________________
110
| ਪ੍ਰਤੀਕ੍ਰਮਣ ਦੋ ਘੰਟੇ ਦੇ ਪ੍ਰਤੀਕ੍ਰਮਣ ਵਿੱਚ ਪੂਰੀ ਜਿੰਦਗੀ ਦੇ ਪਿਛਲੇ ਚਿਪਕੇ ਹੋਏ ਦੋਸ਼ਾਂ ਨੂੰ ਧੋ ਦੇਣਾ, ਅਤੇ ਇਹ ਨਿਸ਼ਚੈ ਕਰਨਾ ਕਿ ਫਿਰ ਤੋਂ ਕਦੇ ਇਹੋ ਜਿਹਾ ਦੋਸ਼ ਨਹੀਂ ਕਰੂੰਗਾ। ਅਰਥਾਤ ਤਿਆਖਿਆਨ ਹੋ ਗਿਆ। | ਤੁਸੀਂ ਜਦੋਂ ਪ੍ਰਤੀਕ੍ਰਮਣ ਕਰਨ ਬੈਠਦੇ ਹੋ ਨਾ, ਉਦੋਂ ਅੰਮ੍ਰਿਤ ਦੀਆਂ ਬੂੰਦਾ ਇੱਕ ਪਾਸੇ ਟਪਕਣ ਲੱਗਦੀਆਂ ਹਨ, ਅਤੇ ਹਲਕਾਪਨ ਮਹਿਸੂਸ ਹੁੰਦਾ ਹੈ। ਭਾਈ, ਕੀ ਤੇਰੇ ਤੋਂ ਪ੍ਰਤੀਕ੍ਰਮਣ ਹੁੰਦਾ ਹੈ? ਉਦੋਂ ਹਲਕਾਪਨ ਮਹਿਸੂਸ ਹੁੰਦਾ ਹੈ? ਕੀ ਤੇਰਾ ਪ੍ਰਤੀਕ੍ਰਮਣ ਕਰਨਾ ਸ਼ੁਰੂ ਹੋ ਗਿਆ ਹੈ? ਪੂਰੇ ਜੋਰ ਨਾਲ ਚੱਲ ਰਹੇ ਹਨ? ਸਾਰੇ ਦੋਸ਼ਾਂ ਨੂੰ ਲੱਭ-ਲੱਭ ਕੇ ਪ੍ਰਤੀਕ੍ਰਮਣ ਕਰ ਲੈਣਾ ਹੈ। ਲੱਭਣ ਲੱਗੇ ਤਾਂ ਸਭ ਯਾਦ ਵੀ ਆਉਂਦਾ ਜਾਵੇਗਾ। ਅੱਠ ਸਾਲ ਪਹਿਲਾਂ ਕਿਸੇ ਨੂੰ ਲੱਤ ਮਾਰੀ ਹੋਵੇ, ਉਹ ਵੀ ਦਿਖਾਈ ਦੇਵੇਗੀ। ਰਸਤਾ ਦਿਖਾਈ ਦੇਵੇਗਾ, ਲੱਤ ਵੀ ਦਿਖਾਈ ਦੇਵੇਗੀ। ਯਾਦ ਕਿਵੇਂ ਆਇਆ ਇਹ ਸਭ? ਐਵੇ ਹੀ ਯਾਦ ਕਰੀਏ ਤਾਂ ਕੁੱਝ ਵੀ ਯਾਦ ਨਹੀਂ ਆਉਂਦਾ ਅਤੇ ਪ੍ਰਤੀਕ੍ਰਮਣ ਕਰਨ ਲੱਗੇ ਕਿ ਫੌਰਨ ਲਿੰਕ ਬੱਧ (ਲੜੀ ਅਨੁਸਾਰ) ਯਾਦ ਆ ਜਾਂਦਾ ਹੈ। ਇੱਕ ਅੱਧੀ ਵਾਰ ਪੂਰੀ ਜਿੰਦਗੀ ਦਾ ਕੀਤਾ ਸੀ ਤੁਸੀਂ?
ਪ੍ਰਸ਼ਨ ਕਰਤਾ : ਕੀਤਾ ਸੀ।
ਦਾਦਾ ਸ੍ਰੀ : ਹੁਣ ਤਾਂ ਜੇ ਮੂਲ ਗਲਤੀ ਸਮਝ ਵਿੱਚ ਆਵੇਗੀ, ਉਦੋਂ ਬਹੁਤ ਆਨੰਦ ਹੋਵੇਗਾ। ਪ੍ਰਤੀਕ੍ਰਮਣ ਨਾਲ ਜੇ ਆਨੰਦ ਨਹੀਂ ਹੁੰਦਾ ਤਾਂ ਇਸਦਾ ਮਤਲਬ ਪ੍ਰਤੀਕ੍ਰਮਣ ਕਰਨਾ ਨਹੀਂ ਆਇਆ। ਅਤੀਕ੍ਰਮਣ ਨਾਲ ਜੇ ਦੁੱਖ ਨਹੀਂ ਹੁੰਦਾ ਤਾਂ ਉਹ ਮਨੁੱਖ, ਮਨੁੱਖ ਨਹੀਂ ਹੈ।
ਪ੍ਰਸ਼ਨ ਕਰਤਾ : ਮੂਲ ਗਲਤੀ ਕਿਹੜੀ ਹੈ ਦਾਦਾ?
ਦਾਦਾ ਸ੍ਰੀ : ਪਹਿਲਾਂ ਤਾਂ ਗਲਤੀ ਹੀ ਦਿਖਾਈ ਨਹੀਂ ਦਿੰਦੀ ਸੀ ਨਾ? ਹੁਣ ਦਿਖਾਈ ਦਿੰਦੀ ਹੈ, ਉਹ ਸਥੂਲ ਦਿਖਾਈ ਦਿੰਦੀ ਹੈ। ਹਾਲੇ ਤਾਂ ਅੱਗੇ ਦਿਖੇਗਾ।
ਪ੍ਰਸ਼ਨ ਕਰਤਾ : ਸੂਖਮ, ਸੂਖਮਤਰ... ਦਾਦਾ ਸ੍ਰੀ : ਗਲਤੀਆਂ ਦਿਖਾਈ ਦੇਣਗੀਆਂ।