________________
108
| ਤੀਮਣ | ਅਸੀਂ ਤਾਂ ਪ੍ਰਤੀਕ੍ਰਮਣ ਕਰ ਲੈਣੇ ਹਨ ਤਾਂ ਕਿ ਅਸੀਂ ਜਿੰਮੇਦਾਰੀ ਤੋਂ ਮੁਕਤ ਹੋ ਜਾਈਏ! ਮੈਨੂੰ ਸ਼ੁਰੂ-ਸ਼ੁਰੂ ਵਿੱਚ ਸਾਰੇ ਲੋਕ ਅਟੈਕ ਕਰਦੇ ਸਨ ਨਾ! ਪਰ ਫਿਰ ਸਭ ਥੱਕ ਗਏ। ਜੇ ਆਪਣੇ ਵੱਲੋਂ ਪ੍ਰਤੀਕਾਰ ਹੋਵੇਗਾ ਤਾਂ ਸਾਹਮਣੇ ਵਾਲਾ ਨਹੀਂ ਥੱਕੇਗਾ। ਇਹ ਜਗਤ ਕਿਸੇ ਨੂੰ ਵੀ ਮੋਕਸ਼ ਵਿੱਚ ਜਾਣ ਦੇਵੇ ਏਦਾਂ ਦਾ ਨਹੀਂ ਹੈ। ਇੰਨੀ ਜਿਆਦਾ ਬੁੱਧੀ ਵਾਲਾ ਜਗਤ ਹੈ। ਇਸ ਵਿੱਚ ਸਾਵਧਾਨ ਹੋ ਕੇ ਚੱਲੀਏ, ਸਮੇਟ ਕੇ ਚੱਲੀਏ ਤਾਂ ਮੋਕਸ਼ ਵਿੱਚ ਜਾ ਸਕਾਂਗੇ।
| ਇਹ ਪ੍ਰਤੀਕ੍ਰਮਣ ਕਰ ਕੇ ਤਾਂ ਦੇਖੋ, ਫਿਰ ਤੁਹਾਡੇ ਘਰ ਦੇ ਸਾਰੇ ਲੋਕਾਂ ਵਿੱਚ ਚੇਂਜ ਹੋ ਜਾਵੇਗਾ, ਜਾਦੂਈ ਚੱਜ ਹੋ ਜਾਵੇਗਾ। ਜਾਦੂਈ ਅਸਰ!!
ਏਦਾਂ ਹੈ, ਜਦੋਂ ਤੱਕ ਸਾਹਮਣੇ ਵਾਲੇ ਦਾ ਦੋਸ਼ ਖੁਦ ਦੇ ਮਨ ਵਿੱਚ ਹੈ, ਉਦੋਂ ਤੱਕ ਚੈਨ ਨਹੀਂ ਲੈਣ ਦਿੰਦਾ। ਪ੍ਰਤੀਕ੍ਰਮਣ ਕਰੋ ਤਾਂ ਉਹ ਖਤਮ ਹੋ ਜਾਵੇਗਾ। ਰਾਗ-ਦਵੇਸ਼ ਵਾਲੀ ਹਰ ਇੱਕ ਚੀਕਣੀ ਫਾਈਲ (ਗਾੜ ਰਿਣਾਨੁਬੰਧ ਵਾਲੇ ਵਿਅਕਤੀ ਜਾਂ ਸੰਯੋਗ) ਨੂੰ ਉਪਯੋਗ ਰੱਖ ਕੇ ਪ੍ਰਤੀਕ੍ਰਮਣ ਕਰਕੇ ਸ਼ੁੱਧ ਕਰਨਾ ਹੈ। ਰਾਗ ਦੀ ਫਾਈਲ ਹੋਵੇ, ਉਸਦੇ ਤਾਂ ਖਾਸ ਪ੍ਰਤੀਕ੍ਰਮਣ ਕਰਨੇ ਚਾਹੀਦੇ ਹਨ। | ਤੁਸੀਂ ਬਿਸਤਰੇ ਤੇ ਸੁੱਤੇ ਪਏ ਹੋ ਤਾਂ ਜਿੱਥੇ-ਜਿੱਥੇ ਰੋੜੇ ਚੁਭਣ, ਉਥੇ ਤੋਂ ਤੁਸੀਂ ਰੋੜੇ ਕੱਢ ਦੇਵੋਗੇ ਜਾਂ ਨਹੀਂ ਕੱਢੋਗੇ? ਇਹ ਪ੍ਰਤੀਕ੍ਰਮਣ ਤਾਂ, ਜਿੱਥੇ-ਜਿੱਥੇ ਚੁਭ ਰਿਹਾ ਹੋਵੇ ਉੱਥੇ ਹੀ ਕਰਨੇ ਹਨ। ਤੁਹਾਨੂੰ ਜਿੱਥੇ ਚੁਭਦਾ ਹੈ, ਉੱਥੇ ਤੋਂ ਤੁਸੀਂ ਕੱਢ ਦੇਵੋਗੇ ਅਤੇ ਜਿੱਥੇ ਇਹਨਾਂ ਨੂੰ ਚੁਭਦਾ ਹੈ, ਉੱਥੇ ਤੋਂ ਇਹ ਕੱਢ ਦੇਣਗੇ! ਹਰ ਇੱਕ ਵਿਅਕਤੀ ਦੇ ਲਈ ਅਲੱਗ-ਅਲੱਗ ਪ੍ਰਤੀਕੁਮਣ ਹੁੰਦੇ ਹਨ।
ਕਿਸੇ ਦੇ ਵੀ ਪ੍ਰਤੀ ਅਤੀਕ੍ਰਮਣ ਹੋ ਗਏ ਹੋਣ ਤਾਂ, ਪੂਰੇ ਦਿਨ ਉਸਦਾ ਨਾਮ ਲੈ ਕੇ ਪ੍ਰਤੀਕ੍ਰਮਣ ਕਰਨੇ ਹੋਣਗੇ, ਤਾਂ ਹੀ ਮੁਕਤ ਹੋ ਸਕੇਗਾ। ਜੇ ਦੋਵੇ ਹੀ ਆਹਮਣੇ-ਸਾਹਮਣੇ ਪ੍ਰਤੀਕ੍ਰਮਣ ਕਰਨ ਤਾਂ ਜਲਦੀ ਮੁਕਤ ਹੋ ਜਾਣਗੇ। ਪੰਜ ਹਜਾਰ ਬਾਰ ਤੁਸੀਂ ਪ੍ਰਤੀਕ੍ਰਮਣ ਕਰੋ ਅਤੇ ਪੰਜ ਹਜਾਰ ਬਾਰ ਸਾਹਮਣੇ ਵਾਲਾ ਪ੍ਰਤੀਕ੍ਰਮਣ ਕਰੇ ਤਾਂ ਜਲਦੀ ਛੁਟਕਾਰਾ ਹੋਵੇਗਾ। ਪਰ ਜੇ ਸਾਹਮਣੇ