________________
ਪ੍ਰਤੀਕ੍ਰਮਣ
115
ਪ੍ਰਸ਼ਨ ਕਰਤਾ : ਬੜੇ ਲੋਕਾਂ ਨੂੰ ਰੋਣ ਦੀ ਜਗ੍ਹਾ ਹੈ ਹੀ ਕਿੱਥੇ? ਇਹੋ ਜਿਹੀ ਜਗ੍ਹਾ ਕਿਤੇ ਹੀ ਹੁੰਦੀ ਹੈ।
ਦਾਦਾ ਸ਼੍ਰੀ : ਹਾਂ, ਸੱਚ ਹੈ। ਇੱਥੇ ਤਾਂ ਬਹੁਤ ਰੋਏ ਸਨ ਸਾਰੇ।
ਪ੍ਰਸ਼ਨ ਕਰਤਾ : ਮੈਂ ਤਾਂ ਪਹਿਲੀ ਹੀ ਬਾਰ ਉੱਥੇ ਦੇਖਿਆ ਇਹੋ ਜਿਹਾ ਕਿ ਸਮਾਜ ਵਿੱਚ ਇਹੋ ਜਿਹੇ ਸਭ ਪ੍ਰਤਿਸ਼ਠਿਤ ਕਹਾਉਣ ਵਾਲੇ ਲੋਕ ਖੁੱਲੇ ਆਮ ਰੋ ਰਹੇ ਸਨ!!!
ਦਾਦਾ ਸ਼੍ਰੀ : ਖੁੱਲੇ ਆਮ ਰੋ ਰਹੇ ਸਨ ਅਤੇ ਪਤਨੀ ਦੇ ਪੈਰਾਂ ਵਿੱਚ ਪੈ ਕੇ ਮਾਫੀ ਮੰਗ ਰਹੇ ਸਨ। ਔਰੰਗਾਬਾਦ ਵਿੱਚ ਤੁਸੀਂ ਆਏ ਹੋਵੋਗੇ, ਉੱਥੇ ਏਦਾਂ ਨਹੀਂ ਦੇਖਿਆ ਸੀ?
ਪ੍ਰਸ਼ਨ ਕਰਤਾ : ਹਾਂ, ਹੋਰ ਕਿਤੇ ਵੀ ਨਹੀਂ ਦੇਖਿਆ ਇਹੋ ਜਿਹਾ
ਦ੍ਰਿਸ਼!
ਦਾਦਾ ਸ਼੍ਰੀ : ਹੋ ਹੀ ਨਹੀਂ ਸਕਦਾ ਨਾ! ਅਤੇ ਇਹੋ ਜਿਹਾ ਅਕ੍ਰਮ ਵਿਗਿਆਨ ਨਹੀਂ ਹੋ ਸਕਦਾ, ਇਹੋ ਜਿਹਾ ਪ੍ਰਤੀਕ੍ਰਮਣ ਨਹੀਂ ਹੋ ਸਕਦਾ, ਇਹੋ ਜਿਹਾ ਕੁੱਝ ਵੀ ਹੈ ਹੀ ਨਹੀ।
ਪ੍ਰਸ਼ਨ ਕਰਤਾ : ਇਹੋ ਜਿਹੇ ‘ਦਾਦਾ ਜੀ’ ਵੀ ਨਹੀਂ ਹੋ ਸਕਦੇ!
ਦਾਦਾ ਸ਼੍ਰੀ : ਹਾਂ। ਇਹੋ ਜਿਹੇ ‘ਦਾਦਾ ਜੀ’ ਵੀ ਨਹੀਂ ਹੋ ਸਕਦੇ।
ਸੱਚੀ ਆਲੋਚਨਾ ਕੀਤੀ ਹੀ ਨਹੀਂ ਹੈ ਕਿਸੇ ਨੇ। ਉਹੀ ਮੋਕਸ਼ ਜਾਣ ਵਿੱਚ ਅਟਕਣ ਹੈ। ਗੁਨਾਹ ਹੋ ਗਿਆ, ਉਸ ਵਿੱਚ ਹਰਜ਼ ਨਹੀ। ਸੱਚੀ ਆਲੋਚਨਾ ਹੋਵੇ ਤਾਂ ਕੋਈ ਹਰਜ਼ ਨਹੀਂ ਹੈ। ਅਤੇ ਆਲੋਚਨਾ ਗਜ਼ਬ ਦੇ ਪੁਰਖ ਦੇ ਸਾਹਮਣੇ ਕਰਨੀ ਚਾਹੀਦੀ ਹੈ। ਜ਼ਿੰਦਗੀ ਵਿੱਚ ਕਿਤੇ ਵੀ ਖੁਦ ਦੇ ਦੋਸ਼ਾਂ ਦੀ ਆਲੋਚਨਾ ਕੀਤੀ ਹੈ? ਕਿਸਦੇ ਕੋਲ ਆਲੋਚਨਾ ਕਰੇਗਾ? ਅਤੇ ਆਲੋਚਨਾ ਕੀਤੇ ਬਿਨਾਂ ਚਾਰਾ ਨਹੀਂ ਹੈ। ਜਦੋਂ ਤੱਕ ਆਲੋਚਨਾ ਨਹੀਂ ਕਰੋਗੇ ਤਾਂ ਇਸਨੂੰ ਮਾਫ਼ ਕੌਣ ਕਰਵਾਏਗਾ? ਗਿਆਨੀ ਪੁਰਖ ਜੋ ਚਾਹੇ ਸੋ ਕਰ ਸਕਦੇ ਹਨ, ਕਿਉਂਕਿ ਉਹ ਕਰਤਾ ਨਹੀਂ ਹਨ ਇਸਲਈ। ਜੇ ਕਰਤਾ ਹੁੰਦੇ ਤਾਂ ਉਹਨਾਂ ਨੂੰ ਵੀ ਕਰਮ ਬੰਧਨ ਹੁੰਦਾ। ਪਰ ਕਰਤਾ ਨਹੀਂ ਹਨ, ਇਸ ਲਈ ਚਾਹੇ ਸੋ
ਕਰਨ।