________________
ਪ੍ਰਤੀਕ੍ਰਮਣ
ਵਾਲਾ ਨਾ ਕਰੇ ਅਤੇ ਤੁਹਾਨੂੰ ਛੁੱਟਣਾ ਹੋਵੇ ਤਾਂ, ਦਸ ਹਜਾਰ ਬਾਰ ਪ੍ਰਤੀਕ੍ਰਮਣ ਕਰਨੇ ਹੋਣਗੇ।
109
ਪ੍ਰਸ਼ਨ ਕਰਤਾ : ਜਦੋਂ ਇਹੋ ਜਿਹਾ ਕੁੱਝ ਰਹਿ ਜਾਂਦਾ ਹੈ ਤਾਂ ਮਨ ਵਿੱਚ ਬਹੁਤ ਹੁੰਦਾ ਰਹਿੰਦਾ ਹੈ ਕਿ ਇਹ ਰਹਿ ਗਿਆ।
ਦਾਦਾ ਸ਼੍ਰੀ : ਇਹੋ ਜਿਹਾ ਕਲੇਸ਼ ਨਹੀਂ ਰੱਖਣਾ ਹੈ ਫਿਰ। ਬਾਅਦ ਵਿੱਚ ਇੱਕ ਦਿਨ ਬੈਠ ਕੇ ਸਭ ਦਾ ਇਕੱਠੇ ਪ੍ਰਤੀਕ੍ਰਮਣ ਕਰ ਦੇਣਾ। ਜਿਨ੍ਹਾਂ-ਜਿਨ੍ਹਾਂ ਦੇ ਹੋਣ, ਜਾਣ-ਪਹਿਚਾਣ ਵਾਲਿਆਂ ਦੇ, ਜਿਨ੍ਹਾਂ ਦੇ ਨਾਲ ਜ਼ਿਆਦਾ ਅਤੀਕ੍ਰਮਣ ਹੁੰਦਾ ਹੋਵੇ, ਉਹਨਾਂ ਦੇ ਨਾਮ ਲੈ ਕੇ ਇੱਕ ਘੰਟਾ ਪ੍ਰਤੀਕ੍ਰਮਣ ਕਰ ਲਵੋਗੇ ਤਾਂ ਫਿਰ ਸਭ ਖਤਮ ਹੋ ਜਾਵੇਗਾ। ਪਰ ਤੁਹਾਨੂੰ ਇਹੋ ਜਿਹਾ ਬੋਝ ਨਹੀਂ ਰੱਖਣਾ ਹੈ।
ਇਹ ਅਪੂਰਵ ਗੱਲ ਹੈ, ਪਹਿਲਾਂ ਸੁਣੀ ਨਾ ਹੋਵੇ, ਪੜ੍ਹੀ ਨਾ ਹੋਵੇ, ਜਾਣੀ ਨਾ ਹੋਵੇ, ਇਹ ਮਿਹਨਤ ਇਹੋ ਜਿਹੀਆਂ ਗੱਲਾਂ ਨੂੰ ਜਾਣਨ ਦੇ ਲਈ
ਹੈ।
ਆਪਣੇ ਇੱਥੇ ਪ੍ਰਤੀਕ੍ਰਮਣ ਕਰਵਾਉਣ ਦੇ ਲਈ ਬਿਠਾਉਂਦੇ ਹਨ ਉਸ ਤੋਂ ਬਾਅਦ ਕੀ ਹੁੰਦਾ ਹੈ? ਅੰਦਰ ਦੋ ਘੰਟੇ ਪ੍ਰਤੀਕ੍ਰਮਣ ਕਰਵਾਉਂਦੇ ਹਨ ਨਾ, ਕਿ ਬਚਪਨ ਤੋਂ ਲੈ ਕੇ ਅੱਜ ਤੱਕ ਜੋ ਜੋ ਦੋਸ਼ ਹੋਏ ਹੋਣ ਉਹਨਾਂ ਸਭ ਨੂੰ ਯਾਦ ਕਰਕੇ ਪ੍ਰਤੀਕ੍ਰਮਣ ਕਰ ਦੇਵੋ, ਸਾਹਮਣੇ ਵਾਲੇ ਦੇ ਸ਼ੁੱਧ ਆਤਮਾ ਨੂੰ ਦੇਖ ਕੇ ਏਦਾਂ ਕਹਿੰਦੇ ਹਨ। ਹੁਣ ਘੱਟ ਉਮਰ ਤੋਂ, ਜਦੋਂ ਤੋਂ ਸਮਝ ਸ਼ਕਤੀ ਦੀ ਸ਼ੁਰੂਆਤ ਹੁੰਦੀ ਹੈ, ਉਦੋਂ ਤੋਂ ਲੈ ਕੇ ਪ੍ਰਤੀਕ੍ਰਮਣ ਕਰਨ ਲੱਗਦੇ ਹਾਂ ਅਤੇ ਹੁਣ ਤੱਕ ਦੇ ਪ੍ਰਤੀਕ੍ਰਮਣ ਕਰਦੇ ਹਾਂ। ਜਦੋ ਏਦਾਂ ਪ੍ਰਤੀਕ੍ਰਮਣ ਕਰਦੇ ਹਾਂ, ਤਾਂ ਉਸਦੇ ਸਾਰੇ ਦੋਸ਼ਾਂ ਦਾ ਵੱਡਾ ਹਿੱਸਾ ਆ ਜਾਂਦਾ ਹੈ। ਵਾਪਸ ਫਿਰ ਤੋਂ ਜਦੋ ਪ੍ਰਤੀਕ੍ਰਮਣ ਕਰੀਏ, ਤਾਂ ਫਿਰ ਛੋਟੇ-ਛੋਟੇ ਦੋਸ਼ ਵੀ ਆ ਜਾਂਦੇ ਹਨ। ਵਾਪਸ ਫਿਰ ਤੋਂ ਪ੍ਰਤੀਕ੍ਰਮਣ ਕਰੀਏ, ਤਾਂ ਉਸ ਨਾਲੋਂ ਵੀ ਛੋਟੇ ਦੋਸ਼ ਆ ਜਾਂਦੇ ਹਨ, ਇਸ ਤਰ੍ਹਾਂ ਉਹਨਾਂ ਦੋਸ਼ਾਂ ਦਾ ਸਾਰਾ ਹਿੱਸਾ ਹੀ ਪੂਰੀ ਤਰ੍ਹਾਂ ਖਤਮ ਕਰ ਦਿੰਦੇ ਹਾਂ।