SearchBrowseAboutContactDonate
Page Preview
Page 116
Loading...
Download File
Download File
Page Text
________________ ਪ੍ਰਤੀਕ੍ਰਮਣ 105 ਪ੍ਰਤੀਕ੍ਰਮਣ ਕਰਨੇ ਚਾਹੀਦੇ ਹਨ। ਅਤੇ ਜੇ ਰਾਤ ਨੂੰ ਨੀਂਦ ਨਾ ਰਹੀ ਹੋਵੇ ਤਾਂ ਉਸ ਘੜੀ ਇਸ ਤਰ੍ਹਾਂ ਸੈੱਟ ਕੀਤਾ ਕਿ ਕੰਮ ਹੋ ਗਿਆ। ਏਦਾਂ ਦੀ ਸੈਟਿੰਗ ਨਹੀਂ ਕਰਦੇ? ਇਹੋ ਜਿਹੀ ਇਹ ਵਿਵਸਥਾ, ਇਹ ਫਿਲਮ ਸ਼ੁਰੂ ਹੋ ਗਈ ਤਾਂ ਉਸ ਘੜੀ ਬਹੁਤ ਆਨੰਦ ਆਵੇਗਾ। ਉਹ ਆਨੰਦ ਸਮਾਏਗਾ ਨਹੀ! | ਕਿਉਂਕਿ ਜਦੋਂ ਤੀਮਣ ਕਰਦੇ ਹਾਂ ਨਾ, ਉਦੋਂ ਆਤਮਾ ਦਾ ਸੰਪੂਰਣ ਸ਼ੁੱਧ ਉਪਯੋਗ ਰਹਿੰਦਾ ਹੈ। ਯਾਨੀ ਵਿਚਕਾਰ ਕਿਸੇ ਦੀ ਦਖਲ ਨਹੀਂ ਹੁੰਦੀ। ਪ੍ਰਤੀਮਣ ਕੌਣ ਕਰਦਾ ਹੈ? ਚੰਦੂਭਾਈ ਕਰਦੇ ਹਨ, ਕਿਸਦੇ ਕਰਦੇ ਹਨ? ਤਾਂ ਕਹੀਏ, ਇਹਨਾਂ ਟੱਬਰ ਵਾਲਿਆਂ ਨੂੰ ਯਾਦ ਕਰ-ਕਰਕੇ ਕਰਦੇ ਹਨ। ਆਤਮਾ ਦੇਖਣ ਵਾਲਾ ਹੈ, ਉਹ ਦੇਖਦਾ ਹੀ ਰਹਿੰਦਾ ਹੈ। ਅਤੇ ਕੋਈ ਦਖਲਅੰਦਾਜ਼ੀ ਹੈ ਹੀ ਨਹੀਂ ਇਸਲਈ ਬਹੁਤ ਸ਼ੁੱਧ ਉਪਯੋਗ ਰਹਿੰਦਾ ਹੈ। | ਤੀਕ੍ਰਮਣ ਤਾਂ ਇੱਕ ਵਾਰੀ ਕਰਵਾਇਆ ਸੀ, ਮੇਰੀ ਹਾਜਰੀ ਵਿੱਚ ਮੈਂ ਖੁਦ ਹੀ ਕਰਵਾਇਆ ਸੀ, ਬਹੁਤ ਸਾਲ ਪਹਿਲਾਂ ਦੀ ਗੱਲ ਕਰ ਰਿਹਾ ਹਾਂ ਅਤੇ ਉਹ ਵਿਸ਼ੇ ਨਾਲ ਸਬੰਧਿਤ ਹੀ ਕਰਵਾਇਆ ਸੀ। ਤਾਂ ਉਹ ਕਰਦੇ-ਕਰਦੇ ਸਭ ਇੰਨੀ ਗਹਿਰਾਈ ਵਿੱਚ ਉੱਤਰ ਗਏ ਕਿ, ਬਾਅਦ ਵਿੱਚ ਘਰ ਜਾਣ ਤੇ ਵੀ ਬੰਦ ਨਹੀਂ ਹੋ ਰਿਹਾ ਸੀ। ਸੌਣ ਸਮੇਂ ਵੀ ਬੰਦ ਨਹੀਂ ਹੋ ਰਿਹਾ ਸੀ। ਖਾਂਦੇ ਸਮੇਂ ਵੀ ਬੰਦ ਨਹੀਂ ਹੋ ਰਿਹਾ ਸੀ। ਫਿਰ ਮੈਨੂੰ ਹੀ ਬੰਦ ਕਰਵਾਉਣਾ ਪਿਆ। ਸਟੌਪ ਕਰਵਾਉਣਾ ਪਿਆ! ਫਸ ਗਏ ਸੀ ਸਾਰੇ, ਨਹੀ?! ਆਪਣੇ ਆਪ ਨਿਰੰਤਰ ਪ੍ਰਤੀਕ੍ਰਮਣ, ਰਾਤ-ਦਿਨ ਚੱਲਦੇ ਹੀ ਰਹੇ। ਹੁਣ ਤੀਕ੍ਰਮਣ ਕਰਨ ਤੋਂ ਬਾਅਦ, ‘ਬੰਦ ਕਰੋ, ਹੁਣ ਦੋ ਘੰਟੇ ਹੋ ਗਏ’ ਏਦਾਂ ਕਹਿਣ ਤੇ ਵੀ ਆਪਣੇ ਆਪ ਤੀਕੁਮਣ ਚੱਲਦੇ ਹੀ ਰਹੇ। ਜੇ ਬੰਦ ਕਰਨ ਨੂੰ ਕਹੀਏ ਤਾਂ ਵੀ ਬੰਦ ਨਹੀਂ ਹੋ ਰਹੇ ਸਨ। ਪੂਰੀ ਮਸ਼ੀਨਰੀ ਸ਼ੁਰੂ ਹੋ ਗਈ ਇਸਲਈ ਅੰਦਰ ਚੱਲਦਾ ਹੀ ਰਿਹਾ। | ‘ਚੰਦੂਭਾਈ ਨੂੰ ‘ਤੁਹਾਨੂੰ ਇੰਨਾ ਕਹਿਣਾ ਪਵੇਗਾ ਕਿ “ਪ੍ਰਤੀਕ੍ਰਮਣ ਕਰਦੇ ਰਹੋ, ਤੁਹਾਡੇ ਘਰ ਦੇ ਸਾਰੇ ਲੋਕਾਂ ਦੇ ਨਾਲ, ਤੁਹਾਨੂੰ ਕੁੱਝ ਨਾ ਕੁੱਝ ਪਹਿਲਾਂ ਦੁੱਖ ਹੋਇਆ ਹੋਵੇਗਾ, ਉਸਦੇ ਤੁਹਾਨੂੰ ਪ੍ਰਤੀਕ੍ਰਮਣ ਕਰਨੇ ਹਨ।
SR No.034322
Book TitlePratikraman Abr Punjabi
Original Sutra AuthorN/A
AuthorDada Bhagwan
PublisherDada Bhagwan Aradhana Trust
Publication Year
Total Pages136
LanguagePunjabji
ClassificationBook_Other
File Size36 MB
Copyright © Jain Education International. All rights reserved. | Privacy Policy