________________
10.
ਪ੍ਰਤੀਕ੍ਰਮਣ ਕਰਨਾ ਹੈ, ਨਹੀਂ ਤਾਂ ਭਗਵਾਨ ਨੂੰ ਸੰਬੋਧਿਤ ਕਰਕੇ ਕਰਨਾ ਕਿ, “ਹੇ ਭਗਵਾਨ! ਪਛਤਾਵਾ ਕਰਦਾ ਹਾਂ, ਮਾਫੀ ਮੰਗਦਾ ਹਾਂ ਅਤੇ ਹੁਣ ਫਿਰ ਤੋਂ ਨਹੀਂ ਕਰਾਂਗਾ। ਬਸ ਇਹੀ ਹੈ ਤੀਕ੍ਰਮਣ!
ਪ੍ਰਸ਼ਨ ਕਰਤਾ : ਕੀ ਇਸ ਨਾਲ ਧੋਤਾ ਜਾਵੇਗਾ?
ਦਾਦਾ ਸ੍ਰੀ : ਹਾਂ, ਹਾਂ, ਬਿਲਕੁੱਲ!! ਪ੍ਰਤੀਕ੍ਰਮਣ ਕੀਤਾ ਇਸ ਲਈ ਫਿਰ ਰਹੇਗਾ ਨਹੀਂ ਨਾ?! ਬਹੁਤ ਭਾਰੀ ਕਰਮ ਹੋਵੇ ਤਾਂ ਜਲੀ ਹੋਈ ਰੱਸੀ ਵਰਗਾ ਦਿਖੇਗਾ ਪਰ ਹੱਥ ਲਗਾਉਂਦੇ ਹੀ ਝੜ ਜਾਵੇਗਾ।
| ਪ੍ਰਸ਼ਨ ਕਰਤਾ : ਉਹ ਪਛਤਾਵਾ ਕਿਵੇਂ ਕਰਾਂ? ਸਭ ਨੂੰ ਦਿਖੇ ਉਸ ਤਰ੍ਹਾਂ ਕਰਾਂ ਜਾਂ ਮਨ ਵਿੱਚ ਕਰਾਂ? | ਦਾਦਾ ਸ੍ਰੀ : ਮਨ ਵਿੱਚ। ਮਨ ਵਿੱਚ ਦਾਦਾ ਜੀ ਨੂੰ ਯਾਦ ਕਰਕੇ ਕਿ “ਇਹ ਮੇਰੀ ਭੁੱਲ ਹੋਈ ਹੈ, ਹੁਣ ਫਿਰ ਤੋਂ ਨਹੀਂ ਕਰਾਂਗਾ’ ਮਨ ਵਿੱਚ ਇਸ ਤਰ੍ਹਾਂ ਯਾਦ ਕਰਕੇ ਕਰਨਾ, ਤਾਂ ਫਿਰ ਇਸ ਤਰ੍ਹਾਂ ਕਰਦੇ-ਕਰਦੇ ਉਹ ਸਾਰਾ ਦੁੱਖ ਭੁੱਲ ਜਾਵੇਗਾ। ਉਹ ਭੁੱਲ ਖਤਮ ਹੋ ਜਾਵੇਗੀ। ਪਰ ਇਸ ਤਰ੍ਹਾਂ ਨਹੀਂ ਕਰਾਂਗੇ ਤਾਂ ਫਿਰ ਭੁੱਲਾਂ ਵੱਧਦੀਆਂ ਜਾਣਗੀਆਂ।
ਸਿਰਫ ਇਹੀ ਮਾਰਗ ਇਸ ਤਰ੍ਹਾਂ ਦਾ ਹੈ ਕਿ ਖੁਦ ਦੇ ਦੋਸ਼ ਦਿਖਦੇ ਜਾਂਦੇ ਹਨ ਅਤੇ ਸ਼ੂਟ ਹੁੰਦੇ ਜਾਂਦੇ ਹਨ, ਇਸ ਤਰ੍ਹਾਂ ਕਰਦੇ-ਕਰਦੇ ਦੋਸ਼ ਖਤਮ ਹੋ ਜਾਣਗੇ।
ਪ੍ਰਸ਼ਨ ਕਰਤਾ : ਇੱਕ ਪਾਸੇ ਪਾਪ ਕਰਦਾ ਰਹੇ ਅਤੇ ਦੂਜੇ ਪਾਸੇ ਪਛਤਾਵਾ ਕਰਦਾ ਰਹੇ, ਇਸ ਤਰ੍ਹਾਂ ਤਾਂ ਚੱਲਦਾ ਹੀ ਰਹੇਗਾ।
ਦਾਦਾ ਸ੍ਰੀ : ਇਸ ਤਰ੍ਹਾਂ ਨਹੀਂ ਕਰਨਾ ਹੈ। ਜੋ ਮਨੁੱਖ ਪਾਪ ਕਰਦਾ ਹੈ, ਉਹ ਜੇ ਪਛਤਾਵਾ ਕਰੇ ਤਾਂ ਉਹ ਨਕਲੀ ਪਛਤਾਵਾ ਕਰ ਹੀ ਨਹੀਂ ਸਕਦਾ। ਉਸਦਾ ਪਛਤਾਵਾ ਸੱਚਾ ਹੀ ਹੁੰਦਾ ਹੈ ਅਤੇ ਪਛਤਾਵਾ ਸੱਚਾ ਹੁੰਦਾ ਹੈ, ਇਸ ਲਈ ਪਿਆਜ ਦੀ ਪਰਤ ਦੀ ਤਰ੍ਹਾਂ ਇੱਕ ਪਰਤ ਹਟਦੀ ਹੈ। ਉਸ ਤੋਂ ਬਾਅਦ ਵੀ ਪਿਆਜ ਤਾਂ ਫਿਰ ਵੀ ਪੂਰਾ ਹੀ ਦਿਖੇਗਾ। ਫਿਰ ਬਾਅਦ ਵਿੱਚ ਦੂਸਰੀ ਪਰਤ ਹਟੇਗੀ। ਪਛਤਾਵਾ ਕਦੇ ਵੀ ਵਿਅਰਥ ਨਹੀਂ ਜਾਂਦਾ।