________________
116
ਪ੍ਰਤੀਕ੍ਰਮਣ | ਤਾਂ ਤੁਹਾਨੂੰ ਗੁਰੂ ਦੇ ਸਾਹਮਣੇ ਆਲੋਚਨਾ ਕਰਨੀ ਚਾਹੀਦੀ ਹੈ। ਪਰ ਆਖਰੀ ਗੁਰੁ ਇਹ ‘ਦਾਦਾ ਭਗਵਾਨ ਕਹਾਉਂਦੇ ਹਨ। ਅਸੀਂ ਤਾਂ ਤੁਹਾਨੂੰ ਰਸਤਾ ਦੱਸ ਦਿੱਤਾ। ਹੁਣ ਆਖਰੀ ਗੁਰੂ ਦੱਸ ਦਿੱਤੇ। ਉਹ ਤੁਹਾਨੂੰ ਜਵਾਬ ਦਿੰਦੇ ਰਹਿਣਗੇ ਅਤੇ ਇਸਲਈ ਤਾਂ ਉਹ ‘ਦਾਦਾ ਭਗਵਾਨ ਹਨ। ਜਦੋਂ ਤੱਕ ਉਹ ਪ੍ਰਤੱਖ ਨਹੀਂ ਹੋ ਜਾਂਦੇ, ਉਦੋਂ ਤੱਕ ‘ਇਹ ਦਾਦਾ ਭਗਵਾਨ ਨੂੰ ਧਿਆਉਣਾ (ਭਜਣਾ) ਪਵੇਗਾ। ਉਹਨਾਂ ਦੇ ਪ੍ਰਤੱਖ ਹੋ ਜਾਣ ਤੋਂ ਬਾਅਦ ਆਪਣੇ ਆਪ ਆਉਂਦੇ-ਆਉਂਦੇ ਫਿਰ ਉਹ ਮਸ਼ੀਨ ਚੱਲਣੀ ਸ਼ੁਰੂ ਹੋ ਜਾਵੇਗੀ। ਫਿਰ ਉਹ ਖੁਦ ਹੀ “ਦਾਦਾ ਭਗਵਾਨ ਬਣ ਜਾਵੇਗਾ।
| ਗਿਆਨੀ ਪੁਰਖ ਤੋਂ ਦੋਸ਼ ਢਕੋਗੇ ਤਾਂ ਖਤਮ ਹੋ ਗਿਆ। ਲੋਕ ਖੁੱਲਾ ਕਰਨ ਦੇ ਲਈ ਹੀ ਤਾਂ ਤੀਕੁਮਣ ਕਰਦੇ ਹਨ। ਉਹ ਆਦਮੀ ਸਭ ਲੈ ਕੇ ਆਇਆ ਸੀ ਨਾ? ਤਾਂ ਸਗੋਂ ਖੁੱਲਾ ਕਰ ਦਿੱਤਾ ਗਿਆਨੀ ਦੇ ਸਾਹਮਣੇ! ਉੱਥੇ ਕੋਈ ਢਕੇਗਾ ਤਾਂ ਕੀ ਹੋਵੇਗਾ?!!! ਦੋਸ਼ ਢਕਣ ਨਾਲ ਉਹ ਡਬਲ ਹੋ ਜਾਂਦੇ ਹਨ।
ਪਤਨੀ ਦੇ ਨਾਲ ਜਿੰਨੀ ਜਾਣ-ਪਹਿਚਾਣ ਹੈ, ਉਨੀ ਹੀ ਜਾਣ-ਪਹਿਚਾਣ ਪ੍ਰਤੀਕ੍ਰਮਣ ਦੇ ਨਾਲ ਹੋਣੀ ਚਾਹੀਦੀ ਹੈ। ਜਿਵੇਂ ਪਤਨੀ ਨੂੰ ਨਹੀਂ ਭੁੱਲਦੇ, ਉਸੇ ਤਰ੍ਹਾਂ ਪ੍ਰਤੀਕ੍ਰਮਣ ਵੀ ਨਹੀਂ ਭੁੱਲਣਾ ਚਾਹੀਦਾ। ਪੂਰੇ ਦਿਨ ਮਾਫੀ ਮੰਗਦੇ ਰਹਿਣਾ ਚਾਹੀਦਾ ਹੈ। ਮਾਫੀ ਮੰਗਣ ਦੀ ਆਦਤ ਹੀ ਪੈ ਜਾਣੀ ਚਾਹੀਦੀ ਹੈ। ਇਹ ਤਾਂ, ਦੂਜਿਆਂ ਦੇ ਦੋਸ਼ ਦੇਖਣ ਦੀ ਹੀ ਦ੍ਰਿਸ਼ਟੀ ਹੋ ਗਈ ਹੈ।
ਜਿਸਦੇ ਨਾਲ ਵਿਸ਼ੇਸ਼ ਰੂਪ ਵਿੱਚ ਅਤੀਕ੍ਰਮਣ ਹੋ ਗਿਆ ਹੋਵੇ, ਉਸਦੇ ਨਾਲ ਪ੍ਰਤੀਕ੍ਰਮਣ ਦਾ ਯੁੱਗ ਸ਼ੁਰੂ ਕਰ ਦੇਣਾ । ਅਤੀਕ੍ਰਮਣ ਬਹੁਤ ਕੀਤੇ ਹਨ। ਪ੍ਰਤੀਕ੍ਰਮਣ ਨਹੀਂ ਕੀਤੇ, ਉਸੇ ਨਾਲ ਇਹ ਸਭ ਹੈ। | ਇਹ ਪ੍ਰਤੀਕ੍ਰਮਣ ਤਾਂ ਸਾਡੀ ਸੁਖਮ ਅਤਿ ਸੂਖਮ ਖੋਜ ਹੈ। ਜੇ ਇਸ ਖੋਜ ਨੂੰ ਸਮਝ ਜਾਵੇ ਤਾਂ ਕਿਸੇ ਦੇ ਨਾਲ ਕੋਈ ਝਗੜਾ ਹੀ ਨਹੀਂ ਰਹੇਗਾ।
ਪ੍ਰਸ਼ਨ ਕਰਤਾ : ਦੋਸ਼ਾਂ ਦੀ ਲਿਸਟ ਤਾਂ ਬਹੁਤ ਲੰਬੀ ਹੈ।