________________
ਸਾਰੀਆਂ ਗੱਲਾਂ ਜ਼ਿਗਿਆਸੂ ਪਾਠਕ ਦੇ ਅਤਿਆਂਤਿਕ ਕਲਿਆਣ ਦੇ ਲਈ ਉਪਯੋਗੀ ਸਿੱਧ ਹੋਣਗੀਆਂ।
ਗਿਆਨੀਪੁਰਖ ਦੀ ਬਾਣੀ ਦਵ-ਖੇਤਰ-ਕਾਲ-ਭਾਵ ਅਤੇ ਭਿੰਨ-ਭਿੰਨ ਨਿਮਿਤਾਂ ਦੇ ਅਧੀਨ ਨਿਕਲੀ ਹੋਈ ਹੈ, ਉਸ ਬਾਣੀ ਦੇ ਸੰਕਲਨ ਵਿੱਚ ਹੋਈਆਂ ਗਲਤੀਆਂ/ਖਾਮੀਆਂ ਨੂੰ ਮਾਫੀਯੋਗ ਸਮਝ ਕੇ ਗਿਆਨੀਪੁਰਖ ਦੀ ਬਾਣੀ ਦਾ ਅੰਤਰ ਆਸ਼ਿਆ ਪ੍ਰਾਪਤ ਕਰਨਾ ਇਹੀ ਪ੍ਰਾਰਥਨਾ!
ਗਿਆਨੀਪੁਰਖ ਦੀ ਜੋ ਬਾਣੀ ਨਿਕਲੀ ਹੈ, ਉਹ ਨੈਮਿਤਿਕ ਰੂਪ ਵਿੱਚ ਜੋ ਮੁਮੁਕਸ਼ੂ-ਮਹਾਤਮਾ ਸਾਹਮਣੇ ਆਏ, ਉਹਨਾਂ ਦੇ ਸਮਾਧਾਨ ਦੇ ਲਈ ਨਿਕਲੀ ਹੁੰਦੀ ਹੈ ਅਤੇ ਉਹ ਬਾਣੀ ਜਦੋਂ ਗ੍ਰੰਥਰੂਪ ਵਿੱਚ ਸੰਕਲਿਤ ਹੁੰਦੀ ਹੈ ਤਾਂ ਕਦੇ ਕੁੱਝ ਵਿਰੋਧਾਭਾਸ ਲੱਗ ਸਕਦਾ ਹੈ। ਜਿਵੇਂ ਕਿ ਇੱਕ ਪ੍ਰਸ਼ਨ ਕਰਤਾ ਦੀ ਆਂਤਰਿਕ ਦਸ਼ਾ ਦੇ ਸਮਾਧਾਨ ਦੇ ਲਈ ਗਿਆਨੀਪੁਰਖ ਦੁਆਰਾ ‘ਪ੍ਰਤੀਕ੍ਰਮਣ ਜਾਗ੍ਰਿਤੀ ਹੈ ਅਤੇ ਅਤੀਕ੍ਰਮਣ ਡਿਸਚਾਰਜ ਹੈ' ਇਹੋ ਜਿਹਾ ਉੱਤਰ ਪ੍ਰਾਪਤ ਹੋਵੇ ਅਤੇ ਦੂਜੇ ਸੂਖਮ ਜਾਗ੍ਰਿਤੀ ਤੱਕ ਪਹੁੰਚੇ ਹੋਏ ਮਹਾਤਮਾਂ ਨੂੰ ਸੂਖਮਤਾ ਨਾਲ ਸਮਝਾਉਣ ਦੇ ਲਈ ਗਿਆਨੀਪੁਰਖ ਇਹ ਖੁਲਾਸਾ ਕਰਦੇ ਹਨ ਕਿ “ਅਤੀਕ੍ਰਮਣ ਡਿਸਚਾਰਜ ਹੈ ਅਤੇ ਪ੍ਰਤੀਕ੍ਰਮਣ ਵੀ ਡਿਸਚਾਰਜ ਹੈ, ਡਿਸਚਾਰਜ ਨੂੰ ਡਿਸਚਾਰਜ ਨਾਲ ਡਿਵਾਇਡ ਕਰਨਾ (ਭਾਗ ਕਰਨਾ) ਹੈ।” ਤਾਂ ਦੋਵੇਂ ਖੁਲਾਸੇ ਨੈਮਿਤਿਕ ਤੌਰ ਤੇ ਠੀਕ ਹੀ ਹਨ। ਪਰ ਸਾਪੇਕਸ਼ ਤੌਰ ਤੇ ਵਿਰੋਧਾਭਾਸੀ ਲੱਗਦੇ ਹਨ। ਇਸ ਤਰ੍ਹਾਂ ਪ੍ਰਸ਼ਨ ਕਰਤਾ ਦੀ ਦਸ਼ਾ ਵਿੱਚ ਫਰਕ ਹੋਣ ਕਾਰਣ ਪ੍ਰਤੀਉੱਤਰ ਵਿੱਚ ਵਿਰੋਧਾਭਾਸ ਨਜਰ ਆਉਂਦਾ ਹੈ, ਫਿਰ ਵੀ ਸਿਧਾਂਤਿਕ ਤੌਰ ਤੇ ਉਸ ਵਿੱਚ ਵਿਰੋਧਾਭਾਸ ਹੈ ਹੀ ਨਹੀਂ। ਪਾਠਕਾਂ ਨੂੰ ਗਿਆਨ ਬਾਣੀ ਦੀ ਸੂਖਮਤਾ ਆਤਮਸਾਤ ਕਰਕੇ ਗੱਲ ਸਮਝ ਵਿੱਚ ਆਵੇ ਇਸ ਲਈ ਸਹਿਜ ਰੂਪ ਵਿੱਚ ਇਹ ਸੂਚਿਤ ਕੀਤਾ ਗਿਆ ਹੈ।
ਜੈ ਸੱਚਿਦਾਨੰਦ
ਡਾ. ਨੀਰੂਭੈਣ ਅਮੀਨ