________________
ਤੀਮਣ ਅਨਿਆਂ ਨਹੀਂ ਕਰੂੰਗਾਂ ਇਹ ਪੱਕਾ ਕਰਨਾ ਚਾਹੀਦਾ ਹੈ। ਜਿਹੜੇ ਭਗਵਾਨ ਨੂੰ ਮੰਨਦੇ ਹੋ, ਕਿਹੜੇ ਭਗਵਾਨ ਨੂੰ ਮੰਨਦੇ ਹੋ?
ਪ੍ਰਸ਼ਨ ਕਰਤਾ : ਸ਼ਿਵ ਜੀ ਨੂੰ।
ਦਾਦਾ ਸ੍ਰੀ : ਹਾਂ, ਤਾਂ ਸ਼ਿਵ ਜੀ ਦੇ ਕੋਲ, ਪਛਤਾਵਾ ਕਰਨਾ ਚਾਹੀਦਾ ਹੈ। ਆਲੋਚਨਾ ਕਰਨੀ ਚਾਹੀਦੀ ਹੈ ਕਿ ਮੇਰੇ ਤੋਂ ਇਹਨਾਂ ਲੋਕਾਂ ਦੇ ਨਾਲ ਇਸ ਤਰ੍ਹਾਂ ਗਲਤ ਦੋਸ਼ ਹੋ ਗਿਆ ਹੈ, ਇਸ ਤਰ੍ਹਾਂ ਹੁਣ ਫਿਰ ਤੋਂ ਨਹੀਂ ਕਰੂੰਗਾ। ਤੁਹਾਨੂੰ ਬਾਰ-ਬਾਰ ਪਛਤਾਵਾ ਕਰਨਾ ਚਾਹੀਦਾ ਹੈ। ਅਤੇ ਫਿਰ ਤੋਂ ਇਹੋ ਜਿਹਾ ਦੋਸ਼ ਹੋ ਜਾਵੇ ਤਾਂ ਫਿਰ ਤੋਂ ਪਛਤਾਵਾ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਰਦੇ-ਕਰਦੇ ਦੋਸ਼ ਘੱਟ ਜਾਣਗੇ। ਤੁਹਾਨੂੰ ਨਹੀਂ ਕਰਨਾ ਹੋਵੇ ਫਿਰ ਵੀ ਅਨਿਆ ਹੋ ਜਾਵੇਗਾ। ਜੋ ਹੋ ਜਾਂਦਾ ਹੈ, ਉਹ ਕਿਤੀਦੋਸ਼ ਹੈ। ਇਹ ਪ੍ਰਕ੍ਰਿਤੀਦੋਸ਼ ਇਹ ਤੁਹਾਡਾ ਪੂਰਵ ਜਨਮ ਦਾ ਦੋਸ਼ ਹੈ, ਇਹ ਅੱਜ ਦਾ ਦੋਸ਼ ਨਹੀਂ ਹੈ। ਅੱਜ ਤੁਸੀਂ ਸੁਧਰਨਾ ਹੈ, ਪਰ ਇਹ ਜੋ ਹੋ ਜਾਂਦਾ ਹੈ ਇਹ ਤੁਹਾਡਾ ਪਹਿਲਾਂ ਦਾ ਦੋਸ਼ ਹੈ। ਇਹ ਤੁਹਾਨੂੰ ਪਰੇਸ਼ਾਨ ਕੀਤੇ ਬਿਨਾਂ ਨਹੀਂ ਰਹੇਗਾ। ਇਸਲਈ ਬਾਰ-ਬਾਰ ਆਲੋਚਨਾ-ਪ੍ਰਤੀਕ੍ਰਮਣ-ਤਿਆਖਿਆਨ ਕਰਨੇ ਪੈਣਗੇ। | ਪ੍ਰਸ਼ਨ ਕਰਤਾ : ਸਾਨੂੰ ਸਹਿਣਾ ਪੈਂਦਾ ਹੈ, ਤਾਂ ਉਸਦਾ ਕੀ ਰਸਤਾ ਹੈ? | ਦਾਦਾ ਸ੍ਰੀ : ਤੁਹਾਨੂੰ ਤਾਂ ਸਹਿਨ ਕਰ ਹੀ ਲੈਣਾ ਚਾਹੀਦਾ ਹੈ, ਐਵੇਂ ਹੀ ਹੱਲਾ ਨਹੀਂ ਮਚਾਉਣਾ ਚਾਹੀਦਾ। ਅਤੇ ਫਿਰ ਸਹਿਣ ਵੀ ਸਮਤਾਪੂਰਵਕ ਕਰਨਾ ਚਾਹੀਦਾ ਹੈ। ਸਾਹਮਣੇ ਵਾਲੇ ਨੂੰ ਮਨ ਵਿੱਚ ਗਾਲਾਂ ਕੱਢ ਕੇ ਨਹੀਂ, ਸਗੋਂ ਸਮਤਾਪੂਰਵਕ ਕਿ ਭਾਈ, ਤੂੰ ਮੈਨੂੰ ਕਰਮ ਵਿੱਚੋਂ ਮੁਕਤ ਕੀਤਾ। ਮੇਰਾ ਜੋ ਕਰਮ ਸੀ, ਉਹ ਮੇਰੇ ਤੋਂ ਭਗਤਵਾਇਆ ਅਤੇ ਮੈਨੂੰ ਮੁਕਤ ਕੀਤਾ। ਇਸਲਈ ਉਸਦਾ ਉਪਕਾਰ ਮੰਨਣਾ ਚਾਹੀਦਾ ਹੈ। ਮੁਫਤ ਵਿੱਚ ਕੁੱਝ ਸਹਿਣ ਨਹੀਂ ਕਰਨਾ ਪੈਂਦਾ, ਉਹ ਆਪਣੇ ਹੀ ਦੋਸ਼ਾਂ ਦਾ ਪਰਿਣਾਮ ਹੈ।