________________
ਪ੍ਰਤੀਕ੍ਰਮਣ
| ਪ੍ਰਸ਼ਨ ਕਰਤਾ : ਅਤੇ ਪ੍ਰਤੀਕ੍ਰਮਣ ਤਾਂ, ਦੂਜਿਆਂ ਦੇ ਦੋਸ਼ ਦਿਖਾਈ ਦਿੱਤੇ, ਉਸੇ ਦੇ ਪ੍ਰਤੀਕ੍ਰਮਣ ਕਰਨੇ ਹਨ? | ਦਾਦਾ ਸ੍ਰੀ : ਸਿਰਫ ਦੂਜਿਆ ਦੇ ਦੋਸ਼ ਹੀ ਨਹੀਂ, ਹਰ ਇੱਕ ਗੱਲ ਵਿੱਚ, ਝੂਠ ਬੋਲਿਆ ਹੋਵੇ, ਉਲਟਾ ਹੋਇਆ ਹੋਵੇ, ਜੋ ਵੀ ਕੋਈ ਹਿੰਸਾ ਹੋਈ ਹੋਵੇ, ਪੰਜ ਮਹਾਂਵਰਤਾਂ ਵਿਚੋਂ ਕੋਈ ਵੀ ਮਹਾਂਵਰਤ ਟੁੱਟੇ ਤਾਂ ਉਹਨਾਂ ਸਾਰਿਆਂ ਦਾ ਪ੍ਰਤੀਕ੍ਰਮਣ ਕਰਨਾ ਹੈ।
2. ਹਰ ਧਰਮ ਵਿੱਚ ਰੂਪਿਤ (ਸਥਾਪਿਤ ਕੀਤਾ ਪ੍ਰਤੀਮਣ
| ਭਗਵਾਨ ਨੇ ਕਿਹਾ ਹੈ ਕਿ, ਆਲੋਚਨਾ-ਪ੍ਰਤੀਕ੍ਰਮਣ ਅਤੇ ਤਿਆਖਿਆਨ ਤੋਂ ਇਲਾਵਾ ਹੋਰ ਕੋਈ ਵੀ ਵਿਹਾਰ ਧਰਮ ਹੈ ਹੀ ਨਹੀਂ। ਪਰ ਜੇ ਉਹ ਕੈਸ਼ ਹੋਵੇਗਾ ਤਾਂ, ਉਧਾਰ ਨਹੀਂ ਚਲੇਗਾ। ਕਿਸੇ ਨੂੰ ਗਾਲ਼ ਕੱਢੀ, ਜੋ ਹੁਣੇ ਹੋਇਆ ਉਸ ਨੂੰ ਲਕਸ਼ ਵਿੱਚ ਰੱਖ, ਕਿਸਦੇ ਨਾਲ ਕੀ ਹੋਇਆ ਉਹ, ਅਤੇ ਫਿਰ ਆਲੋਚਨਾ ਕਰਕੇ, ਕੈਸ਼ ਪ੍ਰਤੀਕ੍ਰਮਣ ਅਤੇ ਤਿਆਖਿਆਨ ਕਰ। ਉਸਨੂੰ ਭਗਵਾਨ ਨੇ ਵਿਹਾਰ-ਨਿਸ਼ਚੈ ਦੋਵੇਂ ਕਿਹਾ ਹੈ। ਪਰ ਉਹ ਕਿਸ ਤੋਂ ਹੋ ਸਕੇਗਾ? ਸਮਕਿਤ ਹੋਣ ਤੋਂ ਬਾਅਦ ਹੀ ਹੋ ਸਕਦਾ ਹੈ। ਉਦੋਂ ਤੱਕ ਜੇ ਕਰਨਾ ਹੋਵੇ ਫਿਰ ਵੀ ਨਹੀਂ ਹੋਵੇਗਾ। ਸਮਕਿਤ ਨਹੀਂ ਹੋਇਆ ਅਤੇ ਫਿਰ ਵੀ ਕੋਈ ਆਪਣੇ ਇੱਥੇ ਤੋਂ ਆਲੋਚਨਾ-ਤੀਕੁਮਣ-ਤਿਆਖਿਆਨ ਸਿੱਖ ਕੇ ਜਾਏ ਤਾਂ ਵੀ ਕੰਮ ਕੱਢ ਲਵੇਗਾ। ਬੇਸ਼ੱਕ ਸੰਖੇਪ ਵਿੱਚ ਸਿਖ ਜਾਵੇ ਤਾਂ ਵੀ ਹਰਜ਼ ਨਹੀਂ ਹੈ। ਸਮਕਿਤ ਉਸ ਦੇ ਸਾਹਮਣੇ ਆ ਕੇ ਖੜ੍ਹਾ ਰਹੇਗਾ!!!
ਜਿਸਦੇ ਆਲੋਚਨਾ-ਪ੍ਰਤੀਮਣ ਸੱਚੇ ਹੋਣਗੇ, ਉਸਨੂੰ ਆਤਮਾ ਪ੍ਰਾਪਤ ਹੋਏ ਬਿਨਾਂ ਰਹੇਗਾ ਹੀ ਨਹੀਂ।
| ਪ੍ਰਸ਼ਨ ਕਰਤਾ : ਪਛਤਾਵਾ ਕਰਦਾ ਹਾਂ, ਉਹ ਤੀਮਣ ਹੈ ਅਤੇ ਇਹ ਕਹਿਣਾ ਕਿ ਇਸ ਤਰ੍ਹਾਂ ਨਹੀਂ ਕਰੂੰਗਾ, ਉਹ ਤਿਆਖਿਆਨ | ਦਾਦਾ ਸ੍ਰੀ : ਹਾਂ। ਪਛਤਾਵਾ, ਉਹ ਪ੍ਰਤੀਕ੍ਰਮਣ ਕਹਾਉਂਦਾ ਹੈ। ਹੁਣ ਪ੍ਰਤੀਕ੍ਰਮਣ ਕੀਤਾ ਪਰ ਹੁਣ ਫਿਰ ਤੋਂ ਇਹੋ ਜਿਹਾ ਅਤੀਕ੍ਰਮਣ ਨਾ ਹੋਵੇ, ਉਸਦੇ ਲਈ ਇਸ ਤਰ੍ਹਾਂ ਕਹਿਣਾ ਕਿ “ਦੁਬਾਰਾ ਏਦਾਂ ਨਹੀਂ ਕਰੂੰਗਾ’ ਉਹ