________________
ਪ੍ਰਤੀਕ੍ਰਮਣ
ਪੈਂਦੀਆਂ ਹਨ। ਇਸਨੂੰ ਪਰੋਕਸ਼ ਭਗਤੀ ਕਹਿੰਦੇ ਹਨ। ਜਦੋਂ ਤੱਕ ਆਤਮਗਿਆਨ ਨਾ ਹੋਵੇ, ਉਦੋਂ ਤੱਕ ਪਰੋਕਸ਼ ਭਗਤੀ ਕਰਨ ਦੀ ਜਰੂਰਤ ਹੈ।
3
ਹੁਣ ਪਛਤਾਵਾ ਕਿਸਦੇ ਸਾਹਮਣੇ ਕਰਨਾ ਚਾਹੀਦਾ ਹੈ? ਕਿਸਦੀ ਸਾਕਸ਼ੀ ਵਿੱਚ ਕਰਨਾ ਚਾਹੀਦਾ ਹੈ ਕਿ ਜਿਸ ਨੂੰ ਤੁਸੀਂ ਮੰਨਦੇ ਹੋ। ਕ੍ਰਿਸ਼ਨ ਭਗਵਾਨ ਨੂੰ ਮੰਨਦੇ ਹੋ ਜਾਂ ਦਾਦਾ ਭਗਵਾਨ ਨੂੰ ਮੰਨਦੇ ਹੋ, ਜਿਸ ਨੂੰ ਵੀ ਮੰਨਦੇ ਹੋ, ਉਹਨਾਂ ਦੀ ਸਾਕਸ਼ੀ ਵਿੱਚ ਕਰਨਾ ਚਾਹੀਦਾ ਹੈ। ਨਹੀਂ ਤਾਂ ਉਪਾਅ (ਹੱਲ) ਨਾ ਹੋਵੇ, ਇਸ ਤਰ੍ਹਾਂ ਤਾਂ ਇਸ ਦੁਨੀਆਂ ਵਿੱਚ ਹੈ ਹੀ ਨਹੀਂ। ਪਹਿਲਾਂ ਉਪਾਅ ਜਨਮ ਲੈਂਦਾ ਹੈ, ਉਸ ਤੋਂ ਬਾਅਦ ਰੋਗ ਉਤਪੰਨ ਹੁੰਦਾ ਹੈ।
ਇਹ ਜਗਤ ਖੜ੍ਹਾ ਕਿਸ ਤਰ੍ਹਾਂ ਹੋਇਆ ਹੈ? ਅਤੀਕ੍ਰਮਣ ਨਾਲ। ਕ੍ਰਮਣ ਨਾਲ ਕੋਈ ਪਰੇਸ਼ਾਨੀ ਨਹੀਂ ਹੈ। ਤੁਸੀਂ ਹੋਟਲ ਵਿੱਚ ਕੋਈ ਚੀਜ ਮੰਗਵਾ ਕੇ ਖਾਧੀ ਅਤੇ ਦੋ ਪਲੇਟਾਂ ਤੁਹਾਡੇ ਹੱਥੋਂ ਟੁੱਟ ਗਈਆਂ, ਫਿਰ ਉਸਦੇ ਪੈਸੇ ਦੇ ਕੇ ਬਾਹਰ ਨਿਕਲੇ, ਤਾਂ ਤੁਸੀਂ ਅਤੀਕ੍ਰਮਣ ਨਹੀਂ ਕੀਤਾ। ਤਾਂ ਫਿਰ ਉਸਦਾ ਪ੍ਰਤੀਕ੍ਰਮਣ ਨਹੀਂ ਕਰਨਾ ਪਵੇਗਾ। ਪਰ ਪਲੇਟਾਂ ਟੁੱਟਣ ਅਤੇ ਤੁਸੀਂ ਕਹੋ ਕਿ, ਤੇਰੇ ਆਦਮੀ ਨੇ ਤੋੜੀਆਂ ਹਨ, ਤਾਂ ਫਿਰ ਗੱਲ ਅੱਗੇ ਵੱਧੇਗੀ। ਅਤੀਕ੍ਰਮਣ ਕੀਤਾ ਉਸਦਾ ਪ੍ਰਤੀਕ੍ਰਮਣ ਕਰਨਾ ਪਵੇਗਾ। ਅਤੇ ਅਤੀਕ੍ਰਮਣ ਹੋਏ ਬਗੈਰ ਰਹਿੰਦਾ ਨਹੀ, ਇਸ ਲਈ ਪ੍ਰਤੀਕ੍ਰਮਣ ਕਰੋ। ਦੂਸਰਾ ਸਭ ਕ੍ਰਮਣ ਤਾਂ ਹੈ ਹੀ। ਸਹਿਜ ਰੂਪ ਵਿੱਚ ਗੱਲ ਹੋਈ, ਉਹ ਕ੍ਰਮਣ ਹੈ। ਉਸ ਵਿੱਚ ਹਰਜ ਨਹੀਂ ਹੈ, ਪਰ ਅਤੀਕ੍ਰਮਣ ਹੋਏ ਬਗੈਰ ਨਹੀਂ ਰਹਿੰਦਾ। ਇਸਲਈ ਉਸਦਾ ਪ੍ਰਤੀਕ੍ਰਮਣ ਕਰੋ।
ਪ੍ਰਸ਼ਨ ਕਰਤਾ : ਇਹ ਅਤੀਕ੍ਰਮਣ ਹੋਇਆ, ਇਹ ਖੁਦ ਨੂੰ ਕਿਵੇਂ ਪਤਾ ਚੱਲੇਗਾ?
ਦਾਦਾ ਸ਼੍ਰੀ : ਇਹ ਖੁਦ ਨੂੰ ਵੀ ਪਤਾ ਚੱਲਦਾ ਹੈ ਅਤੇ ਸਾਹਮਣੇ ਵਾਲੇ ਨੂੰ ਵੀ ਪਤਾ ਚੱਲਦਾ ਹੈ। ਤੁਹਾਨੂੰ ਵੀ ਪਤਾ ਚੱਲੇਗਾ ਕਿ ਉਸਦੇ ਚਿਹਰੇ ਤੇ ਅਸਰ ਹੋ ਗਿਆ ਹੈ ਅਤੇ ਤੁਹਾਡੇ ਤੇ ਵੀ ਅਸਰ ਹੋ ਜਾਂਦਾ ਹੈ। ਦੋਵਾਂ ਤੇ ਅਸਰ ਹੁੰਦਾ ਹੈ। ਇਸਲਈ ਉਸਦਾ ਪ੍ਰਤੀਕ੍ਰਮਣ ਕਰਨਾ ਹੀ ਹੈ।