________________
102
ਪ੍ਰਤੀਕ੍ਰਮਣ ਉਹ ਪ੍ਰਤੀਕ੍ਰਮਣ ਕਰਵਾਉਂਣ ਦੇ ਲਈ ਆਉਂਦਾ ਹੈ, ਸਾਫ ਕਰਵਾਉਣ ਦੇ ਲਈ।
‘ਇਸ ਸੰਸਾਰ ਦੀ ਕੋਈ ਵੀ ਵਿਨਾਸ਼ੀ ਚੀਜ਼ ਮੈਨੂੰ ਨਹੀਂ ਚਾਹੀਦੀ ਏਦਾਂ ਤਸੀਂ ਤੈਅ ਕੀਤਾ ਹੈ ਨਾ? ਫਿਰ ਵੀ ਯਾਦ ਕਿਉਂ ਆਉਂਦਾ ਹੈ? ਇਸ ਲਈ ਪ੍ਰਤੀਕ੍ਰਮਣ ਕਰੋ। ਤੀਕੁਮਣ ਕਰਨ ਦੇ ਬਾਵਜੂਦ ਵੀ ਵਾਪਸ ਯਾਦ ਆਵੇ ਤਾਂ ਤੁਸੀਂ ਸਮਝਣਾ ਕਿ ਹਾਲੇ ਵੀ ਇਹ ਸ਼ਿਕਾਇਤ ਹੈ! ਇਸ ਲਈ ਫਿਰ ਤੋਂ ਪ੍ਰਤੀਕ੍ਰਮਣ ਹੀ ਕਰਨਾ ਹੈ। | ਇਹ ਰਾਗ-ਦਵੇਸ਼ ਦੀ ਵਜ੍ਹਾ ਨਾਲ ਹੈ। ਜੇ ਯਾਦ ਨਾ ਆਉਂਦਾ ਤਾਂ ਉਲਝੀ ਹੋਈ ਗੁੱਥੀ ਭੁੱਲ ਗਏ ਹੁੰਦੇ। ਤੁਹਾਨੂੰ ਕਿਉਂ ਕੋਈ ਫੌਰਨਰਸ (ਵਿਦੇਸ਼ੀ) ਯਾਦ ਨਹੀਂ ਆਉਂਦੇ ਅਤੇ ਮਰੇ ਹੋਏ ਕਿਉਂ ਯਾਦ ਆਉਂਦੇ ਹਨ? ਇਹ ਹਿਸਾਬ ਹੈ ਅਤੇ ਇਹ ਰਾਗ-ਦਵੇਸ਼ ਦੀ ਵਜਾ ਨਾਲ ਹੈ। ਉਸਦਾ ਪ੍ਰਤੀਕ੍ਰਮਣ ਕਰਨ ਨਾਲ ਆਸਕਤੀ ਖਤਮ ਹੋ ਜਾਵੇਗੀ। ਇੱਛਾਵਾਂ ਹੁੰਦੀਆਂ ਹਨ ਕਿਉਂਕਿ ਉਹਨਾਂ ਦੇ ਤਿਆਖਿਆਨ ਨਹੀਂ ਹੋਏ ਇਸ ਲਈ। ਯਾਦ ਆਉਂਦਾ ਹੈ ਕਿਉਂਕਿ ਪ੍ਰਤੀਕ੍ਰਮਣ ਨਹੀਂ ਕੀਤੇ ਇਸ ਲਈ।
ਪ੍ਰਸ਼ਨ ਕਰਤਾ : ਤੀਖ਼ਣ ਮਾਲਕੀ ਭਾਵ ਦਾ ਹੁੰਦਾ ਹੈ ਨਾ?
ਦਾਦਾ ਸ੍ਰੀ ਮਾਲਕੀ ਭਾਵ ਦਾ ਤਿਆਖਿਆਨ ਹੁੰਦਾ ਹੈ ਅਤੇ ਦੋਸ਼ਾਂ ਦਾ ਪ੍ਰਤੀਕ੍ਰਮਣ ਹੁੰਦਾ ਹੈ।
| ਪ੍ਰਸ਼ਨ ਕਰਤਾ : ਪ੍ਰਤੀਕ੍ਰਮਣ ਕਰਨ ਦੇ ਬਾਵਜੂਦ ਵੀ ਬਾਰ-ਬਾਰ ਉਹ ਗੁਨਾਹ ਯਾਦ ਆਵੇ ਤਾਂ ਕੀ ਉਸਦਾ ਮਤਲਬ ਇਹ ਹੈ ਕਿ, ਉਸ ਤੋਂ ਹਾਲੇ ਵੀ ਮੁਕਤ ਨਹੀਂ ਹੋਏ ਹਾਂ?
ਦਾਦਾ ਸ੍ਰੀ : ਇਹ ਪਿਆਜ ਦੀ ਇੱਕ ਪਰਤ ਨਿੱਕਲ ਜਾਵੇ ਤਾਂ ਦੂਸਰੀ ਪਰਤ ਆਪਣੇ ਆਪ ਆ ਕੇ ਖੜੀ ਰਹੇਗੀ। ਇਸੇ ਤਰ੍ਹਾਂ ਇਹ ਗੁਨਾਹ ਕਈ ਪਰਤਾਂ ਵਾਲੇ ਹਨ। ਇਸ ਲਈ ਇੱਕ ਪ੍ਰਤੀਕ੍ਰਮਣ ਕਰਨ ਨਾਲ ਇੱਕ ਪਰਤ ਹਟੇਗੀ, ਏਦਾਂ ਕਰਦੇ-ਕਰਦੇ ਸੌ ਪ੍ਰਤੀਕ੍ਰਮਣ ਕਰਨ ਨਾਲ ਉਹ ਖਤਮ ਹੋਵੇਗਾ। ਕੁੱਝ ਦੋਸ਼ਾਂ ਦੇ ਪੰਜ ਪ੍ਰਤੀਕ੍ਰਮਣ ਕਰੋਗੇ, ਤਾਂ ਉਹ ਖਤਮ ਹੋਣਗੇ, ਕੁੱਝ