________________
ਤੀਕ੍ਰਮਣ
113 | ਦਾਦਾ ਸ੍ਰੀ : ਹੋ ਸਕਦਾ ਹੈ। ਅਤੀਮਣ ਵੀ ਹੋ ਸਕਦਾ ਹੈ ਅਤੇ ਪ੍ਰਤੀਕ੍ਰਮਣ ਵੀ ਹੋ ਸਕਦਾ ਹੈ। | ਤੁਹਾਨੂੰ ਏਦਾਂ ਲੱਗੇਗਾ ਕਿ ਇਹ ਤਾਂ ਮੈਂ ਉਪਯੋਗ ਛੱਡ ਕੇ ਉਲਟੇ ਰਾਹ ਚੱਲ ਪਿਆ। ਹੁਣ ਤਾਂ ਉਪਯੋਗ ਚੁੱਕ ਜਾਵੇ ਤਾਂ ਉਸਦੇ ਲਈ ਪ੍ਰਤੀਕ੍ਰਮਣ ਕਰਨਾ ਪਵੇਗਾ। ਉਲਟਾ ਰਸਤਾ ਯਾਨੀ ਵੇਸਟ ਆਫ ਟਾਈਮ ਐਂਡ ਐਨਰਜ਼ੀ ਹੁੰਦਾ ਹੈ, ਫਿਰ ਵੀ ਉਸਦੇ ਪ੍ਰਤੀਕ੍ਰਮਣ ਨਹੀਂ ਕਰੋਗੇ ਤਾਂ ਚੱਲੇਗਾ। ਉਸ ਵਿੱਚ ਇੰਨਾ ਜਿਆਦਾ ਨੁਕਸਾਨ ਨਹੀਂ ਹੈ। ਇੱਕ ਜਨਮ ਹਾਲੇ ਬਾਕੀ ਹੈ, ਇਸ ਲਈ ਲੇਟ ਗੋ ਕੀਤਾ ਹੈ ਪਰ ਜਿਸਨੂੰ ਉਪਯੋਗ ਵਿੱਚ ਜਿਆਦਾ ਰਹਿਣਾ ਹੋਵੇ ਉਸਦਾ ਉਪਯੋਗ ਚੁੱਕ ਜਾਵੇ ਤਾਂ ਉਸਨੂੰ ਉਸਦਾ ਪ੍ਰਤੀਕ੍ਰਮਣ ਕਰਨਾ ਪਵੇਗਾ। ਪ੍ਰਤੀਕ੍ਰਮਣ ਯਾਨੀ ਵਾਪਸ ਮੁੜਨਾ। ਕਦੇ ਵਾਪਸ ਮੁੜਿਆ ਹੀ ਨਹੀਂ ਹੈ ਨਾ!
ਅਸੀਂ ਕਿਸੇ ਜਗ੍ਹਾ ਵਿਧੀ ਨਹੀਂ ਰੱਖਦੇ। ਔਰੰਗਾਬਾਦ ਵਿੱਚ ਅਸੀਂ ਇਹੋ ਜਿਹੀ ਵਿਧੀ ਰੱਖੀ ਸੀ ਕਿ ਅਨੰਤ ਜਨਮਾਂ ਦੇ ਦੋਸ਼ ਧੋਤੇ ਜਾਣ। ਇੱਕ ਘੰਟੇ ਦੀ ਪ੍ਰਤੀਕ੍ਰਮਣ ਵਿਧੀ ਵਿੱਚ ਤਾਂ ਸਭ ਦਾ ਅਹੰਕਾਰ ਭਸਮੀਭੂਤ ਹੋ ਜਾਵੇ, ਇਸ ਤਰ੍ਹਾਂ ਹੈ! ਅਸੀਂ ਉੱਥੇ ਔਰੰਗਾਬਾਦ ਵਿੱਚ ਤਾਂ ਬਾਰਾਂ ਮਹੀਨੀਆਂ ਵਿੱਚ ਇੱਕ ਵਾਰ ਤੀਕ੍ਰਮਣ ਕਰਵਾਉਂਦੇ ਸੀ। ਉਦੋਂ ਦੋ ਸੌ-ਤਿੰਨ ਸੌ ਲੋਕ ਰੋਇਆ ਕਰਦੇ ਸਨ ਅਤੇ ਸਾਰੇ ਰੋਗ ਨਿਕਲ ਜਾਂਦੇ ਸਨ। ਕਿਉਂਕਿ ਪਤੀ ਆਪਣੀ ਪਤਨੀ ਦੇ ਪੈਰ ਛੂਹ ਕੇ ਉੱਥੇ ਮਾਫੀ ਮੰਗਦੇ ਸਨ। ਕਿੰਨੇ ਹੀ ਜਨਮਾਂ ਦਾ ਬੰਧਨ, ਉਸਦੇ ਲਈ ਮਾਫੀ ਮੰਗਦੇ ਹਨ, ਉਦੋਂ ਕਿੰਨਾ ਕੁਝ ਸਾਫ਼ ਹੋ ਜਾਂਦਾ
ਹੈ।
ਉੱਥੇ ਹਰ ਸਾਲ, ਇਸਦੇ ਪਿੱਛੇ ਸਾਨੂੰ ਬਹੁਤ ਵੱਡੀ ਵਿਧੀ ਕਰਨੀ ਪੈਂਦੀ ਹੈ, ਸਭ ਦੇ ਮਨ ਸ਼ੁੱਧ ਕਰਨ ਦੇ ਲਈ, ਆਤਮਾ (ਵਿਹਾਰ ਆਤਮਾ) ਸ਼ੁੱਧ ਕਰਨ ਦੇ ਲਈ, ਬੜੀ ਵਿਧੀ ਕਰਕੇ ਅਤੇ ਫਿਰ ਰੱਖ ਦਿੰਦੇ ਹਾਂ ਕਿ ਸਭ ਦਾ ਸਾਫ ਹੋ ਜਾਵੇ ਉਸ ਘੜੀ। ਕੰਪਲੀਟ ਕਲੀਅਰ, ਖੁਦ ਦਾ ਧਿਆਨ ਵੀ ਨਹੀਂ ਰਹਿੰਦਾ ਕਿ ਮੈਂ ਕੀ ਲਿਖ ਰਿਹਾ ਹਾਂ, ਪਰ ਸਭ ਸਪਸ਼ਟ ਲਿਖ ਕੇ ਲਿਆਉਂਦੇ ਹਨ। ਫਿਰ ਕਲੀਅਰ ਹੋ ਜਾਂਦਾ ਹੈ। ਅਭੇਦਭਾਵ ਉਤਪੰਨ ਹੋਇਆ ਨਾ, ਇੱਕ ਮਿੰਟ ਦੇ ਲਈ ਵੀ ਮੈਨੂੰ ਸੌਂਪ ਦਿੱਤਾ ਕਿ ‘ਸਾਹਿਬ ਮੈਂ