________________
ਪ੍ਰਤੀਕ੍ਰਮਣ
ਕਰਕੇ ਧੋ ਦੇਣਾ ਤਾਂ ਪੂਰਾ ਦਿਨ ਬਿਨਾਂ ਕਿਸੇ ਸਪੰਦਨ ਦੇ ਗੁਜਰੇਗਾ! ਇਸ ਤਰ੍ਹਾਂ ਦਿਨ ਗੁਜਰਿਆ ਤਾਂ ਬਹੁਤ ਹੋ ਗਿਆ, ਇਹੀ ਪੁਰਸ਼ਾਰਥ ਹੈ।
96
ਇਸ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਨਵੇਂ ਪਰਿਆਏ ਅਸ਼ੁੱਧ ਨਹੀਂ ਹੁੰਦੇ, ਪੁਰਾਣੇ ਪਰਿਆਇਆਂ ਨੂੰ ਸ਼ੁੱਧ ਕਰਨਾ ਹੈ ਅਤੇ ਸਮਤਾ ਰੱਖਣੀ ਹੈ। ਸਮਤਾ ਯਾਨੀ ਵੀਤਰਾਗਤਾ। ਨਵੇਂ ਪਰਿਆਏ ਨਹੀਂ ਵਿਗੜਨਗੇ, ਨਵੇਂ ਪਰਿਆਏ ਸ਼ੁੱਧ ਹੀ ਰਹਿਣਗੇ। ਪੁਰਾਣੇ ਪਰਿਆਏ ਅਸ਼ੁੱਧ ਹੋਏ ਹਨ, ਉਹਨਾਂ ਦਾ ਸ਼ੁੱਧੀਕਰਣ ਕਰਨਾ ਹੈ। ਸਾਡੀ ਆਗਿਆ ਵਿੱਚ ਰਹਿਣ ਨਾਲ ਉਸਦਾ ਸ਼ੁੱਧੀਕਰਣ ਹੋਵੇਗਾ ਅਤੇ ਸਮਤਾ ਵਿੱਚ ਰਹਿਣਾ ਹੈ।
ਪ੍ਰਸ਼ਨ ਕਰਤਾ : ਦਾਦਾ, ਗਿਆਨ ਪ੍ਰਾਪਤੀ ਤੋਂ ਪਹਿਲਾਂ ਦੇ ਇਸ ਜੀਵਨ ਦੇ ਜੋ ਪਰਿਆਏ ਬਣ ਚੁੱਕੇ ਹਨ, ਉਸਦਾ ਨਿਰਾਕਰਣ ਕਿਵੇਂ ਆਵੇਗਾ?
ਦਾਦਾ ਸ਼੍ਰੀ : ਜਦੋਂ ਤੱਕ ਜੀ ਰਹੇ ਹਾਂ, ਉਦੋਂ ਤੱਕ ਪਛਚਾਤਾਪ ਕਰਕੇ ਉਹਨਾਂ ਨੂੰ ਧੋ ਦੇਣਾ ਹੈ, ਪਰ ਉਹ ਕੁੱਝ ਹੀ। ਪੂਰਾ ਨਿਰਾਕਰਣ ਨਹੀਂ ਹੋਵੇਗਾ, ਪਰ ਢਿੱਲਾ ਤਾਂ ਹੋ ਹੀ ਜਾਵੇਗਾ। ਢਿੱਲਾ ਪੈਣ ਤੇ ਅਗਲੇ ਜਨਮ ਵਿੱਚ ਹੱਥ ਲਗਾਇਆ ਕਿ ਤੁਰੰਤ ਗੱਠ ਛੁੱਟ ਜਾਵੇਗੀ।
ਪ੍ਰਸ਼ਨ ਕਰਤਾ : ਤੁਹਾਡਾ ਗਿਆਨ ਪ੍ਰਾਪਤ ਹੋਣ ਤੋਂ ਪਹਿਲਾਂ ਨਰਕ ਦਾ ਬੰਧ ਪੈ ਗਿਆ ਹੋਵੇ ਤਾਂ ਨਰਕ ਵਿੱਚ ਜਾਣਾ ਪਵੇਗਾ?
ਦਾਦਾ ਸ਼੍ਰੀ : ਏਦਾਂ ਹੈ ਕਿ ਇਹ ਗਿਆਨ ਹੀ ਇਹੋ ਜਿਹਾ ਹੈ ਕਿ ਸਾਰੇ ਪਾਪ ਭਸਮੀਭੂਤ ਹੋ ਜਾਂਦੇ ਹਨ, ਬੰਧ ਛੁੱਟ ਜਾਂਦੇ ਹਨ। ਕੋਈ ਜੇ ਨਰਕ ਵਿੱਚ ਜਾਣ ਵਾਲਾ ਹੋਵੇ, ਪਰ ਜਦੋਂ ਤੱਕ ਜੀ ਰਹੇ ਹਾਂ ਉਨੇ ਸਮੇਂ ਵਿੱਚ, ਉਹ ਪ੍ਰਤੀਕ੍ਰਮਣ ਕਰੇ, ਤਾਂ ਉਸਦਾ ਧੋਤਾ ਜਾਵੇਗਾ। ਚਿੱਠੀ ਪੋਸਟ ਵਿੱਚ ਪਾਉਣ ਤੋਂ ਪਹਿਲਾਂ ਤੁਸੀਂ ਲਿਖ ਦੇਵੋ ਕਿ ਉਕਤ ਵਾਕ ਲਿਖਦੇ ਸਮੇਂ ਮਨ ਦਾ ਠਿਕਾਣਾ ਨਹੀਂ ਸੀ ਤਾਂ ਉਹ ਮਿੱਟ ਜਾਵੇਗਾ।
ਪ੍ਰਸ਼ਨ ਕਰਤਾ : ਪਛਚਾਤਾਪ ਨਾਲ ਬੰਧ ਛੁੱਟ ਜਾਣਗੇ?