________________
ਪ੍ਰਤੀਕ੍ਰਮਣ
11
ਪ੍ਰਸ਼ਨ ਕਰਤਾ : ਪਰ ਸੱਚੇ ਮਨ ਨਾਲ ਮਾਫੀ ਮੰਗਣੀ ਹੈ ਨਾ?
ਦਾਦਾ ਸ਼੍ਰੀ : ਮਾਫ਼ੀ ਮੰਗਣਵਾਲਾ ਸੱਚੇ ਮਨ ਨਾਲ ਹੀ ਮੰਗਦਾ ਹੈ ਅਤੇ ਝੂਠੇ ਮਨ ਨਾਲ ਮੰਗੇਗਾ ਤਾਂ ਵੀ ਚਲਾ ਲਿਆ ਜਾਵੇਗਾ। ਤਾਂ ਵੀ ਮਾਫੀ ਮੰਗਣਾ।
ਪ੍ਰਸ਼ਨ ਕਰਤਾ : ਫਿਰ ਤਾਂ ਉਸ ਨੂੰ ਆਦਤ ਪੈ ਜਾਵੇਗੀ?
ਦਾਦਾ ਸ਼੍ਰੀ : ਆਦਤ ਪੈ ਜਾਵੇ ਤਾਂ ਭਲੇ ਹੀ ਪੈ ਜਾਵੇ। ਪਰ ਮਾਫ਼ੀ ਮੰਗਣਾ। ਮਾਫੀ ਮੰਗੇ ਬਗੈਰ ਤਾਂ ਆ ਬਣੇਗੀ, ਸਮਝੋ!!! ਮਾਫ਼ੀ ਦਾ ਕੀ ਅਰਥ ਹੈ? ਉਹ ਪ੍ਰਤੀਕ੍ਰਮਣ ਕਹਾਉਂਦਾ ਹੈ ਅਤੇ ਦੋਸ਼ ਨੂੰ ਕੀ ਕਹਿੰਦੇ ਹਨ? ਅਤੀਕ੍ਰਮਣ
ਕੋਈ ਬ੍ਰਾਂਡੀ ਪੀਵੇ ਅਤੇ ਕਹੇ ਕਿ ਮੈਂ ਮਾਫੀ ਮੰਗਦਾ ਹਾਂ, ਤਾਂ ਮੈਂ ਕਹਿੰਦਾ ਹਾਂ ਕਿ ਮਾਫ਼ੀ ਮੰਗਣਾ। ਮਾਫ਼ੀ ਮੰਗਦੇ ਰਹਿਣਾ ਅਤੇ ਪੀਂਦੇ ਰਹਿਣਾ। ਪਰ ਮਨ ਵਿੱਚ ਤੈਅ ਕਰਨਾ ਕਿ ‘ਹੁਣ ਮੈਂ ਛੱਡ ਦੇਣੀ ਹੈ। ਸੱਚੇ ਦਿਲ ਨਾਲ ਮਨ ਵਿੱਚ ਤੈਅ ਕਰਨਾ ਕਿ ਮੈਂ ਛੱਡ ਦੇਣੀ ਹੈ ਤਾਂ ਇੱਕ ਦਿਨ ਉਸਦਾ ਅੰਤ ਆਵੇਗਾ। ਮੇਰਾ ਇਹ ਵਿਗਿਆਨ ਸ਼ਤ-ਪ੍ਰਤੀਸ਼ਤ ਹੈ।
ਇਹ ਤਾਂ ਵਿਗਿਆਨ ਹੈ!! ਉੱਗੇ ਬਗੈਰ ਰਹੇਗਾ ਨਹੀ। ਤੁਰੰਤ ਹੀ ਫਲ ਦੇਣ ਵਾਲਾ ਹੈ। ‘ਦਿਸ ਇਜ਼ ਦ ਕੈਸ਼ ਬੈਂਕ ਆੱਫ ਡਿਵਾਇਨ ਸਲਿਊਸ਼ਨ’। ਇਹੀ ‘ਕੈਸ਼ ਬੈਂਕ’ ਹੈ! ਦਸ ਲੱਖ ਸਾਲਾਂ ਤੋਂ ਹੈ ਹੀ ਨਹੀਂ ਸੀ! ਦੋ ਘੰਟੇ ਵਿੱਚ ਮੋਕਸ਼ ਲੈ ਜਾਓ!! ਇੱਥੇ ਤੂੰ ਜੋ ਮੰਗੇਗਾ, ਉਹ ਦੇਣ ਨੂੰ ਤਿਆਰ ਹਾਂ। ਤੂੰ ਮੰਗਦੇ ਹੋਏ ਥੱਕ ਜਾਵੇਂਗਾ।
ਕਿਸੇ ਆਦਮੀ ਨੂੰ ਚੋਰੀ ਕਰਨ ਤੋਂ ਬਾਅਦ ਪਛਤਾਵਾ ਹੋਵੇ, ਤਾਂ ਕੁਦਰਤ ਉਸ ਨੂੰ ਛੱਡ ਦਿੰਦੀ ਹੈ। ਪਛਤਾਵਾ ਕੀਤਾ, ਇਸ ਲਈ ਭਗਵਾਨ ਦੇ ਉੱਥੇ ਇਹ ਗੁਨਾਹ ਨਹੀਂ ਮੰਨਿਆ ਜਾਂਦਾ। ਪਰ ਜਗਤ ਦੇ ਲੋਕ ਜੋ ਵੀ ਸਜ਼ਾਂ ਦੇਣ, ਉਸ ਨੂੰ ਇਸ ਜਨਮ ਵਿੱਚ ਭੁਗਤ ਲੈਣਾ ਪਵੇਗਾ।
‘ਇਹ ਸਭ ਗਲਤ ਹੈ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ,” ਇਸ ਤਰ੍ਹਾਂ ਸਭ ਬੋਲਦੇ ਹਨ। ਉਹ ਉੱਪਰ-ਉੱਪਰ ਤੋਂ ਬੋਲਦੇ ਹਨ। ‘ਸੁਪਰਫਲੂਅਸ