ਦਵ ਪ੍ਰਤੀਕ੍ਰਮਣ ਕਹਾਉਂਦਾ ਹੈ।
ਤਾਂ ਇਹ ਪ੍ਰਤੀਕ੍ਰਮਣ ਤਾਂ, ਅੱਜ ਜੇ ਭਗਵਾਨ ਇੱਥੇ ਹੁੰਦੇ ਨਾ, ਤਾਂ ਇਹਨਾਂ ਸਭ ਨੂੰ ਜੇਲ ਵਿੱਚ ਸੁੱਟ ਦਿੰਦੇ। ਓਏ ਭਾਈ ਏਦਾਂ ਕੀਤਾ? ਪ੍ਰਤੀਕ੍ਰਮਣ ਯਾਨੀ ਇੱਕ ਗੁਨਾਹ ਦੀ ਮਾਫ਼ੀ ਮੰਗ ਲੈਣਾ, ਸਾਫ ਕਰ ਦੇਣਾ। ਇੱਕ ਦਾਗ ਲੱਗਿਆ ਹੋਵੇ, ਉਸ ਦਾਗ ਨੂੰ ਧੋ ਕੇ ਸਾਫ ਕਰ ਦੇਣਾ, ਜਿਸ ਤਰ੍ਹਾਂ ਦੀ ਜਗ੍ਹਾ ਸੀ, ਉਸੇ ਤਰ੍ਹਾਂ ਦੀ ਕਰ ਦੇਣਾ, ਉਸਨੂੰ ਪ੍ਰਤੀਕ੍ਰਮਣ ਕਹਿੰਦੇ ਹਨ। ਅੱਜਕੱਲ ਤਾਂ ਨਿਰੇ ਦਾਗ ਵਾਲੇ ਕੱਪੜੇ ਦਿਖਾਈ ਦਿੰਦੇ ਹਨ।
ਇਹ ਤਾਂ, ਇੱਕ ਵੀ ਦੋਸ਼ ਦਾ ਪ੍ਰਤੀਕ੍ਰਮਣ ਕੀਤਾ ਨਹੀਂ ਅਤੇ ਨਿਰੇ ਦੋਸ਼ਾਂ ਦੇ ਭੰਡਾਰ ਹੋ ਗਏ ਹਨ।
ਇਹ ਨੀਰੂ ਭੈਣ ਹੈ, ਇਹਨਾਂ ਦੇ ਸਾਰੇ ਆਚਾਰ-ਵਿਚਾਰ ਕਿਉਂ ਉੱਚੇ ਹੋ ਗਏ ਹਨ? ਹਰ ਰੋਜ਼ ਪੰਜ ਸੌ-ਪੰਜ ਸੌ ਪ੍ਰਤੀਕ੍ਰਮਣ ਕਰਦੇ ਹਨ ਅਤੇ ਹੁਣ ਕਹਿੰਦੇ ਹਨ ਕਿ ਅੰਦਰ ਤਾਂ ਬਾਰਾਂ ਸੌ-ਬਾਰਾਂ ਸੌ ਪ੍ਰਤੀਕ੍ਰਮਣ ਹੁੰਦੇ ਹਨ। ਅਤੇ ਇਹਨਾਂ ਲੋਕਾਂ ਨੇ ਇੱਕ ਵੀ ਨਹੀਂ ਕੀਤਾ!