________________
ਪ੍ਰਤੀਕ੍ਰਮਣ
ਬੋਲਦੇ ਹਨ, ‘ਹਾਰਟਿਲੀ” ਨਹੀਂ ਬੋਲਦੇ। ਬਾਕੀ ਜੇ ‘ਹਾਰਟਿਲੀ’ ਬੋਲੇ ਤਾਂ ਉਸ ਦੋਸ਼ ਨੂੰ ਕੁੱਝ ਸਮੇਂ ਬਾਅਦ ਜਾਏ ਬਗੈਰ ਚਾਰਾ ਹੀ ਨਹੀਂ ਹੈ! ਤੁਹਾਡਾ ਕਿੰਨਾ ਵੀ ਬੁਰਾ ਦੋਸ਼ ਹੋਵੇ ਪਰ ਜੇ ਉਸਦੇ ਲਈ ਤੁਹਾਨੂੰ ‘ਹਾਰਟਿਲੀ’ ਬਹੁਤ ਪਛਤਾਵਾ ਹੋਵੇਗਾ ਤਾਂ ਫਿਰ ਤੋਂ ਉਹ ਦੋਸ਼ ਨਹੀਂ ਹੋਵੇਗਾ। ਅਤੇ ਫਿਰ ਤੋਂ ਹੋ ਜਾਵੇ ਤਾਂ ਵੀ ਉਸ ਵਿੱਚ ਹਰਜ਼ ਨਹੀਂ ਹੈ, ਪਰ ਬਹੁਤ ਪਛਤਾਵਾ ਕਰਦੇ ਰਹਿਣਾ।
12
ਪ੍ਰਸ਼ਨ ਕਰਤਾ : ਪ੍ਰਤੀਕ੍ਰਮਣ ਅਤੇ ਪਛਤਾਵੇ ਵਿੱਚ ਕੀ ਫਰਕ ਹੈ?
ਦਾਦਾ ਸ਼੍ਰੀ : ਪਛਤਾਵਾ ਅਸਪਸ਼ਟ ਰੂਪ ਵਿੱਚ ਹੈ, ਕ੍ਰਿਸ਼ਚਨ ਲੋਕ ਐਤਵਾਰ ਨੂੰ ਚਰਚ ਵਿੱਚ ਪਛਤਾਵਾ ਕਰਦੇ ਹਨ। ਜੋ ਪਾਪ ਕੀਤੇ ਉਸਦਾ ਅਸਪਸ਼ਟ ਰੂਪ ਵਿੱਚ ਪਛਤਾਵਾ ਕਰਦੇ ਹਨ। ਅਤੇ ਪ੍ਰਤੀਕ੍ਰਮਣ ਤਾਂ ਕਿਸ ਤਰ੍ਹਾਂ ਦਾ ਹੈ ਕਿ ਜਿਸ ਨੇ ਗੋਲੀ ਦਾਗੀ, ਜਿਸਨੇ ਅਤੀਕ੍ਰਮਣ ਕੀਤਾ, ਉਹ ਪ੍ਰਤੀਕ੍ਰਮਣ ਕਰਦਾ ਹੈ, ਉਸੇ ਵਕਤ! ਸ਼ੂਟ ਆਨ ਸਾਈਟ ਉਸ ਨੂੰ ਧੋ ਦਿੰਦਾ ਹੈ!!
ਆਲੋਚਨਾ-ਪ੍ਰਤੀਕ੍ਰਮਣ ਅਤੇ ਪ੍ਰਤਿਆਖਿਆਨ ਮਹਾਵੀਰ ਭਗਵਾਨ ਦੇ ਸਿਧਾਂਤ ਦਾ ਸਾਰ ਹੈ ਅਤੇ ਅਕ੍ਰਮ ਮਾਰਗ ਵਿੱਚ, ‘ਗਿਆਨੀ ਪੁਰਖ’ ਹੀ ਸਾਰ ਹੈ, ਇੰਨਾ ਹੀ ਸਮਝਣਾ ਹੈ। ਆਗਿਆ ਹੀ ਧਰਮ ਅਤੇ ਆਗਿਆ ਹੀ ਤਪ ਹੈ। ਪਰ ਉਹ ਦਖਲ ਕੀਤੇ ਬਗੈਰ ਰਹਿੰਦਾ ਨਹੀਂ ਨਾ! ਅਨਾਦਿ ਤੋਂ ਬੁਰੀ ਆਦਤ ਜੋ ਪਈ
3. ਨਹੀਂ ਹਨ, ਉਹ ਪ੍ਰਤੀਕ੍ਰਮਣ ਮਹਾਵੀਰ ਦੇ
ਪ੍ਰਸ਼ਨ ਕਰਤਾ : ਅਨਾਦਿ ਕਾਲ ਤੋਂ ਪ੍ਰਤੀਕ੍ਰਮਣ ਤਾਂ ਕਰਦਾ ਆਇਆ ਹੈ, ਫਿਰ ਵੀ ਛੁਟਕਾਰਾ ਤਾਂ ਹੋਇਆ ਨਹੀ।
ਦਾਦਾ : ਸੱਚੇ ਪ੍ਰਤੀਕ੍ਰਮਣ ਨਹੀਂ ਕੀਤੇ ਹਨ। ਸੱਚੇ ਪ੍ਰਤਿਆਖਿਆਨ ਅਤੇ ਸੱਚੇ ਪ੍ਰਤੀਕ੍ਰਮਣ ਕਰੇ ਤਾਂ ਉਸਦਾ ਹੱਲ ਆਵੇ। ਪ੍ਰਤੀਕ੍ਰਮਣ ਸ਼ੂਟ ਆਨ ਸਾਈਟ ਹੋਣਾ ਚਾਹੀਦਾ ਹੈ। ਹੁਣ ਜੇ ਮੇਰਾ ਇੱਕ ਸ਼ਬਦ ਜ਼ਰਾ ਟੇਡਾ ਨਿੱਕਲ ਜਾਵੇ, ਤਾਂ ਮੈਥੋਂ ਅੰਦਰ ਪ੍ਰਤੀਕ੍ਰਮਣ ਹੋ ਹੀ ਜਾਣਾ