________________
ਪ੍ਰਤੀਕ੍ਰਮਣ
103 ਦੇ ਦਸ ਅਤੇ ਕੁੱਝ ਦੇ ਸੌ ਹੋਣਗੇ। ਉਸਦੀਆਂ ਜਿੰਨੀਆਂ ਪਰਤਾਂ ਹੋਣਗੀਆਂ ਉਨੇ ਤੀਕੁਮਣ ਹੋਣਗੇ। ਲੰਬਾ ਚੱਲੇ ਤਾਂ ਇਸਦਾ ਮਤਲਬ ਗੁਨਾਹ ਉਨਾਂ ਹੀ ਲੰਬਾ ਹੈ।
| ਪ੍ਰਸ਼ਨ ਕਰਤਾ : ਜੋ ਯਾਦ ਆਵੇ, ਉਸਦੇ ਲਈ ਪ੍ਰਤੀਕ੍ਰਮਣ ਕਰਨਾ ਚਾਹੀਦਾ ਹੈ ਅਤੇ ਜਿਸਦੀ ਇੱਛਾ ਹੋਵੇ ਉਸਦੇ ਲਈ ਤਿਆਖਿਆਨ ਕਰਨਾ। ਚਾਹੀਦਾ ਹੈ। ਇਹ ਜ਼ਰਾ ਸਮਝਾਓ। | ਦਾਦਾ ਸ੍ਰੀ : ਜਦੋਂ ਯਾਦ ਆਉਂਦਾ ਹੈ ਤਾਂ ਸਮਝਣਾ ਕਿ ਇੱਥੇ ਜਿਆਦਾ ਗਾੜਾ ਹੈ, ਤਾਂ ਉੱਥੇ ਪ੍ਰਤੀਕ੍ਰਮਣ ਕਰਦੇ ਰਹਿਣ ਨਾਲ ਸਭ ਛੁੱਟ ਜਾਵੇਗਾ। | ਪ੍ਰਸ਼ਨ ਕਰਤਾ : ਉਹ ਜਿੰਨੀ ਵਾਰੀ ਯਾਦ ਆਵੇ ਉਨੀ ਵਾਰੀ ਕਰਨਾ
ਹੈ?
ਦਾਦਾ ਸ੍ਰੀ : ਹਾਂ, ਉਨੀ ਵਾਰੀ ਕਰਨਾ ਹੈ। ਤੁਸੀਂ ਕਰਨ ਦਾ ਭਾਵ ਰੱਖਣਾ। ਏਦਾਂ ਹੈ ਨਾ, ਯਾਦ ਆਉਣ ਦੇ ਲਈ ਸਮਾਂ ਤਾਂ ਚਾਹੀਦਾ ਹੈ ਨਾ! ਤਾਂ ਇਸਦਾ ਸਮਾਂ ਮਿਲਣ ਤੇ, ਰਾਤ ਨੂੰ ਵੀ ਯਾਦ ਨਹੀਂ ਆਉਂਦੇ ਹੋਣਗੇ?
ਪ੍ਰਸ਼ਨ ਕਰਤਾ : ਉਹ ਤਾਂ ਜੇ ਕੋਈ ਸੰਯੋਗ ਹੋਵੇ ਤਾਂ। ਦਾਦਾ ਸ੍ਰੀ : ਹਾਂ, ਸੰਯੋਗਾਂ ਦੀ ਵਜ੍ਹਾ ਨਾਲ। ਪ੍ਰਸ਼ਨ ਕਰਤਾ : ਅਤੇ ਇੱਛਾਵਾਂ ਹੋਣ ਤਾਂ?
ਦਾਦਾ ਸ੍ਰੀ : ਇੱਛਾ ਹੋਣਾ ਯਾਨੀ ਸਥੂਲ ਵਿਰਤੀਆਂ ਹੋਣਾ। ਪਹਿਲਾਂ ਅਸੀਂ ਜੋ ਭਾਵ ਕੀਤੇ ਹਨ, ਉਹ ਭਾਵ ਜੇ ਹੁਣ ਫਿਰ ਤੋਂ ਖੜੇ ਹੋਣ, ਤਾਂ ਉਥੇ ਤਿਆਖਿਆਨ ਕਰਨਾ ਹੈ।
| ਪ੍ਰਸ਼ਨ ਕਰਤਾ : ਉਸ ਸਮੇਂ ਤੁਸੀਂ ਕਿਹਾ ਸੀ, ਹਰ ਵਾਰੀ ਏਦਾਂ ਕਹਿਣਾ ਕਿ ਹੁਣ ਇਹ ਚੀਜ਼ ਨਹੀਂ ਚਾਹੀਦੀ।
ਦਾਦਾ ਸ੍ਰੀ : ਇਹ ਚੀਜ਼ ਮੇਰੀ ਨਹੀਂ ਹੈ। ਸਮਰਪਿਤ ਕਰਦਾ ਹਾਂ। ਅਗਿਆਨਤਾਵਸ਼ ਮੈਂ ਇਹਨਾਂ ਸਭ ਨੂੰ ਬੁਲਾਇਆ ਸੀ। ਪਰ ਅੱਜ ਇਹ ਮੇਰੀ