________________
ਪ੍ਰਤੀਕ੍ਰਮਣ
95
ਦਾਦਾ ਸ਼੍ਰੀ : ਨਹੀ, ਘੱਟ ਨਹੀਂ ਹੋਵੇਗਾ। ਤੁਸੀਂ ਪ੍ਰਤੀਕ੍ਰਮਣ ਕਰੋਗੇ ਤਾਂ ਹੋ ਜਾਵੇਗਾ। ਸ਼ੁੱਧ ਆਤਮਾ ਦੇਖਣ ਨਾਲ ਨਹੀਂ ਹੋਵੇਗਾ, ਪਰ ਪ੍ਰਤੀਕ੍ਰਮਣ ਕਰੋਗੇ ਤਾਂ ਹੋ ਜਾਵੇਗਾ।
ਪ੍ਰਸ਼ਨ ਕਰਤਾ : ਅਸੀਂ ਪ੍ਰਤੀਕ੍ਰਮਣ ਕਰੀਏ ਤਾਂ ਉਸ ਆਤਮਾ ਤੇ ਅਸਰ ਹੁੰਦਾ ਹੈ ਜਾਂ ਨਹੀ?
ਦਾਦਾ ਸ਼੍ਰੀ : ਹੁੰਦਾ ਹੈ, ਅਸਰ ਹੁੰਦਾ ਹੈ। ਸ਼ੁੱਧ ਆਤਮਾ ਦੇਖਣ ਨਾਲ ਵੀ ਫਾਇਦਾ ਹੁੰਦਾ ਹੈ ਪਰ ਤੁਰੰਤ ਫਾਇਦਾ ਨਹੀਂ ਹੁੰਦਾ। ਬਾਅਦ ਵਿੱਚ ਹੌਲੀ, ਹੌਲੀ, ਹੌਲੀ! ਕਿਉਂਕਿ ਸ਼ੁੱਧ ਆਤਮਾ ਰੂਪ ਨਾਲ ਕਿਸੇ ਨੇ ਦੇਖਿਆ ਹੀ
,
ਨਹੀਂ ਹੈ। ਚੰਗਾ ਆਦਮੀ ਅਤੇ ਬੁਰਾ ਆਦਮੀ ਇਸ ਰੂਪ ਨਾਲ ਹੀ ਦੇਖਿਆ ਹੈ। ਬਾਕੀ ਸ਼ੁੱਧ ਆਤਮਾ ਰੂਪ ਨਾਲ ਕਿਸੇ ਨੇ ਦੇਖਿਆ ਨਹੀਂ ਹੈ।
ਜੇ ਸ਼ੇਰ ਦੇ ਪ੍ਰਤੀਕ੍ਰਮਣ ਕਰੀਏ ਤਾਂ ਸ਼ੇਰ ਵੀ ਸਾਡੇ ਕਹੇ ਅਨੁਸਾਰ ਕੰਮ ਕਰੇ। ਸ਼ੇਰ ਵਿੱਚ ਅਤੇ ਮਨੁੱਖ ਵਿੱਚ ਕੋਈ ਫਰਕ ਨਹੀਂ ਹੈ। ਫੁਰਕ ਤਾਂ ਤੁਹਾਡੇ ਸਪੰਦਨਾ ਦਾ ਹੈ, ਜਿਸਦਾ ਉਸ ਉੱਪਰ ਅਸਰ ਹੁੰਦਾ ਹੈ। ਜਦੋਂ ਤੱਕ ਤੁਹਾਡੇ ਧਿਆਨ ਵਿੱਚ ਇਹ ਹੋਵੇਗਾ ਕਿ ਸ਼ੇਰ ਹਿੰਸਕ ਹੈ, ਉਦੋਂ ਤੱਕ ਉਹ ਖੁਦ ਹਿੰਸਕ ਹੀ ਰਹੇਗਾ ਅਤੇ ਸ਼ੇਰ ਸ਼ੁੱਧ ਆਤਮਾ ਹੈ ਇਹ ਧਿਆਨ ਵਿੱਚ ਰਹੇਗਾ ਤਾਂ ਉਹ ਸ਼ੁੱਧ ਆਤਮਾ ਹੀ ਹੈ ਅਤੇ ਅਹਿੰਸਕ ਰਹੇਗਾ। ਸਭ ਕੁੱਝ ਹੋ ਸਕਦਾ ਹੈ, ਏਦਾਂ ਹੈ।
ਇੱਕ ਵਾਰ ਅੰਬ ਦੇ ਦਰਖਤ ਤੇ ਬਾਂਦਰ ਆ ਜਾਵੇ ਅਤੇ ਅੰਬ ਤੋੜ ਦੇਵੇ ਤਾਂ ਪਰਿਣਾਮ ਕਿੱਥੇ ਤੱਕ ਵਿਗੜ ਜਾਂਦੇ ਹਨ? ਕਿ ਇਹ ਅੰਬ ਦਾ ਦਰਖਤ ਵੱਢ ਦਿੱਤਾ ਹੁੰਦਾ ਤਾਂ ਚੰਗਾ ਸੀ। ਏਦਾਂ ਸੋਚ ਲੈਂਦਾ ਹੈ। ਹੁਣ ਭਗਵਾਨ ਦੀ ਸਾਕਸ਼ੀ ਵਿੱਚ ਨਿਕਲੀ ਹੋਈ ਬਾਣੀ ਵਿਅਰਥ ਥੋੜੇ ਹੀ ਜਾਵੇਗੀ? ਪਰਿਣਾਮ ਨਹੀਂ ਵਿਗੜੇਗਾ ਤਾਂ ਕੁੱਝ ਵੀ ਨਹੀਂ ਹੋਵੇਗਾ। ਸਭ ਕੁੱਝ ਸ਼ਾਂਤ ਹੋ ਜਾਵੇਗਾ, ਬੰਦ ਹੋ ਜਾਵੇਗਾ। ਇਹ ਸਾਰੇ ਆਪਣੇ ਹੀ ਪਰਿਣਾਮ ਹਨ। ਅੱਜ ਤੋਂ ਕਿਸੇ ਦੇ ਲਈ ਸਪੰਦਨ ਕਰਨਾ, ਕਿੰਚਿਤਮਾਤਰ (ਥੋੜਾ ਜਿਹਾ ਵੀ) ਵੀ ਕਿਸੇ ਦੇ ਲਈ ਸੋਚਣਾ ਬੰਦ ਕਰ ਦਿਓ, ਵਿਚਾਰ ਆਵੇ ਤਾਂ ਪ੍ਰਤੀਕ੍ਰਮਣ