________________
ਪ੍ਰਤੀਕ੍ਰਮਣ
1. ਪ੍ਰਤੀਕ੍ਰਮਣ ਦਾ ਅਸਲ ਸਵਰੂਪ
ਪ੍ਰਸ਼ਨ ਕਰਤਾ : ਮਨੁੱਖ ਨੂੰ ਇਸ ਜੀਵਨ ਵਿੱਚ ਮੁੱਖ ਰੂਪ ਵਿੱਚ ਕੀ ਕਰਨਾ ਚਾਹੀਦਾ ਹੈ?
ਦਾਦਾ ਸ਼੍ਰੀ : ਮਨ ਵਿੱਚ ਜਿਵੇਂ ਹੋਵੇ, ਉਸੇ ਤਰ੍ਹਾਂ ਦਾ ਹੀ ਬਾਣੀ ਵਿੱਚ ਬੋਲਣਾ ਚਾਹੀਦਾ ਹੈ ਅਤੇ ਉਸੇ ਤਰ੍ਹਾਂ ਦਾ ਵਿਹਾਰ ਵਿੱਚ ਕਰਨਾ ਚਾਹੀਦਾ ਹੈ। ਜੇ ਅਸੀਂ ਬਾਣੀ ਵਿੱਚ ਕੁੱਝ ਬੋਲਣਾਂ ਹੈ ਤੇ ਮਨ ਵਿਗੜ ਜਾਵੇ ਤਾਂ ਉਸਦੇ ਲਈ ਪ੍ਰਤੀਕ੍ਰਮਣ ਕਰਨਾ ਹੈ ਅਤੇ ਪ੍ਰਤੀਕ੍ਰਮਣ ਕਿਸਦਾ ਕਰਨਾ ਹੈ? ਕਿਸਦੀ ਸਾਕਸ਼ੀ ਵਿੱਚ ਕਰੋਗੇ? ਤਾਂ ਕਹੀਏ, ‘ਦਾਦਾ ਭਗਵਾਨ' ਦੀ ਸਾਕਸ਼ੀ ਵਿੱਚ ਪ੍ਰਤੀਕ੍ਰਮਣ ਕਰੋ। ਇਹ ਜੋ ਦਿਖਾਈ ਦਿੰਦੇ ਹਨ, ਉਹ ‘ਦਾਦਾ ਭਗਵਾਨ ਨਹੀਂ ਹਨ। ਇਹ ਤਾਂ ਭਾਵਰਣ ਦੇ ਪਟੇਲ ਹਨ, ਏ.ਐੱਮ.ਪਟੇਲ ਹਨ, ‘ਦਾਦਾ ਭਗਵਾਨ' ਅੰਦਰ ਚੌਦਾਂ ਲੋਕਾਂ ਦੇ ਨਾਥ ਪ੍ਰਗਟ ਹੋਏ ਹਨ, ਇਸਲਈ ਉਹਨਾਂ ਦੇ ਨਾਮ ਨਾਲ ਪ੍ਰਤੀਕ੍ਰਮਣ ਕਰੋ ਕਿ, “ਹੇ ਦਾਦਾ ਭਗਵਾਨ! ਮੇਰਾ ਮਨ ਵਿਗੜ ਗਿਆ, ਉਸਦੇ ਲਈ ਮਾਫ਼ੀ ਮੰਗਦਾ ਹਾਂ। ਮੈਨੂੰ ਮਾਫ਼ ਕਰੋ।” ਮੈ ਵੀ ਉਹਨਾਂ ਦਾ ਨਾਮ ਲੈ ਕੇ ਪ੍ਰਤੀਕ੍ਰਮਣ ਕਰਦਾ ਹਾਂ।
ਚੰਗੇ ਕਰਮ ਕਰੋ ਤਾਂ ਧਰਮ ਕਹਾਉਂਦਾ ਹੈ ਅਤੇ ਖਰਾਬ ਕਰਮ ਕਰੋ ਤਾਂ ਅਧਰਮ ਕਹਾਉਂਦਾ ਹੈ ਅਤੇ ਧਰਮ-ਅਧਰਮ ਤੋਂ ਪਾਰ ਨਿਕਲ ਜਾਣਾ, ਉਹ ਆਤਮਧਰਮ ਕਹਾਉਂਦਾ ਹੈ। ਚੰਗੇ ਕਰਮ ਕਰੋ ਤਾਂ ਕ੍ਰੈਡਿਟ ਉਤਪੰਨ ਹੁੰਦਾ ਹੈ ਅਤੇ ਉਸ ਕ੍ਰੈਡਿਟ ਨੂੰ ਭੋਗਣ ਦੇ ਲਈ ਜਾਣਾ ਪੈਂਦਾ ਹੈ। ਖਰਾਬ ਕਰਮ ਕਰੋ ਤਾਂ ਡੈਬਿਟ ਉਤਪੰਨ ਹੁੰਦਾ ਹੈ ਅਤੇ ਉਸ ਡੈਬਿਟ ਨੂੰ ਭੁਗਤਣ ਦੇ ਲਈ ਜਾਣਾ ਪੈਂਦਾ ਹੈ ਅਤੇ ਜਿੱਥੇ ਖਾਤੇ ਵਿੱਚ ਕ੍ਰੈਡਿਟ-ਡੈਬਿਟ ਨਹੀਂ ਹੈ, ਉੱਥੇ ਆਤਮਾਂ ਪ੍ਰਾਪਤ ਹੁੰਦਾ ਹੈ।