SearchBrowseAboutContactDonate
Page Preview
Page 19
Loading...
Download File
Download File
Page Text
________________ | ਪ੍ਰਤੀਕ੍ਰਮਣ ਤਿਆਖਿਆਨ ਕਹਾਉਂਦਾ ਹੈ। ਦੁਬਾਰਾ ਏਦਾਂ ਨਹੀਂ ਕਰੂੰਗਾ, ਇਹ ਮਿਸ ਕਰਦਾ ਹਾਂ, ਮਨ ਵਿੱਚ ਇਹ ਤੈਅ ਕਰਨਾ ਹੈ ਅਤੇ ਉਸ ਤੋਂ ਬਾਅਦ ਜੇ ਫਿਰ ਤੋਂ ਇਸ ਤਰ੍ਹਾਂ ਹੋ ਜਾਵੇ ਤਾਂ ਇੱਕ ਪਰਤ ਤਾਂ ਚਲੀ ਗਈ ਸੀ। ਪਰ ਫਿਰ ਦੂਸਰੀ ਪਰਤ ਆਉਂਦੀ ਹੈ, ਤਾਂ ਉਸ ਨਾਲ ਘਬਰਾਉਂਣਾ ਨਹੀਂ, ਵਾਰ-ਵਾਰ ਇਸ ਤਰ੍ਹਾਂ ਕਰਦੇ ਹੀ ਰਹਿਣਾ ਹੈ। ਪ੍ਰਸ਼ਨ ਕਰਤਾ : ਆਲੋਚਨਾ ਯਾਨੀ ਕੀ? ਦਾਦਾ ਸ੍ਰੀ : ਹਾਂ, ਆਲੋਚਨਾ ਯਾਨੀ ਤੁਸੀਂ ਕੋਈ ਖਰਾਬ ਕੰਮ ਕੀਤਾ ਹੋਵੇ, ਤਾਂ ਤੁਹਾਡੇ ਜੋ ਵੀ ਗੁਰੂ ਹੋਣ, ਜਾਂ ਫਿਰ ਗਿਆਨੀ ਹੋਣ, ਉਹਨਾਂ ਦੇ ਸਾਹਮਣੇ ਇਕਰਾਰ ਕਰਨਾ। ਜਿਵੇਂ ਹੋਇਆ ਹੋਵੇ ਉਸੇ ਸਵਰੂਪ ਵਿੱਚ ਇਕਰਾਰ ਕਰਨਾ। ਅਰਥਾਤ ਤੁਹਾਨੂੰ ਪ੍ਰਤੀਕ੍ਰਮਣ ਕਿਸਦਾ ਕਰਨਾ ਹੈ? ਤਾਂ ਕਹੀਏ, “ਜਿੰਨਾ ਅਤੀਕ੍ਰਮਣ ਕੀਤਾ ਹੋਵੇ, ਜੋ ਲੋਕਾਂ ਨੂੰ ਸਵੀਕਾਰ ਯੋਗ ਨਾ ਹੋਵੇ, ਜੋ ਲੋਕ ਨਿੰਦਾ ਵਾਲੇ ਹਨ ਇਹੋ ਜਿਹੇ ਕਰਮ, ਅਤੇ ਸਾਹਮਣੇ ਵਾਲੇ ਨੂੰ ਦੁੱਖ ਹੋ ਜਾਵੇ ਇਸ ਤਰ੍ਹਾਂ ਹੋਇਆ ਹੋਵੇ ਤਾਂ ਉਹ ਅਤੀਕ੍ਰਮਣ ਕਹਾਉਂਦੇ ਹਨ। ਇਸ ਤਰ੍ਹਾਂ ਹੋਇਆ ਹੋਵੇ ਤਾਂ ਤੀਕ੍ਰਮਣ ਕਰਨ ਦੀ ਜ਼ਰੂਰਤ ਹੈ। ਕਰਮ ਬੰਨਦਾ ਕੌਣ ਹੈ? ਉਸਨੂੰ ਤੁਹਾਨੂੰ ਜਾਣਨਾ ਪਵੇਗਾ, ਤੁਹਾਡਾ ਨਾਮ ਕੀ ਹੈ? . ਪ੍ਰਸ਼ਨ ਕਰਤਾ : ਚੰਦੂਭਾਈ। ਦਾਦਾ ਸ੍ਰੀ : ਤਾਂ ‘ਮੈਂ ਚੰਦੂਭਾਈ ਹਾਂ ਉਹੀ ਕਰਮ ਬੰਧਨ ਕਰਵਾਉਂਦਾ ਹੈ। ਫਿਰ ਜੇ ਰਾਤ ਨੂੰ ਸੌਂ ਜਾਵੇ, ਫਿਰ ਵੀ ਪੂਰੀ ਰਾਤ ਕਰਮ ਬੰਨੇ ਜਾਂਦੇ ਹਨ। “ਮੈਂ ਚੰਦੂਭਾਈ ਹਾਂ, ਇਸ ਤਰ੍ਹਾਂ ਰਹੇ ਤਾਂ ਸੌਂਦੇ ਹੋਏ ਵੀ ਕਰਮ ਬੰਨੇ ਜਾਂਦੇ ਹਨ। ਉਸਦਾ ਕੀ ਕਾਰਣ ਹੈ? ਕਿਉਂਕਿ ਉਹ ਆਰੋਪਿਤ ਭਾਵ ਹੈ। ਇਸ ਲਈ ਗੁਨਾਹ ਲਾਗੂ ਹੋਇਆ। ਸੱਚਮੁੱਚ ‘ਖੁਦ ਚੰਦੂਭਾਈ ਨਹੀਂ ਹੈ ਅਤੇ ਜਿੱਥੇ ਤੁਸੀਂ ਨਹੀਂ ਹੋ, ਉੱਥੇ ਮੈਂ ਹਾਂ ਇਹ ਆਰੋਪਣ ਕਰਦੇ ਹੋ। ਕਲਪਿਤ ਭਾਵ ਹੈ ਉਹ, ਅਤੇ ਨਿਰੰਤਰ ਉਸਦਾ ਗੁਨਾਹ ਲਾਗੂ ਹੁੰਦਾ ਹੈ।
SR No.034322
Book TitlePratikraman Abr Punjabi
Original Sutra AuthorN/A
AuthorDada Bhagwan
PublisherDada Bhagwan Aradhana Trust
Publication Year
Total Pages136
LanguagePunjabji
ClassificationBook_Other
File Size36 MB
Copyright © Jain Education International. All rights reserved. | Privacy Policy