________________
ਪ੍ਰਤੀਕ੍ਰਮਣ
117
ਦਾਦਾ ਸ਼੍ਰੀ : ਉਹ ਲੰਬੀ ਹੋਵੇ ਤਾਂ, ਏਦਾਂ ਮੰਨ ਲਓ ਕਿ ਇੱਕ ਵਿਅਕਤੀ ਦੇ ਨਾਲ ਸੌ ਤਰ੍ਹਾਂ ਦੇ ਦੋਸ਼ ਹੋ ਗਏ ਹੋਣ ਤਾਂ ਸਭ ਦਾ ਇਕੱਠੇ ਪ੍ਰਤੀਕ੍ਰਮਣ ਕਰ ਦੇਣਾ ਕਿ ਇਹਨਾਂ ਸਭ ਦੋਸ਼ਾਂ ਦੇ ਲਈ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਹਾਂ!
ਪ੍ਰਸ਼ਨ ਕਰਤਾ : ਹੁਣ ਇਹ ਜਿੰਦਗੀ ਦਾ ਡਰਾਮਾ ਜਲਦੀ ਪੂਰਾ ਹੋ
ਜਾਵੇ ਤਾਂ ਚੰਗਾ!
ਦਾਦਾ ਸ਼੍ਰੀ : ਏਦਾਂ ਕਿਉਂ ਬੋਲੇ?
ਪ੍ਰਸ਼ਨ ਕਰਤਾ : ਤੁਸੀਂ ਵੀਹ ਦਿਨ ਇੱਥੇ ਸੀ, ਪਰ ਇੱਕ ਵੀ ਨਹੀਂ ਆ ਸਕਿਆ।
ਜਗ੍ਹਾ
ਦਾਦਾ ਸ਼੍ਰੀ : ਕੀ ਇਸਲਈ ਦੇਹ ਖਤਮ ਕਰ ਦੇਣੀ ਚਾਹੀਦੀ ਹੈ?
ਇਸ ਦੇਹ ਨਾਲ ‘ਦਾਦਾ ਭਗਵਾਨ' ਨੂੰ ਪਹਿਚਾਣਿਆ। ਇਸ ਦੇਹ ਦਾ ਤਾਂ ਇੰਨਾ ਉਪਕਾਰ ਹੈ ਕਿ ਕੋਈ ਵੀ ਇਲਾਜ ਕਰਨਾ ਪਵੇ ਤਾਂ ਕਰਨਾ। ਇਸ ਦੇਹ ਨਾਲ ਤਾਂ ‘ਦਾਦਾ ਭਗਵਾਨ ਨੂੰ ਪਹਿਚਾਣਿਆ ਹੈ। ਅਨੰਤ ਦੇਹਾਂ ਖੋ ਦਿੱਤੀਆਂ ਪੂਰੀ ਤਰ੍ਹਾਂ, ਵਿਅਰਥ ਗਈਆਂ। ਇਸ ਦੇਹ ਦੇ ਮਾਧਿਅਮ ਨਾਲ ਪਹਿਚਾਣਿਆ, ਇਸਲਈ ਇਹ ਦੇਹ ਮਿੱਤਰ ਦੀ ਤਰ੍ਹਾਂ ਹੋ ਗਿਆ। ਅਤੇ ਇਹ ਸੈਕਿੰਡ (ਦੂਸਰਾ) ਮਿੱਤਰ, ਸਮਝ ਗਏ ਨਾ? ਹੁਣ ਇਸ ਦੇਹ ਦਾ ਯਤਨ ਕਰਨਾ। ਅੱਜ ਪ੍ਰਤੀਕ੍ਰਮਣ ਕਰਨਾ, ‘ਦੇਹ ਜਲਦੀ ਖਤਮ ਹੋ ਜਾਵੇ ਏਦਾਂ ਕਿਹਾ, ਉਸਦੇ ਲਈ ਮਾਫ਼ੀ ਮੰਗਦਾ ਹਾਂ।”
25. ਪ੍ਰਤੀਕ੍ਰਮਣ ਦੀ ਸਿਧਾਂਤਿਕ ਸਮਝ
ਪ੍ਰਸ਼ਨ ਕਰਤਾ : ਤਨਮੈਕਾਰ ਹੋ ਜਾਂਦੇ ਹਾਂ ਇਸ ਲਈ ਜਾਗ੍ਰਿਤੀ ਪੂਰਵਕ ਪੂਰਾ-ਪੂਰਾ ਨਿਕਾਲ ਨਹੀਂ ਹੁੰਦਾ। ਹੁਣ ਤਨਮੈਕਾਰ ਹੋ ਜਾਣ ਤੋਂ ਬਾਅਦ ਪਤਾ ਚੱਲਦਾ ਹੈ, ਤਾਂ ਫਿਰ ਕੀ ਉਸਦਾ ਪ੍ਰਤੀਕ੍ਰਮਣ ਕਰਕੇ ਨਿਕਾਲ ਕਰਨ ਦਾ ਕੋਈ ਰਸਤਾ ਹੈ?