________________
ਪ੍ਰਤੀਕ੍ਰਮਣ
ਚਾਹੀਦਾ ਹੈ। ਤੁਰੰਤ ਹੀ, ਆਨ ਦ ਮੂਮੈਂਟ। ਇਸ ਵਿੱਚ ਉਧਾਰ ਨਹੀਂ ਚੱਲੇਗਾ। ਇਸ ਨੂੰ ਤਾਂ ਬਾਸੀ ਰੱਖਿਆ ਹੀ ਨਹੀਂ ਜਾ ਸਕਦਾ।
ਪ੍ਰਤੀਕ੍ਰਮਣ ਯਾਨੀ ਪਛਤਾਵਾ ਕਰਨਾ, ਤਾਂ ਪਛਤਾਵਾ ਕਿਸਦਾ ਕਰਦੇ
ਹੋ?
13
ਪ੍ਰਸ਼ਨ ਕਰਤਾ : ਪਛਤਾਵਾ ਨਹੀਂ ਕਰ ਪਾਉਂਦੇ। ਕਿਰਿਆਵਾਂ ਕਰਦੇ ਰਹਿੰਦੇ ਹਾਂ।
ਦਾਦਾ ਸ਼੍ਰੀ : ਪ੍ਰਤੀਕ੍ਰਮਣ ਯਾਨੀ ਵਾਪਸ ਮੁੜਨਾ। ਜੋ ਪਾਪ ਕੀਤੇ ਹੋਣ, ਕ੍ਰੋਧ ਕੀਤਾ ਹੋਵੇ, ਉਸ ਤੇ ਪਛਤਾਵਾ ਕਰਨਾ, ਉਸ ਨੂੰ ਪ੍ਰਤੀਕ੍ਰਮਣ ਕਹਿੰਦੇ ਹਨ।
ਪ੍ਰਤੀਕ੍ਰਮਣ ਕਿਸ ਨੂੰ ਕਹਾਂਗੇ ਕਿ ਜਿਸ ਨੂੰ ਕਰਨ ਨਾਲ ਦੋਸ਼ ਘੱਟ ਹੋਣ। ਜਿਸਨੂੰ ਕਰਨ ਨਾਲ ਦੋਸ਼ ਵੱਧਦੇ ਰਹਿਣ, ਉਸ ਨੂੰ ਪ੍ਰਤੀਕ੍ਰਮਣ ਕਿਵੇਂ ਕਹਾਂਗੇ? ਭਗਵਾਨ ਨੇ ਇਸ ਤਰ੍ਹਾਂ ਨਹੀਂ ਕਿਹਾ ਸੀ। ਭਗਵਾਨ ਕਹਿੰਦੇ ਹਨ, ਜੋ ਭਾਸ਼ਾ ਸਮਝ ਵਿੱਚ ਆਵੇ, ਉਸ ਭਾਸ਼ਾ ਵਿੱਚ ਪ੍ਰਤੀਕ੍ਰਮਣ ਕਰੋ। ਆਪਣੀ-ਆਪਣੀ ਭਾਸ਼ਾ ਵਿੱਚ ਪ੍ਰਤੀਕ੍ਰਮਣ ਕਰ ਲੈਣਾ। ਨਹੀਂ ਤਾਂ ਲੋਕ ਪ੍ਰਤੀਕ੍ਰਮਣ ਨੂੰ ਸਮਝ ਨਹੀਂ ਸਕਣਗੇ। ਇਹ ਮਾਗਧੀ ਭਾਸ਼ਾ ਵਿੱਚ ਰੱਖਿਆ ਹੋਇਆ ਹੈ। ਹੁਣ ਇਹ ਲੋਕ ਗੁਜਰਾਤੀ ਤਾਂ ਸਮਝਦੇ ਨਹੀ, ਇਹਨਾਂ ਨੂੰ ਮਾਗਧੀ ਵਿੱਚ ਪ੍ਰਤੀਕ੍ਰਮਣ ਕਰਨ ਨਾਲ ਕੀ ਫ਼ਾਇਦਾ ਹੋਵੇਗਾ? ਅਤੇ ਸਾਧੂ-ਆਚਾਰਿਆ ਵੀ ਨਹੀਂ ਸਮਝਦੇ, ਉਹਨਾਂ ਵਿੱਚ ਵੀ ਦੋਸ਼ ਕੁੱਝ ਘਟੇ ਨਹੀਂ ਹਨ। ਯਾਨੀ ਇਸ ਵਿੱਚ ਇਸ ਤਰ੍ਹਾਂ ਦੀ ਪਰਸਥਿਤੀ ਹੋ ਗਈ ਹੈ।
ਭਗਵਾਨ ਨੇ ਮਾਗਧੀ ਭਾਸ਼ਾ ਵਿੱਚ ਸਿਰਫ਼ ਨਵਕਾਰ ਮੰਤਰ ਹੀ ਬੋਲਣ ਨੂੰ ਕਿਹਾ ਸੀ ਅਤੇ ਉਹ ਵੀ ਸਮਝ ਕੇ ਬੋਲਣਾ। ਅਰਥਾਤ ਮਾਗਧੀ ਵਿੱਚ ਰੱਖਣ ਜਿਹਾ ਸਿਰਫ ਇਹ ਨਵਕਾਰ ਮੰਤਰ ਹੀ ਹੈ, ਕਿਉਂਕਿ ਭਗਵਾਨ ਦੇ ਸ਼ਬਦ ਹਨ। ਬਾਕੀ ਪ੍ਰਤੀਕ੍ਰਮਣ ਵਿੱਚ ਪਹਿਲਾਂ ਤਾਂ ਉਸਦਾ ਅਰਥ ਸਮਝਣਾ ਹੀ ਪਵੇਗਾ ਕਿ ਇਹ ਮੈਂ ਪ੍ਰਤੀਕ੍ਰਮਣ ਕਰ ਰਿਹਾ ਹਾਂ! ਕਿਸਦਾ? ਕਿਸੇ ਨੇ