________________
ਪ੍ਰਤੀਮਣ
107 ਦੀ ਤਾਰੀਫ ਕਰਦੇ ਅਤੇ ਦੂਸਰੇ ਦਾ ਤਿਰਸਕਾਰ ਕਰਦੇ ਸੀ। ਫਿਰ 1958 ਵਿੱਚ ਗਿਆਨ ਹੋਇਆ ਉਦੋਂ ਤੋਂ ‘ਏ.ਐਮ.ਪਟੇਲ ਨੂੰ ਕਹਿ ਦਿੱਤਾ ਕਿ, ‘ਇਹ ਜੋ ਤਿਰਸਕਾਰ ਕੀਤੇ ਹਨ, ਹੁਣ ਉਹਨਾਂ ਨੂੰ ਸਾਬਣ ਲਗਾ ਕੇ ਧੋ ਦਿਓ, ਤਾਂ ਹਰੇਕ ਨੂੰ ਯਾਦ ਕਰ-ਕਰਕੇ ਬਾਰ-ਬਾਰ ਸਭ ਧੋਂਦਾ ਰਿਹਾ। ਇਸ ਪਾਸੇ ਦੇ ਗੁਆਂਢੀ, ਉਸ ਪਾਸੇ ਦੇ ਗੁਆਂਢੀ, ਇਸ ਪਾਸੇ ਦੇ ਟੱਬਰ ਵਾਲੇ, ਮਾਮਾ, ਚਾਚਾ, ਸਭ ਦੇ ਨਾਲ ਤਿਰਸਕਾਰ ਹੋਏ ਸਨ, ਉਹਨਾਂ ਸਭ ਨੂੰ ਧੋ ਦਿੱਤਾ।
| ਪ੍ਰਸ਼ਨ ਕਰਤਾ : ਮਨ ਤੋਂ ਪ੍ਰਤੀਕ੍ਰਮਣ ਕੀਤਾ ਸੀ, ਆਹਮਣੇ-ਸਾਹਮਣੇ ਨਹੀ?
| ਦਾਦਾ ਸ੍ਰੀ: ਮੈਂ ਅੰਬਾਲਾਲ ਪਟੇਲ ਨੂੰ ਕਿਹਾ ਕਿ “ਇਹ ਤੁਸੀਂ ਉਲਟੇ ਕੰਮ ਕੀਤੇ ਹਨ, ਉਹ ਸਭ ਮੈਨੂੰ ਦਿਖ ਰਹੇ ਹਨ। ਹੁਣ ਉਹਨਾਂ ਸਭ ਉਲਟੇ ਕੀਤੇ ਹੋਏ ਕੰਮਾਂ ਨੂੰ ਧੋ ਦਿਓ! ਤਾਂ ਫਿਰ ਉਹਨਾਂ ਨੇ ਕੀ ਕਰਨਾ ਸ਼ੁਰੂ ਕੀਤਾ? ‘ਕਿਵੇਂ ਧੋਈਏ? ਤਾਂ ਮੈ ਸਮਝਾਇਆ ਕਿ ਉਹਨਾਂ ਨੂੰ ਯਾਦ ਕਰੋ। ਨਗੀਨਦਾਸ ਨੂੰ ਗਾਲਾਂ ਕੱਢੀਆਂ ਅਤੇ ਪੂਰੀ ਜ਼ਿੰਦਗੀ ਝਿੜਕਿਆ ਹੈ, ਤਿਰਸਕਾਰ ਕੀਤੇ ਹਨ, ਉਹਨਾਂ ਸਭ ਦਾ ਪੂਰਾ ਵਰਣਨ ਕਰਕੇ, ਅਤੇ ਹੇ ਨਗੀਨਦਾਸ ਦੇ ਮਨ-ਵਚਨ-ਕਾਇਆ ਦੇ ਯੋਗ,
ਯਕਰਮ-ਭਾਵਕਰਮ-ਨੋਕਰਮ ਤੋਂ ਭਿੰਨ ਪ੍ਰਗਟ ਸ਼ੁੱਧ ਆਤਮਾ ਭਗਵਾਨ! ਨਗੀਨਦਾਸ ਦੇ ਸ਼ੁੱਧ ਆਤਮਾ ਭਗਵਾਨ! ਨਗੀਨਦਾਸ ਤੋਂ ਵਾਰ-ਵਾਰ ਮਾਫੀ ਮੰਗਦਾ ਹਾਂ, ਦਾਦਾ ਭਗਵਾਨ ਦੀ ਸਾਕਸ਼ੀ ਵਿੱਚ ਮਾਫੀ ਮੰਗਦਾ ਹਾਂ। ਫਿਰ ਤੋਂ ਇਹੋ ਜਿਹਾ ਦੋਸ਼ ਨਹੀਂ ਕਰੂੰਗਾ। ਅਰਥਾਤ ਤੁਸੀਂ ਇਸ ਤਰ੍ਹਾਂ ਕਰੋ। ਫਿਰ ਤੁਸੀਂ ਸਾਹਮਣੇ ਵਾਲੇ ਦੇ ਚਿਹਰੇ ਤੇ ਬਦਲਾਓ ਦੇਖ ਲੈਣਾ। ਉਸਦਾ ਚਿਹਰਾ ਬਦਲਿਆ ਹੋਇਆ ਲੱਗੇਗਾ। ਤੁਸੀਂ ਪ੍ਰਤੀਕ੍ਰਮਣ ਇੱਥੇ ਕਰੋਗੇ ਅਤੇ ਉੱਥੇ ਪਰਿਵਰਤਨ (ਬਦਲਾਓ) ਹੋਵੇਗਾ।
ਅਸੀਂ ਕਿੰਨਾ ਧੋਤਾ ਤਾਂ ਜਾ ਕੇ ਬਹੀਖਾਤੇ ਦੇ ਹਿਸਾਬ ਚੁਕਤਾ ਹੋਏ। ਕਿੰਨੇ ਹੀ ਸਮੇਂ ਤੋਂ ਅਸੀਂ ਪੌਂਦੇ ਆਏ ਹਾਂ, ਤਾਂ ਬਹੀਖਾਤੇ ਦੇ ਹਿਸਾਬ ਚੁਕਤਾ ਹੋ ਗਏ। ਤੁਹਾਨੂੰ ਤਾਂ ਮੈ ਰਸਤਾ ਦਿਖਾਇਆ ਹੈ, ਇਸਲਈ ਜਲਦੀ ਛੁੱਟ ਜਾਵੇਗਾ। ਅਸੀਂ ਤਾਂ ਕਿੰਨੇ ਹੀ ਸਮੇਂ ਤੋਂ ਧੋਦੇ ਆਏ ਹਾਂ।