________________
ਪ੍ਰਤੀਮਣ ਨਾ!! ਤੁਹਾਨੂੰ ਸਮਝ ਵਿੱਚ ਆਉਂਦਾ ਹੈ? ! ਫਿਰ ਮੈਂ ਚੰਦੂਭਾਈ, ਇਹਨਾਂ ਦਾ ਸਹੁਰਾ ਲੱਗਦਾ ਹਾਂ, ਇਹਨਾਂ ਦਾ ਮਾਮਾ ਲੱਗਦਾ ਹਾਂ, ਇਹਨਾਂ ਦਾ ਚਾਚਾ ਲੱਗਦਾ ਹਾਂ, ਇਹ ਸਾਰੇ ਆਰੋਪਿਤ ਭਾਵ ਹਨ, ਇਸ ਨਾਲ ਨਿਰੰਤਰ ਕਰਮ ਬੰਧਦੇ ਹੀ ਰਹਿੰਦੇ ਹਨ। ਰਾਤ ਨੂੰ ਨੀਂਦ ਵਿੱਚ ਵੀ ਕਰਮ ਬੰਧਦੇ ਰਹਿੰਦੇ ਹਨ। ਰਾਤ ਨੂੰ ਕਰਮ ਬੰਧਦੇ ਹਨ, ਉਸ ਵਿੱਚ ਤਾਂ ਕੋਈ ਚਾਰਾ ਹੀ ਨਹੀਂ ਹੈ। ਪਰ ‘ਮੈਂ ਚੰਦੂਭਾਈ ਹਾਂ ਉਸ ਅਹੰਕਾਰ ਨੂੰ ਜੇ ਤੁਸੀਂ ਨਿਰਮਲ ਕਰ ਦੇਵੋ, ਤਾਂ ਤੁਹਾਨੂੰ ਘੱਟ ਕਰਮ ਬੰਨੇ ਜਾਣਗੇ।
ਅਹੰਕਾਰ ਨਿਰਮਲ ਕਰਨ ਤੋਂ ਬਾਅਦ ਫਿਰ ਤੋਂ ਕਿਰਿਆਵਾਂ ਕਰਨੀਆਂ ਪੈਂਦੀਆਂ ਹਨ। ਕਿਹੋ ਜਿਹੀਆਂ ਕਿਰਿਆਵਾਂ ਕਰਨੀਆਂ ਪੈਂਦੀਆਂ ਹਨ? ਕਿ ਸਵੇਰੇ ਤੁਹਾਡੇ ਬੇਟੇ ਦੀ ਪਤਨੀ ਤੋਂ ਕੱਪ-ਪਲੇਟ ਟੁੱਟ ਜਾਣ, ਤਾਂ ਤੁਸੀਂ ਕਹਿ ਦਿੱਤਾ ਕਿ, ਤੈਨੂੰ ਅਕਲ ਨਹੀਂ ਹੈ। ਇਸ ਨਾਲ ਉਸ ਨੂੰ ਜੋ ਦੁੱਖ ਹੋਇਆ, ਉਸ ਸਮੇਂ ਤੁਹਾਨੂੰ ਮਨ ਵਿੱਚ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਕਿ “ਇਹ ਮੈਂ ਉਸ ਨੂੰ ਦੁੱਖ ਦਿੱਤਾ ਹੈ।” ਉੱਥੇ ਤੀਕ੍ਰਮਣ ਹੋਣਾ ਚਾਹੀਦਾ ਹੈ। ਦੁੱਖ ਦਿੱਤਾ ਮਤਲਬ ਅਤੀਕ੍ਰਮਣ ਕਿਹਾ ਜਾਵੇਗਾ। ਅਤੇ ਅਤੀਕ੍ਰਮਣ ਹੋਣ ਤੇ ਪ੍ਰਤੀਕ੍ਰਮਣ ਕਰਨ ਨਾਲ ਉਹ ਮਿਟ ਜਾਂਦਾ ਹੈ। ਉਹ ਕਰਮ ਹਲਕਾ ਹੋ ਜਾਂਦਾ
ਹੈ।
ਕਿਸੇ ਨੂੰ ਕੁੱਝ ਦੁੱਖ ਹੋਵੇ, ਜੇ ਇਹੋ ਜਿਹਾ ਆਚਰਣ (ਵਿਹਾਰ) ਕਰੇ ਤਾਂ ਉਹ ਅਤੀਕੁਮਣ ਕਹਾਉਂਦਾ ਹੈ ਅਤੇ ਅਤੀਕੁਮਣ ਹੋਣ ਤੇ ਪ੍ਰਤੀਕ੍ਰਮਣ ਹੋਣਾ ਹੀ ਚਾਹੀਦਾ ਹੈ। ਅਤੇ ਉਹ ਬਾਰਾਂ ਮਹੀਨੇ ਵਿੱਚ ਇੱਕ ਵਾਰ ਕਰਦੇ ਹਨ, ਉਸ ਤਰ੍ਹਾਂ ਨਹੀ। ਸ਼ੂਟ ਆਨ ਸਾਈਟ (ਦੋਸ਼ ਦੇਖਦੇ ਹੀ ਖਤਮ ਕਰੋ) ਹੋਣਾ ਚਾਹੀਦਾ ਹੈ, ਤਾਂ ਇਹ ਦੁੱਖ ਕੁੱਝ ਘਟਣਗੇ। ਵੀਰਾਗ ਦੇ ਕਹੇ ਗਏ ਮਤ ਦੇ ਅਨੁਸਾਰ ਚਲਾਂਗੇ ਤਾਂ ਦੁੱਖ ਜਾਵੇਗਾ ਨਹੀਂ ਤਾਂ ਦੁੱਖ ਨਹੀਂ ਜਾਵੇਗਾ।
ਪ੍ਰਸ਼ਨ ਕਰਤਾ : ਇਸ ਤਰ੍ਹਾਂ ਦਾ ਪ੍ਰਤੀਕ੍ਰਮਣ ਕਿਵੇਂ ਕਰਨਾ ਚਾਹੀਦਾ
ਹੈ?
ਦਾਦਾ ਸ੍ਰੀ : ਤੁਸੀਂ ਜੇ ਗਿਆਨ ਪ੍ਰਾਪਤ ਕੀਤਾ ਹੋਵੇ ਤਾਂ ਤੁਹਾਨੂੰ ਉਸਦੇ ਆਤਮਾ ਦਾ ਪਤਾ ਚੱਲੇਗਾ। ਸੋ: ਆਤਮਾ ਨੂੰ ਸੰਬੋਧਿਤ (ਯਾਦ) ਕਰਕੇ