________________
ਪ੍ਰਤੀਕ੍ਰਮਣ ਮੇਰਾ ਅਪਮਾਨ ਕੀਤਾ ਜਾਂ ਮੈਂ ਕਿਸੇ ਦਾ ਅਪਮਾਨ ਕੀਤਾ, ਉਸਦਾ ਮੈਂ ਪ੍ਰਤੀਕ੍ਰਮਣ ਕਰ ਰਿਹਾ ਹਾਂ।
| ਪ੍ਰਤੀਕ੍ਰਮਣ ਯਾਨੀ ਕਸ਼ਾਇਆ ਨੂੰ ਖਤਮ ਕਰ ਦੇਣਾ।
| ਇਹ ਲੋਕ ਸਾਲ ਵਿੱਚ ਇੱਕ ਵਾਰ ਪ੍ਰਤੀਕ੍ਰਮਣ ਕਰਦੇ ਹਨ, ਤਾਂ ਨਵੇਂ ਕੱਪੜੇ ਪਾ ਕੇ ਜਾਂਦੇ ਹਨ। ਪ੍ਰਤੀਕ੍ਰਮਣ ਉਹ ਕੀ ਸ਼ਾਦੀ-ਵਿਆਹ ਹੈ ਜਾਂ ਕੀ ਹੈ? ਤੀਕ੍ਰਮਣ ਕਰਨਾ ਯਾਨੀ ਬਹੁਤ ਗਹਿਰਾ ਡੂੰਘਾ) ਪਛਤਾਵਾ ਕਰਨਾ! ਉੱਥੇ ਨਵੇਂ ਕੱਪੜਿਆਂ ਦਾ ਕੀ ਕੰਮ ਹੈ?! ਉੱਥੇ ਵਿਆਹ ਥੋੜੇ ਹੀ ਹੈ? ਉੱਪਰ ਤੋਂ ਰਾਇਸ਼ੀ ਅਤੇ ਦੇਵਸ਼ੀ (ਰਾਤ ਨੂੰ ਹੋਏ ਦੋਸ਼ਾਂ ਦੇ ਪ੍ਰਤੀਕ੍ਰਮਣ ਸਵੇਰੇ ਅਤੇ ਸਾਰੇ ਦਿਨ ਵਿੱਚ ਹੋਏ ਦੋਸ਼ਾਂ ਦੇ ਪ੍ਰਤੀਕ੍ਰਮਣ ਰਾਤ ਨੂੰ ਕਰਨਾ)। ਸਵੇਰ ਦਾ ਖਾਦਾ ਸ਼ਾਮ ਨੂੰ ਯਾਦ ਨਹੀਂ ਰਹਿੰਦਾ, ਉੱਥੇ ਪ੍ਰਤੀਕ੍ਰਮਣ ਕਿਸ ਤਰ੍ਹਾਂ ਕਰਾਂਗੇ?!
ਵੀਰਾਗ ਧਰਮ ਕਿਸ ਨੂੰ ਕਹਿੰਦੇ ਹਨ ਕਿ ਪ੍ਰਤੀਦਿਨ ਪੰਜ ਸੌ-ਪੰਜ ਸੌ ਪ੍ਰਤੀਕ੍ਰਮਣ ਕਰੇ। ਜੈਨ ਧਰਮ ਤਾਂ ਹਰ ਜਗਾ ਹੈ ਪਰ ਵੀਰਾਗ ਧਰਮ ਨਹੀਂ ਹੈ। ਬਾਰਾਂ ਮਹੀਨੇ ਵਿੱਚ ਇੱਕ ਵਾਰ ਪ੍ਰਤੀਮਣ ਕਰੇ, ਉਸ ਨੂੰ ਜੈਨ ਕਿਸ ਤਰ੍ਹਾਂ ਕਹਾਂਗੇ? ਫਿਰ ਵੀ ਸਾਂਵੰਤਸਰੀ ਤੀਕ੍ਰਮਣ ਕਰਦੇ ਹਨ, ਉਸ ਵਿੱਚ ਹਰਜ਼ ਨਹੀਂ ਹੈ।
ਅਸੀਂ ਏਦਾਂ ਬੋਲਦੇ ਹਾਂ, ਪਰ ਅਸੀਂ ਤਾਂ ਬੋਲਣ ਤੋਂ ਪਹਿਲਾਂ ਹੀ ਤੀਕ੍ਰਮਣ ਕਰ ਲੈਂਦੇ ਹਾਂ। ਤੁਸੀਂ ਏਦਾਂ ਨਹੀਂ ਬੋਲਣਾ। ਅਸੀਂ ਇੰਨਾ ਕਠੋਰ ਬੋਲਦੇ ਹਾਂ, ਭੁੱਲ ਕੱਢਦੇ ਹਾਂ, ਫਿਰ ਵੀ ਅਸੀਂ ਨਿਰਦੋਸ਼ ਦੇਖਦੇ ਹਾਂ। ਪਰ ਜਗਤ ਨੂੰ ਸਮਝਣਾ ਤਾਂ ਪਵੇਗਾ ਨਾ? ਅਸਲ, ਸਹੀ ਗੱਲ ਤਾਂ ਸਮਝਣੀ ਪਵੇਗੀ ਨਾ?!
ਆਤਮਗਿਆਨ, ਉਹ ਮੋਕਸ਼ ਮਾਰਗ ਹੈ। ਆਤਮਗਿਆਨ ਪ੍ਰਾਪਤੀ ਤੋਂ ਬਾਅਦ ਦੇ ਪ੍ਰਤੀਕ੍ਰਮਣ ਮੋਕਸ਼ ਮਾਰਗ ਦੇਣਗੇ, ਬਾਅਦ ਵਿੱਚ ਸਾਰੀਆਂ ਸਾਧਨਾਵਾਂ ਮੋਕਸ਼ ਮਾਰਗ ਦੇਣਗੀਆਂ।
ਪ੍ਰਸ਼ਨ ਕਰਤਾ : ਤਾਂ ਉਹ ਪ੍ਰਤੀਕ੍ਰਮਣ ਉਸਦੇ ਆਤਮਗਿਆਨ ਹੋਣ ਦਾ ਕਾਰਣ ਬਣ ਸਕਣਗੇ?