________________
ਤੀਕ੍ਰਮਣ
99 ਪ੍ਰਸ਼ਨ ਕਰਤਾ : ਪ੍ਰਤੀਕ੍ਰਮਣ ਕਰਮ ਫੁਲ ਦੇ ਕਰਨੇ ਹਨ ਜਾਂ ਸੂਖਮ ਦੇ ਕਰਨੇ ਹਨ?
ਦਾਦਾ ਸ੍ਰੀ : ਸੂਖਮ ਦੇ ਹੁੰਦੇ ਹਨ। ਪ੍ਰਸ਼ਨ ਕਰਤਾ : ਵਿਚਾਰ ਦੇ ਜਾਂ ਭਾਵ ਦੇ?
ਦਾਦਾ ਸ੍ਰੀ : ਭਾਵ ਦੇ। ਵਿਚਾਰ ਦੇ ਪਿੱਛੇ ਭਾਵ ਹੁੰਦੇ ਹੀ ਹਨ। ਅਤੀਕ੍ਰਮਣ ਹੋਇਆ ਤਾਂ ਉਸਦਾ ਪ੍ਰਤੀਕ੍ਰਮਣ ਕਰਨਾ ਹੀ ਚਾਹੀਦਾ ਹੈ। ਅਤੀਕ੍ਰਮਣ ਤਾਂ ਮਨ ਵਿੱਚ ਬੁਰਾ ਵਿਚਾਰ ਆਵੇ, ਇਸ ਭੈਣ ਦੇ ਲਈ ਬੁਰਾ ਵਿਚਾਰ ਆਇਆ, ਤਾਂ ‘ਵਿਚਾਰ ਚੰਗਾ ਹੋਣਾ ਚਾਹੀਦਾ ਹੈ। ਏਦਾਂ ਕਹਿ ਕੇ ਉਸਨੂੰ ਬਦਲ ਦੇਣਾ ਚਾਹੀਦਾ ਹੈ। ਮਨ ਵਿੱਚ ਇਸ ਤਰ੍ਹਾਂ ਲੱਗੇ ਕਿ ਇਹ ਨਲਾਇਕ ਹੈ, ਤਾਂ ਇਹ ਵਿਚਾਰ ਕਿਉਂ ਆਇਆ? ਤੁਹਾਨੂੰ ਉਸਦੀ ਲਾਇਕੀ-ਨਲਾਇਕੀ ਦੇਖਣ ਦਾ ਰਾਈਟ (ਅਧਿਕਾਰ) ਨਹੀਂ ਹੈ। ਅਤੇ ਅਸਪਸ਼ਟ ਰੂਪ ਵਿੱਚ ਕਹਿਣਾ ਹੋਵੇ ਤਾਂ ਕਹਿਣਾ ਕਿ ‘ਸਾਰੇ ਚੰਗੇ ਹਨ, ਚੰਗੇ ਹਨ’ ਕਹਾਂਗੇ ਤਾਂ ਕਰਮ ਦੋਸ਼ ਨਹੀਂ ਲੱਗੇਗਾ, ਪਰ ਜੇ ਨਲਾਇਕ ਕਹੋਗੇ ਤਾਂ ਉਹ ਅਤੀਮਣ ਕਹਾਵੇਗਾ, ਇਸ ਲਈ ਉਸਦਾ ਪ੍ਰਤੀਕ੍ਰਮਣ ਜਰੂਰ ਕਰਨਾ ਪਵੇਗਾ। ਨਾਪਸੰਦ ਚੀਜ਼ ਸਾਫ ਮਨ ਨਾਲ ਸਹਿਨ ਹੋ ਸਕੇਗੀ, ਉਦੋਂ ਵੀਰਾਗ ਬਣੋਗੇ।
ਪ੍ਰਸ਼ਨ ਕਰਤਾ : ਸਾਫੁ ਮਨ ਯਾਨੀ ਕੀ?
ਦਾਦਾ ਸ੍ਰੀ : ਸਾਫ ਮਨ ਯਾਨੀ ਸਾਹਮਣੇ ਵਾਲੇ ਦੇ ਲਈ ਬੁਰਾ ਵਿਚਾਰ ਨਾ ਆਉਣਾ। ਯਾਨੀ ਕੀ ਕਿ ਨਿਮਿਤ ਨੂੰ ਕੱਟਣਾ ਨਹੀ। ਸ਼ਾਇਦ ਸਾਹਮਣੇ ਵਾਲੇ ਦੇ ਲਈ ਬੁਰਾ ਵਿਚਾਰ ਆਵੇ ਤਾਂ ਤੁਰੰਤ ਹੀ ਪ੍ਰਤੀਕ੍ਰਮਣ ਕਰੇ ਅਤੇ ਉਸਨੂੰ ਧੋ ਦੇਵੇ।
ਪ੍ਰਸ਼ਨ ਕਰਤਾ : ਮਨ ਸਾਫ ਹੋ ਜਾਵੇ ਉਹ ਤਾਂ ਆਖਿਰੀ ਸਟੇਜ਼ ਦੀ ਗੱਲ ਹੈ ਨਾ? ਅਤੇ ਜਦੋਂ ਤੱਕ ਪੂਰੀ ਤਰ੍ਹਾਂ ਸਾਫ ਨਹੀਂ ਹੋਇਆ, ਉਦੋਂ ਤੱਕ ਪ੍ਰਤੀਕ੍ਰਮਣ ਕਰਨੇ ਪੈਣਗੇ ਨਾ?