________________
98
ਪ੍ਰਤੀਕ੍ਰਮਣ ਨਿਕਾਲ ਕਰਨਾ ਹੈ। ਇਹਨਾਂ ਕਰਮਾ ਦਾ ਨਿਕਾਲ ਪ੍ਰਤੀਕ੍ਰਮਣ ਸਹਿਤ ਹੋਵੇਗਾ, ਐਵੇਂ ਹੀ ਨਿਕਾਲ ਨਹੀਂ ਹੋਵੇਗਾ।
ਪ੍ਰਸ਼ਨ ਕਰਤਾ : ਜੇ ਕਦੇ ਕੋਈ ਸਾਡਾ ਅਪਮਾਨ ਕਰ ਦੇਵੇ ਤਾਂ ਉਦੋਂ ਮਨ ਤੋਂ ਪ੍ਰਤੀਕਾਰ ਜਾਰੀ ਰਹਿੰਦਾ ਹੈ ਅਤੇ ਬਾਣੀ ਤੋਂ ਪ੍ਰਤੀਕਾਰ ਸ਼ਾਇਦ ਨਹੀਂ ਵੀ ਹੁੰਦਾ।
| ਦਾਦਾ ਸ੍ਰੀ : ਸਾਨੂੰ ਤਾਂ ਇਸ ਵਿੱਚ ਹਰਜ਼ ਨਹੀਂ ਹੈ ਕਿ ਉਸ ਸਮੇਂ ਕੀ ਹੋਇਆ। ਓਏ, ਦੇਹ ਤੋਂ ਵੀ ਪ੍ਰਤੀਕਾਰ ਹੋ ਜਾਵੇ। ਫਿਰ ਵੀ ਉਹ ਜਿੰਨੀ-ਕਿੰਨੀ ਸ਼ਕਤੀ ਹੁੰਦੀ ਹੈ, ਉਸਦੇ ਅਨੁਸਾਰ ਵਿਹਾਰ ਹੁੰਦਾ ਹੈ। ਜਿਸਦੀ ਸੰਪੂਰਣ ਸ਼ਕਤੀ ਉਤਪੰਨ ਹੋ ਚੁੱਕੀ ਹੋਵੇ, ਉਸਦੇ ਮਨ ਦਾ ਪ੍ਰਤੀਕਾਰ ਵੀ ਬੰਦ ਹੋ ਜਾਂਦਾ ਹੈ। ਫਿਰ ਵੀ ਅਸੀਂ ਕੀ ਕਹਿੰਦੇ ਹਾਂ ਮਨ ਤੋਂ ਪਤੀਕਾਰ ਜਾਰੀ ਰਹੇ, ਬਾਣੀ ਤੋਂ ਪ੍ਰਤੀਕਾਰ ਹੋ ਜਾਵੇ, ਓਏ। ਦੇਹ ਤੋਂ ਵੀ ਪ੍ਰਤੀਕਾਰ ਹੋ ਜਾਵੇ ਜਾਂ ਤਿੰਨੇ ਤਰ੍ਹਾਂ ਦੀ ਨਿਰਬਲਤਾ ਉਤਪੰਨ ਹੋ ਜਾਵੇ, ਤਾਂ ਉੱਥੇ ਤਿੰਨੇ ਤਰ੍ਹਾਂ ਦਾ ਪ੍ਰਤੀਕ੍ਰਮਣ ਕਰਨਾ ਹੋਵੇਗਾ।
ਪ੍ਰਸ਼ਨ ਕਰਤਾ : ਵਿਚਾਰ ਦੇ ਪ੍ਰਤੀਕ੍ਰਮਣ ਕਰਨੇ ਪੈਂਦੇ ਹਨ?
ਦਾਦਾ ਸ੍ਰੀ : ਵਿਚਾਰਾਂ ਨੂੰ ਦੇਖਣਾ ਹੈ। ਉਸਦੇ ਪ੍ਰਤੀਕ੍ਰਮਣ ਨਹੀਂ ਹੁੰਦੇ। ਜੇ ਕਿਸੇ ਦੇ ਲਈ ਬਹੁਤ ਬੁਰੇ ਵਿਚਾਰ ਹੋਣ ਤਾਂ ਉਸਦੇ ਪ੍ਰਤੀਕ੍ਰਮਣ ਕਰਨੇ ਹੋਣਗੇ। ਪਰ ਕਿਸੇ ਦਾ ਨੁਕਸਾਨ ਕਰਨ ਵਾਲੀ ਚੀਜ਼ ਹੋਵੇ, ਉਦੋਂ ਹੀ। ਐਵੇ ਹੀ ਆਵੇ, ਕੁੱਝ ਵੀ ਆਵੇ, ਗਾਂ, ਮੱਝ ਦੇ, ਸਭ ਤਰ੍ਹਾਂ ਦੇ ਵਿਚਾਰ ਆਉਣ, ਉਹ ਤਾਂ ਗਿਆਨ ਹਾਜ਼ਰ ਕਰਕੇ ਦੇਖਣ ਨਾਲ ਉੱਡ ਜਾਣਗੇ । ਉਸਨੂੰ ਸਿਰਫ ਦੇਖਣਾ ਹੈ। ਉਸਦੇ ਪ੍ਰਤੀਕ੍ਰਮਣ ਨਹੀਂ ਕਰਨੇ ਹੁੰਦੇ। ਤੀਕ੍ਰਮਣ ਤਾਂ ਜੇਕਰ ਸਾਡਾ ਤੀਰ ਕਿਸੇ ਨੂੰ ਲੱਗ ਜਾਵੇ ਉਦੋਂ ਹੀ ਕਰਨੇ ਹਨ।
| ਤੁਸੀਂ ਇੱਥੇ ਸਤਿਸੰਗ ਵਿੱਚ ਆਏ ਅਤੇ ਇੱਥੇ ਕੁੱਝ ਲੋਕ ਖੜੇ ਹੋਣ ਤਾਂ ਜੇ ਮਨ ਵਿੱਚ ਹੋਵੇ ਕਿ ਇਹ ਸਭ ਕਿਉਂ ਖੜੇ ਹਨ? ਇਸ ਤਰ੍ਹਾਂ ਮਨ ਦੇ ਭਾਵ ਵਿਗੜ ਜਾਣ, ਉਸ ਭੁੱਲ ਦੇ ਲਈ ਉਸਦਾ ਤੁਰੰਤ ਹੀ ਪ੍ਰਤੀਕ੍ਰਮਣ ਕਰਨਾ ਪਵੇਗਾ।