________________
ਪ੍ਰਤੀਕ੍ਰਮਣ
15
ਦਾਦਾ ਸ਼੍ਰੀ : ਨਹੀ। ਇਹਨਾਂ ਪੁਰਾਣਿਆ ਦਾ ਪ੍ਰਤੀਕ੍ਰਮਣ ਕਰਦਾ ਹੈ ਅਤੇ ਫਿਰ ਤੋਂ ਮੋਹ ਦੇ ਨਵੇਂ ਅਤੀਕ੍ਰਮਣ ਖੜੇ ਹੁੰਦੇ ਹਨ। ਮੋਹ ਬੰਦ ਨਹੀਂ ਹੋਇਆ ਹੈ ਨਾ? ਮੋਹ ਹੈ ਨਾ? ਦਰਸ਼ਨ ਮੋਹ, ਅਰਥਾਤ ਪੁਰਾਣੇ ਸਾਰੇ ਪ੍ਰਤੀਕ੍ਰਮਣ ਕਰਨ ਨਾਲ ਉਹ ਵਿਲਯ (ਲੁਪਤ) ਹੋ ਜਾਣਗੇ ਪਰ ਨਵੇ ਖੜ੍ਹੇ ਹੋਣਗੇ। ਜਦੋਂ ਪ੍ਰਤੀਕ੍ਰਮਣ ਕਰਦੇ ਹਾਂ, ਉਸ ਘੜੀ ਪੁੰਨ ਬੰਧਦਾ ਹੈ।
ਸੰਸਾਰ ਦੇ ਲੋਕ ਪ੍ਰਤੀਕ੍ਰਮਣ ਕਰਦੇ ਹਨ। ਜੋ ਜਾਗ੍ਰਿਤ ਹਨ ਉਹ ਰਾਇਸ਼ੀ-ਦੇਵਸ਼ੀ ਦੋਵੇ ਕਰਦੇ ਹਨ, ਤਾਂ ਉਨੇ ਦੋਸ਼ ਘਟ ਗਏ। ਪਰ ਜਦੋਂ ਤੱਕ ਦਰਸ਼ਨ ਮੋਹਨੀਯ ਹੈ, ਉਦੋਂ ਤੱਕ ਮੋਕਸ਼ ਨਹੀਂ ਹੋਵੇਗਾ, ਦੋਸ਼ ਉਤਪੰਨ ਹੁੰਦੇ ਹੀ ਰਹਿਣਗੇ। ਜਿੰਨੇ ਪ੍ਰਤੀਕ੍ਰਮਣ ਕਰੇਗਾ ਉਨੇ ਸਾਰੇ ਦੋਸ਼ ਜਾਣਗੇ।
ਅਰਥਾਤ ਇਸ ਕਾਲ ਵਿੱਚ ਹੁਣ ਸ਼ੂਟ ਆਨ ਸਾਈਟ ਦੀ ਗੱਲ ਤਾਂ ਕਿੱਥੇ ਰਹੀ ਪਰ ਕਹਿੰਦੇ ਹਨ ਕਿ, ਸ਼ਾਮ ਨੂੰ ਪੂਰੇ ਦਿਨ ਦਾ ਪ੍ਰਤੀਕ੍ਰਮਣ ਕਰਨਾ। ਉਹ ਗੱਲ ਵੀ ਕਿੱਥੇ ਗਈ। ਹਫ਼ਤੇ ਵਿੱਚ ਇੱਕ ਅੱਧੀ ਵਾਰ ਕਰਨਾ ਉਹ ਗੱਲ ਵੀ ਕਿੱਥੇ ਗਈ ਅਤੇ ਪਾਕਸ਼ਿਕ (ਪੰਦਰਵਾੜਾ) ਵੀ ਕਿੱਥੇ ਗਿਆ, ਅਤੇ ਬਾਰਾਂ ਮਹੀਨੇ ਵਿੱਚ ਇੱਕ ਵਾਰ ਕਰਦੇ ਹਨ। ਉਸਨੂੰ ਵੀ ਨਹੀਂ ਸਮਝਦੇ ਅਤੇ ਨਵੇਂ ਕੱਪੜੇ ਪਾ ਕੇ ਘੁੰਮਦੇ ਰਹਿੰਦੇ ਹਨ। ਅਰਥਾਤ ਰੀਅਲ ਪ੍ਰਤੀਕ੍ਰਮਣ ਕੋਈ ਨਹੀਂ ਕਰਦਾ। ਇਸ ਲਈ ਦੋਸ਼ ਵੱਧਦੇ ਹੀ ਗਏ। ਪ੍ਰਤੀਕ੍ਰਮਣ ਤਾਂ ਉਸਨੂੰ ਕਹਿੰਦੇ ਹਨ ਕਿ ਦੋਸ਼ ਘੱਟਦੇ ਹੀ ਜਾਣ।
ਇਹਨਾਂ ਨੀਰੂ ਭੈਣ ਨੂੰ ਜੇ ਤੁਹਾਡੇ ਲਈ ਜ਼ਰਾ ਵੀ ਉਲਟਾ ਵਿਚਾਰ ਆ ਜਾਵੇ ਕਿ “ਇਹ ਆ ਗਏ ਅਤੇ ਭੀੜ ਹੋ ਗਈ।” ਇੰਨਾ ਵਿਚਾਰ ਅੰਦਰ ਆਵੇ ਤਾਂ ਤੁਹਾਨੂੰ ਪਤਾ ਨਹੀਂ ਲੱਗਣ ਦੇਣਗੇ। ਚਿਹਰਾ ਹੱਸਦਾ ਰੱਖਣਗੇ। ਉਸ ਵਕਤ ਪ੍ਰਤੀਕ੍ਰਮਣ ਕਰਨਗੇ। ਉਲਟਾ ਵਿਚਾਰ ਆਇਆ, ਉਹ ਅਤੀਕ੍ਰਮਣ ਕੀਤਾ ਕਹਾਉਂਦਾ ਹੈ। ਉਹ ਹਰ ਰੋਜ਼ ਪੰਜ ਸੌ ਪੰਜ ਸੌ ਪ੍ਰਤੀਕ੍ਰਮਣ ਕਰਦੇ
ਹਨ।
ਨਿਰੇ ਦੋਸ਼ ਹੀ ਹੁੰਦੇ ਰਹਿੰਦੇ ਹਨ। ਹੋਸ਼ ਹੀ ਨਹੀਂ ਰਹਿੰਦਾ।