________________
ਪ੍ਰਤੀਕ੍ਰਮਣ
‘ਸੰਖਿਆਤ ਜਾਂ ਅਸੰਖਿਆਤ ਜਨਮਾਂ ਵਿੱਚ ਜੋ ਰਾਗ-ਦਵੇਸ਼, ਵਿਸ਼ੇ, ਕਸ਼ਾਏ ਦੇ ਦੋਸ਼ ਕੀਤੇ ਹੋਣ, ਤਾਂ ਉਸਦੇ ਲਈ ਮਾਫੀ ਮੰਗਦਾ ਹਾਂ।' ਇਸ ਤਰ੍ਹਾਂ ਰੋਜ਼ਾਨਾ ਇੱਕ-ਇੱਕ ਵਿਅਕਤੀ ਦਾ, ਇਸ ਤਰ੍ਹਾਂ ਘਰ ਦੇ ਹਰੇਕ ਵਿਅਕਤੀ ਦਾ ਕਰਨਾ। ਉਸ ਤੋਂ ਬਾਅਦ ਉਪਯੋਗ ਸਹਿਤ ਆਸਪਾਸ ਦੇ, ਆਂਢ-ਗੁਆਂਢ ਦੇ ਸਾਰੇ ਲੋਕਾਂ ਦੇ ਲਈ ਇਹ ਕਰਦੇ ਰਹਿਣਾ ਚਾਹੀਦਾ ਹੈ। ਤੁਸੀਂ ਕਰੋਗੇ, ਉਸ ਤੋਂ ਬਾਅਦ ਇਹ ਬੋਝ ਹਲਕਾ ਹੋ ਜਾਵੇਗਾ। ਐਵੇਂ ਹੀ ਹਲਕਾ ਨਹੀਂ ਹੋਵੇਗਾ। ਅਸੀਂ ਪੂਰੇ ਸੰਸਾਰ ਦੇ ਨਾਲ ਇਸ ਤਰ੍ਹਾਂ ਹੀ ਨਿਵਾਰਣ ਕੀਤਾ ਸੀ। ਪਹਿਲਾਂ ਇਸ ਤਰ੍ਹਾਂ ਨਿਵਾਰਣ ਕੀਤਾ ਸੀ, ਤਾਂ ਹੀ ਤਾਂ ਇਹ ਛੁਟਕਾਰਾ ਹੋਇਆ। ਜਦੋਂ ਤੱਕ ਤੁਹਾਡੇ ਮਨ ਵਿੱਚ ਸਾਡੇ ਲਈ ਦੋਸ਼ ਹੈ, ਉਦੋਂ ਤੱਕ ਮੈਨੂੰ ਚੈਨ ਨਹੀਂ ਲੈਣ ਦੇਵੇਗਾ! ਯਾਨੀ ਜਦੋਂ ਅਸੀਂ ਇਸ ਤਰ੍ਹਾਂ ਪ੍ਰਤੀਕ੍ਰਮਣ ਕਰਦੇ ਹਾਂ, ਤਾਂ ਉੱਥੇ ਮਿਟ ਜਾਂਦਾ ਹੈ।
106
ਪ੍ਰਤੀਕ੍ਰਮਣ ਤਾਂ ਤੁਸੀਂ ਬਹੁਤ ਕਰਨਾ। ਜਿੰਨੇ ਤੁਹਾਡੇ ਸਰਕਲ ਵਿੱਚ ਪੰਜਾਹ-ਸੌ ਆਦਮੀ ਹੋਣ, ਜਿਨ੍ਹਾਂ-ਜਿਨ੍ਹਾਂ ਨੂੰ ਤੁਸੀਂ ਪਰੇਸ਼ਾਨ ਕੀਤਾ ਹੋਵੇ, ਤਾਂ ਜਦੋਂ ਖਾਲੀ ਸਮਾਂ ਹੋਵੇ ਤਾਂ ਉਦੋਂ ਬੈਠ ਕੇ ਉਹਨਾਂ ਸਭ ਦੇ ਇੱਕ-ਇੱਕ ਘੰਟਾ, ਇੱਕ-ਇੱਕ ਨੂੰ ਯਾਦ ਕਰ ਕਰਕੇ ਪ੍ਰਤੀਕ੍ਰਮਣ ਕਰਨਾ। ਜ਼ਿੰਨਿਆਂ ਨੂੰ ਪਰੇਸ਼ਾਨ ਕੀਤਾ ਹੈ, ਉਹ ਫਿਰ ਧੋਣਾ ਤਾਂ ਪਵੇਗਾ ਨਾ? ਫਿਰ ਗਿਆਨ ਪ੍ਰਗਟ ਹੋਵੇਗਾ।
ਫਿਰ, ‘ਇਸ ਜਨਮ, ਪਿਛਲੇ ਜਨਮ, ਪਿਛਲੇ ਸੰਖਿਆਤ, ਪਿਛਲੇ ਅਸੰਖਿਆਤ ਜਨਮਾ ਵਿੱਚ, ਗਤ ਅਨੰਤ ਜਨਮਾਂ ਵਿੱਚ ਦਾਦਾ ਭਗਵਾਨ ਦੀ ਸਾਕਸ਼ੀ ਵਿੱਚ, ਕਿਸੇ ਵੀ ਧਰਮ ਦੀ, ਸਾਧੂ-ਆਚਾਰਿਆਂ ਦੀ ਜੋ-ਜੋ ਅਸ਼ਾਂਤਨਾ, ਵਿਰਾਧਨਾ ਕੀਤੀ ਜਾਂ ਕਰਵਾਈ ਹੋਵੇ ਤਾਂ ਉਸਦੇ ਲਈ ਮਾਫੀ ਮੰਗਦਾ ਹਾਂ। ਦਾਦਾ ਭਗਵਾਨ ਦੀ ਸਾਕਸ਼ੀ ਵਿੱਚ ਮਾਫੀ ਮੰਗਦਾ ਹਾਂ। ਕਿੰਚਿਤਮਾਤਰ ਵੀ ਅਪਰਾਧ ਨਾ ਹੋਵੇ ਇਹੋ ਜਿਹੀ ਸ਼ਕਤੀ ਦਿਓ।' ਇਸੇ ਤਰ੍ਹਾਂ ਸਾਰੇ ਧਰਮਾਂ ਦਾ ਕਰਨਾ।
ਓਏ, ਉਸ ਸਮੇਂ ਅਗਿਆਨ ਦਸ਼ਾ ਵਿੱਚ ਸਾਡਾ ਅਹੰਕਾਰ ਭਾਰੀ, ‘ਫਲਾਣੇ ਏਦਾਂ ਹਨ, ਉਦਾਂ ਹਨ ਉਦੋਂ ਤਿਰਸਕਾਰ, ਤਿਰਸਕਾਰ, ਤਿਰਸਕਾਰ ਹੀ ਤਿਰਸਕਾਰ... ਅਤੇ ਕਿਸੇ ਦੀ ਤਾਰੀਫ ਵੀ ਕਰਦੇ ਸੀ। ਇਸ ਪਾਸੇ ਇੱਕ