________________
114
ਪ੍ਰਤੀਕ੍ਰਮਣ ਏਦਾਂ ਦਾ ਹਾਂ, ਉਹ ਅਭੇਦਭਾਵ ਹੋ ਗਿਆ। ਅਤੇ ਉਸਦੀ ਸ਼ਕਤੀ ਵੱਧ ਗਈ।
ਅਤੇ ਫਿਰ ਮੈਂ ਤੇਰੇ ਦੋਸ਼ਾਂ ਨੂੰ ਜਾਣ ਲੈਂਦਾ ਹਾਂ ਅਤੇ ਦੋਸ਼ ਤੇ ਵਿਧੀ ਰੱਖਦਾ ਰਹਿੰਦਾ ਹਾਂ। ਇਹ ਕਲਯੁਗ ਹੈ, ਕਲਯੁਗ ਵਿੱਚ ਕਿਹੜੇ-ਕਿਹੜੇ ਦੋਸ਼ ਨਹੀਂ ਹੁੰਦੇ ਹੋਣਗੇ? ਕਿਸੇ ਦਾ ਦੋਸ਼ ਦੇਖਣਾ, ਉਹੀ ਭੁੱਲ ਹੈ। ਕਲਯੁਗ ਵਿੱਚ ਦੂਜਿਆਂ ਦਾ ਦੋਸ਼ ਦੇਖਣਾ, ਉਹੀ ਖੁਦ ਦੀ ਭੁੱਲ ਹੈ। ਕਿਸੇ ਦਾ ਦੋਸ਼ ਨਹੀਂ ਦੇਖਣਾ ਹੈ। ਗੁਣ ਕੀ ਹੈ, ਉਹ ਦੇਖਣ ਦੀ ਜ਼ਰੂਰਤ ਹੈ। ਕੀ ਬਚਿਆ ਹੈ। ਉਸਦੇ ਕੋਲ? ਕਿੰਨਾ ਬਚਿਆ ਹੈ ਉਹ ਦੇਖਣ ਦੀ ਜ਼ਰੂਰਤ ਹੈ। ਇਸ ਕਾਲ ਵਿੱਚ ਪੂੰਜੀ ਬਚੀ ਹੀ ਨਹੀਂ ਹੈ ਨਾ! ਜਿਨ੍ਹਾਂ ਦੇ ਕੋਲ ਪੂੰਜੀ ਬਚੀ ਹੈ, ਉਹੀ ਮਹਾਤਮਾ ਅੱਗੇ ਹਨ ਨਾ!
ਜੋ ਆਪਣੇ ਨਾਲ ਹੋਵੇ, ਪਹਿਲਾਂ ਵੀ ਸਨ ਅਤੇ ਅੱਜ ਵੀ ਹਨ, ਉਹ ਆਪਣੇ ਧਰਮ ਦੇ ਭਾਈ ਕਹਾਉਂਦੇ ਹਨ ਅਤੇ ਖੁਦ ਦੇ ਧਰਮ ਦੇ ਭਾਈਆਂ ਦੇ ਨਾਲ ਹੀ ਜਨਮੋ ਜਨਮਾਂ ਦਾ ਵੈਰ ਪਿਆ ਹੁੰਦਾ ਹੈ। ਉਹਨਾਂ ਦੇ ਨਾਲ ਕੁੱਝ ਵੈਰ ਬੰਨਿਆ ਗਿਆ ਹੋਵੇ ਤਾਂ, ਉਸਦੇ ਲਈ ਆਹਮਣੇ-ਸਾਹਮਣੇ ਪ੍ਰਤੀਕ੍ਰਮਣ ਕਰ ਲਓ ਤਾਂ ਸਾਰਾ ਹਿਸਾਬ ਸਾਫ ਹੋ ਜਾਵੇਗਾ। ਇੱਕ ਵੀ ਵਿਅਕਤੀ ਦਾ ਸਾਹਮਣੇ-ਸਾਹਮਣੇ ਪ੍ਰਤੀਕ੍ਰਮਣ ਕਰਨਾ ਭੁੱਲਣਾ ਨਹੀ। ਜਿਆਦਾਤਰ ਸਹਿਪਾਠੀ ਦੇ ਨਾਲ ਹੀ ਵੈਰ ਬੰਨਿਆ ਜਾਂਦਾ ਹੈ, ਅਤੇ ਉਹਨਾਂ ਦੇ ਪ੍ਰਤੱਖ
ਤੀਕ੍ਰਮਣ ਕਰਨ ਨਾਲ ਧੋਤਾ ਜਾਵੇਗਾ। ਔਰੰਗਾਬਾਦ ਵਿੱਚ ਜੋ ਤੀਕ੍ਰਮਣ ਕਰਵਾਉਂਦੇ ਹਾਂ, ਇਹੋ ਜਿਹੇ ਪ੍ਰਤੀਕ੍ਰਮਣ ਤਾਂ ਵਰਲਡ ਵਿੱਚ ਕਿਤੇ ਵੀ ਨਹੀਂ ਹੁੰਦੇ ਹੋਣਗੇ। | ਪ੍ਰਸ਼ਨ ਕਰਤਾ : ਉੱਥੇ ਸਾਰੇ ਰੋ ਰਹੇ ਸਨ ਨਾ! ਵੱਡੇ-ਵੱਡੇ ਸੇਠ ਵੀ ਰੋ ਰਹੇ ਸੀ। | ਦਾਦਾ ਸ੍ਰੀ : ਹਾਂ, ਔਰੰਗਾਬਾਦ! ਦੇਖੋ ਨਾ, ਸਭ ਕਿੰਨਾ ਰੋ ਰਹੇ ਸਨ! ਹੁਣ ਇਹੋ ਜਿਹਾ ਪ੍ਰਤੀਕ੍ਰਮਣ ਪੂਰੀ ਜਿੰਦਗੀ ਵਿੱਚ ਇੱਕ ਵਾਰੀ ਕੀਤਾ ਤਾਂ ਬਹੁਤ ਹੋ ਗਿਆ।