________________
101
ਪ੍ਰਤੀਕ੍ਰਮਣ
ਸਾਡੇ ਲਈ ਉਲਟਾ ਵਿਚਾਰ ਆਵੇ ਤਾਂ ਪ੍ਰਤੀਕ੍ਰਮਣ ਕਰ ਲੈਣਾ। ਮਨ ਤਾਂ ‘ਗਿਆਨੀ ਪੁਰਖ’ ਦੇ ਲਈ ਵੀ ਉਲਟਾ ਸੋਚ ਸਕਦਾ ਹੈ। ਮਨ ਕੀ ਨਹੀਂ ਕਰ ਸਕਦਾ? ਜਲਿਆ ਹੋਇਆ ਮਨ ਸਾਹਮਣੇ ਵਾਲੇ ਨੂੰ ਜਲਾਉਂਦਾ ਹੈ। ਜਲਿਆ ਹੋਇਆ ਮਨ ਤਾਂ ਭਗਵਾਨ ਮਹਾਵੀਰ ਨੂੰ ਵੀ ਜਲਾ ਦੇਵੇ।
ਪ੍ਰਸ਼ਨ ਕਰਤਾ : ‘ਜੋ ਗਏ ਉਹ ਕਿਸੇ ਦਾ ਕੁੱਝ ਭਲਾ ਨਹੀਂ ਕਰ ਸਕਦੇ ਤਾਂ ਫਿਰ ਕੀ ਮਹਾਵੀਰ ਦਾ ਵਰਣਵਾਦ ਉਹਨਾਂ ਤੱਕ ਪਹੁੰਚਦਾ ਹੈ?
ਦਾਦਾ ਸ੍ਰੀ : ਨਹੀ, ਉਹ ਸਵੀਕਾਰ ਨਹੀਂ ਕਰਦੇ। ਇਸ ਲਈ ਰਿਟਰਨ ਵਿਦ ਬੈਂਕਸ ਡਬਲ ਹੋ ਕੇ ਆਵੇਗਾ। ਇਸ ਲਈ ਖੁਦ, ਆਪਣੇ ਲਈ ਬਾਰ-ਬਾਰ ਮਾਫੀ ਮੰਗਦੇ ਰਹਿਣਾ। ਤੁਹਾਨੂੰ ਜਦੋਂ ਤੱਕ ਉਹ ਸ਼ਬਦ ਯਾਦ ਨਹੀਂ ਆਉਂਦਾ, ਉਦੋਂ ਤੱਕ ਬਾਰ-ਬਾਰ ਮਾਫੀ ਮੰਗਦੇ ਰਹਿਣਾ। ਮਹਾਵੀਰ ਦਾ ਅਵਰਣਵਾਦ ਕੀਤਾ ਹੋਵੇ ਤਾਂ ਬਾਰ-ਬਾਰ ਮਾਫੀ ਮੰਗਦੇ ਰਹਿਣਾ, ਤਾਂ ਤੁਰੰਤ ਮਿਟ ਜਾਵੇਗਾ, ਬੱਸ। ਉਹਨਾਂ ਨੂੰ ਪਹੁੰਚਦਾ ਜ਼ਰੂਰ ਹੈ, ਪਰ ਉਹ ਸਵੀਕਾਰ ਨਹੀਂ ਕਰਦੇ। ਛੱਡਿਆ ਹੋਇਆ ਤੀਰ ਪਹੁੰਚਦਾ ਜ਼ਰੂਰ ਹੈ ਪਰ ਉਹ ਸਵੀਕਾਰ ਨਹੀਂ ਕਰਦੇ।
24. ਅਜੀਵਨ ਬਹਾਵ ਵਿੱਚ ਡੁੱਬਦੇ ਹੋਏ ਨੂੰ ਪਾਰ ਉਤਾਰੇ ਗਿਆਨ
ਪ੍ਰਸ਼ਨ ਕਰਤਾ : ਯਾਦ ਕਰਨ ਨਾਲ ਪਿਛਲੇ ਦੋਸ਼ ਦੇਖੇ ਜਾ ਸਕਦੇ ਹਨ?
ਦਾਦਾ ਸ੍ਰੀ : ਅਸਲ ਵਿੱਚ ਪਿਛਲੇ ਦੋਸ਼ ਉਪਯੋਗ ਨਾਲ ਹੀ ਦੇਖੇ ਜਾ ਸਕਦੇ ਹਨ, ਯਾਦ ਕਰਨ ਨਾਲ ਨਹੀਂ ਦਿਖਦੇ। ਯਾਦ ਕਰਨ ਨਾਲ ਤਾਂ ਸਿਰ ਖੁਰਕਣਾ ਪੈਂਦਾ ਹੈ। ਆਵਰਣ ਆ ਜਾਂਦਾ ਹੈ ਇਸ ਲਈ ਯਾਦ ਕਰਨਾ ਪੈਂਦਾ ਹੈ ਨਾ? ਜੇ ਕਿਸੇ ਦੇ ਨਾਲ ਝੰਜਟ ਹੋ ਜਾਵੇ ਤਾਂ ਉਸਦਾ ਪ੍ਰਤੀਕ੍ਰਮਣ ਕਰਨ ਨਾਲ ਉਹ ਵਿਅਕਤੀ (ਚਿਤ ਵਿੱਚ) ਹਾਜਰ ਹੋ ਹੀ ਜਾਵੇਗਾ, ਸਿਰਫ ਉਸ ਤਰ੍ਹਾਂ ਉਪਯੋਗ ਹੀ ਰੱਖਣਾ ਹੈ। ਆਪਣੇ ਮਾਰਗ ਵਿੱਚ ਯਾਦ ਕਰਨਾ ਤਾਂ ਹੈ ਹੀ ਨਹੀ। ਯਾਦ ਕਰਨਾ ਤਾਂ ‘ਮੈਮਰੀ ਦੇ ਅਧੀਨ ਹੈ। ਜੋ ਯਾਦ ਆਉਂਦਾ ਹੈ