________________
112
ਪ੍ਰਤੀਕ੍ਰਮਣ ਦਸਤਖ਼ਤ ਨਹੀਂ ਕੀਤੇ ਹਨ। ਦਸਤਖਤ ਅੰਦਰ ਦੇ ਹਨ, ਰਾਗ-ਦਵੇਸ਼ ਦੇ ਦਸਤਖਤ ਹਨ।
ਕਦੇ ਇਕੱਲੇ ਬੈਠੇ ਹੋਈਏ ਅਤੇ ਪ੍ਰਤੀਕ੍ਰਮਣ ਜਾਂ ਇਹੋ ਜਿਹਾ ਕੁੱਝ ਕਰਦੇ, ਕਰਦੇ ਅੰਦਰ ਥੋੜਾ ਆਤਮਾ ਦਾ ਅਨੁਭਵ ਹੋ ਜਾਵੇ, ਉਸਦਾ ਸੁਆਦ ਆ ਜਾਵੇ। ਉਹ ਅਨੁਭਵ ਕਹਾਉਂਦਾ ਹੈ। | ਜਦੋਂ ਘਰ ਦੇ ਲੋਕ ਨਿਰਦੋਸ਼ ਦਿਖਾਈ ਦੇਣ, ਤਾਂ ਸਮਝਣਾ ਕਿ ਤੁਹਾਡਾ ਪ੍ਰਤੀਕ੍ਰਮਣ ਸਹੀ ਹੈ। ਅਸਲ ਵਿੱਚ ਨਿਰਦੋਸ਼ ਹੀ ਹੈ, ਪੂਰਾ ਜਗਤ ਨਿਰਦੋਸ਼ ਹੀ ਹੈ। ਤੁਸੀਂ ਆਪਣੇ ਦੋਸ਼ ਨਾਲ ਹੀ ਬੰਨੇ ਹੋਏ ਹੋ, ਉਹਨਾਂ ਦੇ ਦੋਸ਼ ਨਾਲ ਨਹੀਂ। ਤੁਹਾਡੇ ਖੁਦ ਦੇ ਦੋਸ਼ ਨਾਲ ਹੀ ਬੰਨੇ ਹੋਏ ਹੋ। ਹੁਣ, ਜਦੋਂ ਇਹੋ ਜਿਹਾ ਸਮਝ ਵਿੱਚ ਆਵੇਗਾ ਤਾਂ ਕੁੱਝ ਹੱਲ ਆਵੇਗਾ!
ਪ੍ਰਸ਼ਨ ਕਰਤਾ : ਨਿਸ਼ਚੈ ਵਿੱਚ ਤਾਂ ਵਿਸ਼ਵਾਸ ਹੈ ਕਿ ਪੂਰਾ ਜਗਤ ਨਿਰਦੋਸ਼ ਹੈ।
ਦਾਦਾ ਸ੍ਰੀ : ਉਹ ਤਾਂ ਪ੍ਰਤੀਤੀ ਵਿੱਚ ਆਇਆ ਕਿਹਾ ਜਾਵੇਗਾ। ਅਨੁਭਵ ਵਿੱਚ ਕਿੰਨਾ ਆਇਆ? ਇਹ ਗੱਲ ਇੰਨੀ ਆਸਾਨ ਨਹੀਂ ਹੈ। ਉਹ ਤਾਂ ਜਦੋਂ ਖਟਮਲ ਘੇਰ ਲੈਣ, ਮੱਛਰ ਘੇਰ ਲੈਣ, ਸੱਪ ਘੇਰ ਲੈਣ, ਉਸ ਸਮੇਂ ਉਹ ਨਿਰਦੋਸ਼ ਲੱਗਣ, ਤਾਂ ਸਹੀ ਹੈ। ਪਰ ਪ੍ਰਤੀਤੀ ਵਿੱਚ ਤੁਹਾਨੂੰ ਰਹਿਣਾ ਚਾਹੀਦਾ ਹੈ ਕਿ ਨਿਰਦੋਸ਼ ਹੈ। ਤੁਹਾਨੂੰ ਦੋਸ਼ਿਤ ਦਿਖਾਈ ਦਿੰਦੇ ਹਨ ਉਹ ਤੁਹਾਡੀ ਗਲਤੀ ਹੈ। ਉਸਦਾ ਪ੍ਰਤੀਕ੍ਰਮਣ ਕਰਨਾ ਚਾਹੀਦਾ ਹੈ। ਸਾਡੀ ਪ੍ਰਤੀਤੀ ਵਿੱਚ ਵੀ ਨਿਰਦੋਸ਼ ਹੈ ਅਤੇ ਸਾਡੇ ਵਿਹਾਰ ਵਿੱਚ ਵੀ ਨਿਰਦੋਸ਼ ਹੈ। ਤੈਨੂੰ ਤਾਂ ਹਾਲੇ ਤੀਤੀ ਵਿੱਚ ਵੀ ਨਹੀਂ ਆਇਆ ਕਿ ਨਿਰਦੋਸ਼ ਹੈ, ਤੈਨੂੰ ਤਾਂ ਦੋਸ਼ਿਤ ਲੱਗਦੇ ਹਨ। ਕੋਈ ਕੁੱਝ ਕਰੇ ਤਾਂ ਬਾਅਦ ਵਿੱਚ ਉਸਦਾ ਪ੍ਰਤੀਕ੍ਰਮਣ ਕਰਦਾ ਹੈ ਯਾਨੀ ਸ਼ੁਰੂਆਤ ਵਿੱਚ ਤਾਂ ਦੋਸ਼ਿਤ ਲੱਗਦੇ ਹਨ। | ਪ੍ਰਸ਼ਨ ਕਰਤਾ : ਸ਼ੁੱਧ ਉਪਯੋਗ ਰਹੇ, ਉਦੋਂ ਅਤੀਕ੍ਰਮਣ ਹੋ ਸਕਦਾ
ਹੈ?