________________
| ਪ੍ਰਤੀਕ੍ਰਮਣ ਅਤੀਕ੍ਰਮਣ ਤਾਂ, ਧ-ਮਾਨ-ਮਾਇਆ-ਲੋਭ, ਇਹ ਸਾਰੇ ਅਤੀਮਣ ਕਹਾਉਂਦੇ ਹਨ। ਇਹਨਾਂ ਦੇ ਪ੍ਰਤੀਕ੍ਰਮਣ ਕੀਤੇ ਕਿ
ਧ-ਮਾਨ-ਮਾਇਆ-ਲੋਭ ਗਏ। ਅਤੀਕ੍ਰਮਣ ਹੋਇਆ ਤੇ ਪ੍ਰਤੀਕ੍ਰਮਣ ਕੀਤਾ, ਤਾਂ ਕ੍ਰੋਧ-ਮਾਨ-ਮਾਇਆ-ਲੋਭ ਗਏ।
| ਇਹ ਸੰਸਾਰ ਅਤੀਮਣ ਨਾਲ ਖੜ੍ਹਾ ਹੋਇਆ ਹੈ ਅਤੇ ਪ੍ਰਤੀਕ੍ਰਮਣ ਨਾਲ ਨਾਸ਼ ਹੁੰਦਾ ਹੈ।
ਪ੍ਰਸ਼ਨ ਕਰਤਾ : ਪ੍ਰਤੀਕ੍ਰਮਣ ਯਾਨੀ ਕੀ?
ਦਾਦਾ ਸ੍ਰੀ : ਪ੍ਰਤੀਕ੍ਰਮਣ ਯਾਨੀ ਸਾਹਮਣੇਵਾਲਾ ਜੋ ਤੁਹਾਡਾ ਅਪਮਾਨ ਕਰਦਾ ਹੈ, ਤਾਂ ਤੁਹਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਇਸ ਅਪਮਾਨ ਦਾ ਗੁਨਾਹਗਾਰ ਕੌਣ ਹੈ? ਉਹ ਕਰਨ ਵਾਲਾ ਗੁਨਾਹਗਾਰ ਹੈ ਜਾਂ ਭੁਗਤਣ ਵਾਲਾ ਗੁਨਾਹਗਾਰ ਹੈ, ਪਹਿਲਾਂ ਤੁਹਾਨੂੰ ਇਹ ਡਿਸੀਜ਼ਨ ਲੈਣਾ ਚਾਹੀਂਦਾ ਹੈ। ਤਾਂ ਉਹ, ਅਪਮਾਨ ਕਰਨ ਵਾਲਾ ਬਿਲਕੁਲ ਵੀ ਗੁਨਾਹਗਾਰ ਨਹੀਂ ਹੁੰਦਾ। ਇੱਕ ਸੈਂਟ (ਪ੍ਰਤੀਸ਼ਤ) ਵੀ ਗੁਨਾਹਗਾਰ ਨਹੀਂ ਹੁੰਦਾ। ਉਹ ਨਿਮਿਤ ਹੈ ਅਤੇ ਆਪਣੇ ਹੀ ਕਰਮ ਦੇ ਉਦੈ ਦੇ ਕਾਰਣ ਉਹ ਨਿਮਿਤ ਮਿਲਦਾ ਹੈ। ਮਤਲਬ ਇਹ ਆਪਣਾ ਹੀ ਗੁਨਾਹ ਹੈ। ਹੁਣ ਤੀਕ੍ਰਮਣ ਇਸ ਲਈ ਕਰਨਾ ਹੈ ਕਿ ਸਾਹਮਣੇ ਵਾਲੇ ਤੇ ਖਰਾਬ ਭਾਵ ਹੋਏ ਹੋਣ ਤਾਂ ਪ੍ਰਤੀਕ੍ਰਮਣ ਕਰਨੇ ਚਾਹੀਦੇ ਹਨ। ਉਸਦੇ ਲਈ ਜੇ ਮਨ ਵਿੱਚ ਇਸ ਤਰ੍ਹਾਂ ਦੇ ਵਿਚਾਰ ਆ ਗਏ ਹੋਣ ਕਿ ਨਾਲਾਇਕ ਹੈ, ਲੁੱਚਾ ਹੈ, ਤਾਂ ਪ੍ਰਤੀਕ੍ਰਮਣ ਕਰਨਾ ਚਾਹੀਦਾ ਹੈ। ਅਤੇ ਇਹੋ ਜਿਹਾ ਵਿਚਾਰ ਨਾ ਆਇਆ ਹੋਵੇ ਤੇ ਅਸੀਂ ਉਸਦਾ ਉਪਕਾਰ ਮੰਨਿਆ ਹੋਵੇ ਤਾਂ ਪ੍ਰਤੀਕ੍ਰਮਣ ਕਰਨ ਦੀ ਜ਼ਰੂਰਤ ਨਹੀਂ ਹੈ। ਬਾਕੀ ਕੋਈ ਵੀ ਗਾਲ਼ ਕੱਢੇ ਤਾਂ ਉਹ ਆਪਣਾ ਹੀ ਹਿਸਾਬ ਹੈ, ਉਹ ਆਦਮੀ ਤਾਂ ਨਿਮਿਤ ਹੈ। ਜੇਬ ਕੱਟੇ ਤਾਂ ਕੱਟਣਵਾਲਾ ਨਿਮਿਤ ਹੈ ਅਤੇ ਹਿਸਾਬ ਆਪਣਾ ਹੀ ਹੈ। ਇਹ ਤਾਂ ਨਿਮਿਤ ਨੂੰ ਹੀ ਕੱਟਦੇ ਹਨ ਅਤੇ ਇਹ ਸਾਰੇ ਉਸੇ ਦੇ ਝਗੜੇ ਹਨ।
ਉਲਟਾ ਚੱਲਣਾ, ਉਹ ਅਤੀਕ੍ਰਮਣ ਕਹਾਉਂਦਾ ਹੈ ਅਤੇ ਵਾਪਸ ਮੁੜਨਾ, ਉਹ ਪ੍ਰਤੀਮਣ ਕਹਾਉਂਦਾ ਹੈ।