________________
100
ਪ੍ਰਤੀਕ੍ਰਮਣ ਦਾਦਾ ਸ੍ਰੀ : ਹਾਂ। ਉਹ ਸਹੀ ਹੈ, ਪਰ ਕੁੱਝ ਚੀਜ਼ਾਂ ਵਿੱਚ ਸਾਫ ਹੋ ਗਿਆ ਹੋਵੇ ਅਤੇ ਕੁੱਝ ਚੀਜਾਂ ਵਿੱਚ ਨਾ ਹੋਇਆ ਹੋਵੇ, ਉਹ ਸਾਰੇ ਸਟੈਪਿੰਗ ਹਨ। ਜਿੱਥੇ ਸਾਫੁ ਨਾ ਹੋਇਆ ਹੋਵੇ ਉੱਥੇ ਤੀਕ੍ਰਮਣ ਕਰਨਾ ਹੋਵੇਗਾ।
ਅਸੀਂ ਸ਼ੁੱਧ ਆਤਮਾ ਦਾ ਬਹੀਖਾਤਾ ਸਾਫ ਰੱਖਣਾ ਹੈ। ਸੋ: ਚੰਦੂਭਾਈ ਨੂੰ ਰਾਤ ਨੂੰ ਕਹਿਣਾ ਕਿ ਜਿਨ੍ਹਾਂ-ਜਿਨ੍ਹਾਂ ਦੇ ਦੋਸ਼ ਦੇਖੇ ਹੋਣ, ਉਹਨਾਂ ਦੇ ਨਾਲ ਦਾ ਬਹੀਖਾਤਾ ਸਾਫ ਕਰ ਦੇਵੋ। ਮਨ ਦੇ ਭਾਵ ਵਿਗੜ ਜਾਣ ਤਾਂ ਪ੍ਰਤੀਕ੍ਰਮਣ ਨਾਲ ਸਭ ਸਵੱਛ, ਸਾਫ ਕਰ ਲੈਣਾ ਚਾਹੀਦਾ ਹੈ, ਹੋਰ ਕੋਈ ਉਪਾਅ ਨਹੀਂ ਹੈ। ਇੰਨਕਮਟੈਕਸ ਵਾਲਾ ਵੀ ਦੋਸ਼ਿਤ ਨਹੀਂ ਦਿਖੇ ਏਦਾਂ ਪ੍ਰਤੀਕ੍ਰਮਣ ਕਰਕੇ ਰਾਤ ਨੂੰ ਸੌਂ ਜਾਣਾ। ਪੂਰੇ ਜਗਤ ਨੂੰ ਨਿਰਦੋਸ਼ ਦੇਖ ਕੇ ਫਿਰ ਚੰਦੂਭਾਈ ਨੂੰ ਸੌਣ ਲਈ ਕਹਿਣਾ।
ਪ੍ਰਸ਼ਨ ਕਰਤਾ : ਤੀਕ੍ਰਮਣ ਪ੍ਰਤੱਖ ਹੋਣਾ ਚਾਹੀਦਾ ਹੈ ਨਾ?
ਦਾਦਾ ਸ੍ਰੀ : ਪ੍ਰਤੀਕ੍ਰਮਣ ਬਾਅਦ ਵਿੱਚ ਵੀ ਹੋਵੇ ਤਾਂ ਵੀ ਹਰਜ਼ ਨਹੀਂ ਹੈ।
| ਪ੍ਰਸ਼ਨ ਕਰਤਾ : ਮੈਂ ਤੁਹਾਡੀ ਉਲੰਘਣਾ ਕੀਤੀ ਹੋਵੇ, ਅਸ਼ਾਤਨਾ (ਵਿਰਾਧਨਾ) ਕੀਤੀ ਹੋਵੇ ਤਾਂ ਮੈਨੂੰ ਤੁਹਾਡੇ ਸਨਮੁੱਖ ਆ ਕੇ ਪ੍ਰਤੀਕ੍ਰਮਣ ਕਰਨਾ ਚਾਹੀਦਾ ਹੈ ਨਾ?
ਦਾਦਾ ਸ੍ਰੀ : ਜੇ ਸਨਮੁੱਖ ਆ ਕੇ ਕਰੋ ਤਾਂ ਚੰਗੀ ਗੱਲ ਹੈ। ਉਹ ਨਾ ਹੋ ਸਕੇ ਅਤੇ ਬਾਅਦ ਵਿੱਚ ਕਰੋ ਤਾਂ ਵੀ ਉਹੀ ਫੁਲ ਮਿਲੇਗਾ।
| ਅਸੀਂ ਕੀ ਕਹਿੰਦੇ ਹਾਂ, ਤੁਹਾਨੂੰ ਦਾਦਾ ਦੇ ਲਈ ਇਹੋ ਜਿਹੇ ਉਲਟੇ ਵਿਚਾਰ ਆਉਂਦੇ ਹਨ, ਇਸ ਲਈ ਤੁਸੀਂ ਉਸਦੇ ਪ੍ਰਤੀਕ੍ਰਮਣ ਕਰਦੇ ਰਹੋ। ਕਿਉਂਕਿ ਉਸ ਵਿਚਾਰੇ ਦਾ ਕੀ ਦੋਸ਼? ਵਿਰਾਧਕ ਸੁਭਾਅ ਹੈ। ਅੱਜ ਦੇ ਸਭ ਮਨੁੱਖਾਂ ਦਾ ਸੁਭਾਅ ਹੀ ਵਿਰਾਧਕ ਹੈ। ਦੂਸ਼ਮਕਾਲ ਵਿੱਚ ਵਿਰਾਧਕ ਜੀਵ ਹੀ ਹੁੰਦੇ ਹਨ। ਆਰਾਧਕ ਜੀਵ ਸਾਰੇ ਚਲੇ ਗਏ। ਇਹ ਜੋ ਬਚੇ ਹਨ, ਉਹਨਾਂ ਵਿੱਚੋਂ ਸੁਧਾਰ ਹੋ ਸਕੇ, ਇਹੋ ਜਿਹੇ ਵੀ ਕਈ ਜੀਵ ਹਨ, ਬਹੁਤ ਉੱਚੀਆਂ ਆਤਮਾਵਾਂ ਹਨ ਹਾਲੇ ਵੀ ਇਹਨਾਂ ਵਿੱਚ!