________________
ਪ੍ਰਤੀਕ੍ਰਮਣ
ਪ੍ਰਸ਼ਨ ਕਰਤਾ : ਇਸ ਸੰਸਾਰ ਵਿੱਚ ਆਏ ਹਾਂ, ਇਸਲਈ ਕਰਮ ਤਾਂ ਕਰਨੇ ਹੀ ਪੈਣਗੇ ਨਾ? ਜਾਣੇ-ਅਣਜਾਣੇ ਵਿੱਚ ਗਲਤ ਕਰਮ ਹੋ ਜਾਣ ਤਾਂ ਕੀ ਕਰਨਾ ਚਾਹੀਦਾ ਹੈ?
2
ਦਾਦਾ ਸ਼੍ਰੀ : ਹੋ ਜਾਣ ਤਾਂ ਉਸਦਾ ਉਪਾਅ ਹੁੰਦਾ ਹੈ ਨਾ! ਜਦੋਂ ਕਦੇ ਵੀ ਗਲਤ ਕਰਮ ਹੋ ਜਾਵੇ ਤਾਂ ਫੌਰਨ ਉਸ ਤੋਂ ਬਾਅਦ ਪਛਤਾਵਾ ਹੁੰਦਾ ਹੈ, ਅਤੇ ਸੱਚੇ ਦਿਲ ਨਾਲ, ਸਿਨਸਿਆਰਿਟੀ ਨਾਲ ਪਛਤਾਵਾ ਕਰਨਾ ਚਾਹੀਦਾ ਹੈ। ਪਛਤਾਵਾ ਕਰਨ ਦੇ ਬਾਵਜੂਦ ਜੇ ਫਿਰ ਤੋਂ ਉਸੇ ਤਰ੍ਹਾਂ ਹੋ ਜਾਵੇ ਤਾਂ ਉਸਦੀ ਚਿੰਤਾ ਨਹੀਂ ਕਰਨੀ ਚਾਹੀਦੀ। ਫਿਰ ਤੋਂ ਪਛਤਾਵਾ ਕਰਨਾ ਚਾਹੀਦਾ ਹੈ। ਉਸ ਦੇ ਪਿੱਛੇ ਕੀ ਵਿਗਿਆਨ ਹੈ, ਇਹ ਤੁਹਾਨੂੰ ਸਮਝ ਵਿੱਚ ਨਹੀਂ ਆਇਆ ਇਸ ਲਈ ਤੁਹਾਨੂੰ ਇਸ ਤਰ੍ਹਾਂ ਲਗੇਗਾ ਕਿ ਇਹ ਪਛਤਾਵਾ ਕਰਨ ਨਾਲ ਬੰਦ ਨਹੀਂ ਹੋ ਰਿਹਾ ਹੈ। ਕਿਉਂ ਬੰਦ ਨਹੀਂ ਹੋ ਰਿਹਾ ਹੈ, ਇਹ ਵਿਗਿਆਨ ਹੈ। ਇਸ ਲਈ ਤੁਹਾਨੂੰ ਪਛਤਾਵਾ ਹੀ ਕਰਦੇ ਰਹਿਣਾ ਹੈ। ਜੋ ਸੱਚੇ ਦਿਲ ਨਾਲ ਪਛਤਾਵਾ ਕਰਦਾ ਹੈ, ਉਸਦੇ ਸਾਰੇ ਹੀ ਕਰਮ ਧੋਤੇ ਜਾਂਦੇ ਹਨ। ਕਿਸੇ ਨੂੰ ਬੁਰਾ ਲੱਗਿਆ ਤਾਂ ਤੁਹਾਨੂੰ ਪਛਤਾਵਾ ਕਰਨਾ ਹੀ ਚਾਹੀਦਾ ਹੈ।
ਪ੍ਰਸ਼ਨ ਕਰਤਾ : ਸ਼ਰੀਰ ਦੇ ਧਰਮ ਨਿਭਾਉਂਦੇ ਹਾਂ ਤਾਂ ਕੀ ਉਸਦੇ ਪਛਚਾਤਾਪ ਕਰਨੇ ਪੈਣਗੇ ?
ਦਾਦਾ ਸ਼੍ਰੀ : ਬਿਲਕੁਲ! ਜਦੋਂ ਤੱਕ ‘ਮੈਂ ਆਤਮਾ ਹਾਂ? ਇਹ ਅਨੁਭਵ ਨਹੀਂ ਹੋ ਜਾਂਦਾ, ਉਦੋਂ ਤੱਕ ਜੇ ਪਛਤਾਵਾ ਨਹੀਂ ਹੋਵੇਗਾ ਤਾਂ ਕਰਮ ਜਿਆਦਾ ਚਿਪਕਣਗੇ। ਪਛਤਾਵਾ ਕਰਨ ਨਾਲ ਕਰਮ ਦੀਆਂ ਗੱਠਾਂ ਹਲਕੀਆਂ ਹੋ ਜਾਂਦੀਆਂ ਹਨ। ਨਹੀਂ ਤਾਂ ਉਸ ਪਾਪ ਦਾ ਫ਼ਲ ਬਹੁਤ ਖਰਾਬ ਆਉਂਦਾ ਹੈ। ਮਨੁੱਖਤਾ ਵੀ ਚਲੀ ਜਾਂਦੀ ਹੈ, ਅਤੇ ਜੇ ਮਨੁੱਖ ਜਨਮ ਮਿਲੇ ਤਾਂ ਉਸ ਨੂੰ ਹਰ ਤਰ੍ਹਾਂ ਦੀਆਂ ਅੜਚਣਾਂ ਆਉਂਦੀਆਂ ਹਨ। ਖਾਣ ਦੀਆਂ, ਪੀਣ ਦੀਆਂ, ਮਾਨ-ਤਾਨ ਤਾਂ ਕਦੇ ਦਿਖਾਈ ਹੀ ਨਹੀਂ ਦਿੰਦਾ, ਹਰ ਪਾਸੇ ਅਪਮਾਨ। ਇਸ ਲਈ ਇਹ ਪਛਤਾਵਾ ਜਾਂ ਦੂਸਰੀਆਂ ਸਾਰੀਆਂ ਹੀ ਕਿਰਿਆਵਾਂ ਕਰਨੀਆਂ