________________
104
ਤੀਮਣ ਨਹੀਂ ਹੈ, ਇਸ ਲਈ ਸਮਰਪਿਤ ਕਰਦਾ ਹਾਂ। ਮਨ-ਵਚਨ-ਕਾਇਆ ਤੋਂ ਸਮਰਪਿਤ ਕਰਦਾ ਹਾਂ। ਹੁਣ ਮੈਨੂੰ ਕੁੱਝ ਨਹੀਂ ਚਾਹੀਦਾ। ਇਸ ਸੁੱਖ ਨੂੰ ਮੈਂ ਅਗਿਆਨ ਦਸ਼ਾ ਵਿੱਚ ਬੁਲਾਇਆ ਸੀ, ਪਰ ਅੱਜ ਇਹ ਸੁੱਖ ਮੇਰਾ ਨਹੀਂ ਹੈ, ਇਸ ਲਈ ਸਮਰਪਿਤ ਕਰਦਾ ਹਾਂ। | ਇਸ ਅਕ੍ਰਮ ਵਿਗਿਆਨ ਦਾ ਹੇਤੂ ਹੀ ਪੂਰਾ ਸ਼ੂਟ ਆਨ ਸਾਈਟ ਪ੍ਰਤੀਕ੍ਰਮਣ ਦਾ ਹੈ। ਉਸਦੇ ਬੇਸਮੈਂਟ (ਨੀਂਵ) ਤੇ ਖੜਾ ਹੈ। ਗਲਤੀ ਕਿਸੇ ਦੀ ਨਹੀਂ ਹੈ। ਸਾਹਮਣੇ ਵਾਲੇ ਨੂੰ ਤੁਹਾਡੇ ਨਿਮਿਤ ਨਾਲ ਜੇ ਕੋਈ ਨੁਕਸਾਨ ਹੋਇਆ ਹੋਵੇ, ਤਾਂ ਵਕਰਮ-ਭਾਵਕਰਮ-ਨੋਕਰਮ ਤੋਂ ਮੁਕਤ ਇਹੋ ਜਿਹੇ ਉਸਦੇ ਸ਼ੁੱਧ ਆਤਮਾ ਨੂੰ ਯਾਦ ਕਰਕੇ ਪ੍ਰਤੀਕ੍ਰਮਣ ਕਰਨਾ ਚਾਹੀਦਾ ਹੈ।
ਪ੍ਰਸ਼ਨ ਕਰਤਾ : ਪਰ ਹਰ ਵਾਰੀ ਪੂਰਾ ਲੰਬਾ ਬੋਲਣਾ ਹੈ?
ਦਾਦਾ ਸ੍ਰੀ : ਨਹੀ, ਏਦਾਂ ਕੁੱਝ ਨਹੀ। ਸ਼ਾਂਟ ਵਿੱਚ ਕਰ ਲੈਣਾ। ਸਾਹਮਣੇ ਵਾਲੇ ਦੇ ਸ਼ੁੱਧ ਆਤਮਾ ਨੂੰ ਹਾਜ਼ਰ ਕਰਕੇ ਉਹਨਾਂ ਨੂੰ ਫੋਨ ਲਗਾਉਣਾ ਕਿ “ਇਹ ਭੁੱਲ ਹੋ ਗਈ, ਮਾਫ਼ ਕਰਨਾ।
ਅਤੇ ਦੂਸਰਾ, ਘਰ ਦੇ ਲੋਕਾਂ ਦੇ ਵੀ ਰੋਜ਼ਾਨਾ ਤੀਕ੍ਰਮਣ ਕਰਨੇ ਚਾਹੀਦੇ ਹਨ। ਤੁਹਾਡੇ ਮਦਰ, ਫਾਦਰ, ਭਾਈ, ਭੈਣ ਸਭ ਦਾ। ਰੋਜ਼ਾਨਾ ਪ੍ਰਤੀਕ੍ਰਮਣ ਕਰਨਾ ਪਵੇਗਾ। ਸਾਰੇ ਟੱਬਰ ਵਾਲਿਆਂ ਦਾ, ਕਿਉਂਕਿ ਉਹਨਾਂ ਦੇ ਨਾਲ ਬਹੁਤ ਚੀਕਣੀ ਫਾਈਲ ਹੁੰਦੀ ਹੈ।
ਜੇ ਪ੍ਰਤੀਕ੍ਰਮਣ ਕਰੋਗੇ ਨਾ, ਜੇ ਇੱਕ ਘੰਟਾ ਟੱਬਰ ਵਾਲਿਆਂ ਦਾ ਪ੍ਰਤੀਕ੍ਰਮਣ ਕਰੋਗੇ ਨਾ, ਆਪਣੇ ਪਰਿਵਾਰ ਵਾਲਿਆਂ ਨੂੰ ਯਾਦ ਕਰਕੇ, ਨੇੜੇ ਤੋਂ ਲੈ ਕੇ ਦੁਰ ਦੇ ਸਾਰੇ, ਭਾਈ, ਉਹਨਾਂ ਦੀਆਂ ਪਤਨੀਆਂ, ਚਾਚਾ, ਚਾਚੇ ਦੇ ਬੱਚੇ, ਉਹ ਸਾਰੇ, ਇੱਕ ਫੈਮਲੀ (ਪਰਿਵਾਰ) ਹੋਵੇ ਨਾ, ਤਾਂ ਦੋ-ਤਿੰਨ-ਚਾਰ ਪੀੜੀਆਂ ਤੱਕ ਦੇ, ਉਹਨਾਂ ਸਭ ਨੂੰ ਯਾਦ ਕਰਕੇ, ਹਰ ਇੱਕ ਦੇ ਲਈ ਇੱਕ-ਇੱਕ ਘੰਟਾ ਪ੍ਰਤੀਕ੍ਰਮਣ ਹੋਵੇਗਾ ਨਾ, ਤਾਂ ਅੰਦਰ ਭਿਅੰਕਰ ਪਾਪ ਭਸਮੀਭੂਤ ਹੋ ਜਾਣਗੇ। ਅਤੇ ਤੁਹਾਡੀ ਤਰਫ ਤੋਂ ਉਹਨਾਂ ਲੋਕਾਂ ਦੇ ਮਨ ਸਾਫ ਹੋ ਜਾਣਗੇ। ਇਸ ਲਈ ਤੁਹਾਨੂੰ ਸਾਰੇ ਨੇੜੇ ਦੇ ਲੋਕਾਂ ਨੂੰ ਯਾਦ ਕਰ-ਕਰਕੇ