________________
94
ਤੀਮਣ ਪ੍ਰਸ਼ਨ ਕਰਤਾ : ਹਾਂ, ਦਾਦਾ। ਕਦੇ ਦਿਖਾਈ ਦੇਣ ਤਾਂ ਪ੍ਰਤੀਕ੍ਰਮਣ ਕਰ ਲੈਂਦਾ ਹਾਂ। | ਦਾਦਾ ਸ੍ਰੀ : ਰਸਤਾ ਇਹ ਹੈ ਕਿ ਦਾਦਾ ਜੀ ਦੀ ਆਗਿਆ ਵਿੱਚ ਰਹਿਣਾ ਹੈ, ਇਹ ਨਿਸ਼ਚੈ ਕਰਕੇ ਦੂਸਰੇ ਦਿਨ ਤੋਂ ਸ਼ੁਰੂ ਕਰ ਦੇਣਾ। ਅਤੇ ਜਿੰਨਾ ਆਗਿਆ ਵਿੱਚ ਨਾ ਰਹਿ ਸਕੇ, ਉਨਾ ਪ੍ਰਤੀਕ੍ਰਮਣ ਕਰਨਾ ਹੈ। ਅਤੇ ਘਰ ਦੇ ਹਰ ਇੱਕ ਮੈਂਬਰ ਨੂੰ ਸੰਤੁਸ਼ਟ ਕਰਨਾ, ਸਮਭਾਵ ਨਾਲ ਨਿਕਾਲ ਕਰਕੇ। ਫਿਰ ਵੀ ਘਰ ਦੇ ਸਾਰੇ ਲੋਕ ਉੱਛਲ ਕੱਦ ਕਰਨ ਤਾਂ ਤੁਸੀਂ ਦੇਖਦੇ ਰਹਿਣਾ। ਤੁਹਾਡਾ ਪਿਛਲਾ ਹਿਸਾਬ ਹੈ ਇਸ ਲਈ ਉੱਛਲ ਕੁੱਦ ਕਰਨਗੇ। ਇਹ ਤਾਂ ਅੱਜ ਹੀ ਤੈਅ ਕੀਤਾ ਹੈ। ਸੋ: ਘਰ ਵਿੱਚ ਸਭ ਨੂੰ ਪ੍ਰੇਮ ਨਾਲ ਜਿੱਤੋ। ਉਹ ਤਾਂ ਫਿਰ ਖੁਦ ਤੁਹਾਨੂੰ ਹੀ ਪਤਾ ਚੱਲੇਗਾ ਕਿ ਹੁਣ ਸਭ ਟਿਕਾਣੇ ਤੇ ਆ ਰਿਹਾ ਹੈ। ਫਿਰ ਵੀ, ਜਦੋਂ ਘਰ ਦੇ ਲੋਕ ਅਭਿਏ ਦੇਣ, ਉਦੋਂ ਹੀ ਮੰਨਣ ਯੋਗ ਹੈ। ਆਖਿਰ ਵਿੱਚ ਤਾਂ ਉਸਦੇ ਪੱਖ ਵਿੱਚ ਹੀ ਹੋਣਗੇ, ਘਰ ਦੇ ਲੋਕ।
ਪ੍ਰਸ਼ਨ ਕਰਤਾ : ਅਸੀਂ ਜੋ ਪ੍ਰਤੀਕ੍ਰਮਣ ਕਰਦੇ ਹਾਂ ਉਸ ਪ੍ਰਤੀਕ੍ਰਮਣ ਦਾ ਪਰਿਣਾਮ ਇਸ ਮੂਲ ਸਿਧਾਂਤ ਤੇ ਹੈ ਕਿ, ਅਸੀਂ ਸਾਹਮਣੇ ਵਾਲੇ ਦੇ ਸ਼ੁੱਧ ਆਤਮਾ ਨੂੰ ਦੇਖਦੇ ਹਾਂ ਤਾਂ ਉਸਦੇ ਪ੍ਰਤੀ ਜੋ ਭਾਵ ਹਨ, ਬੁਰੇ ਭਾਵ ਹਨ, ਉਹ ਘੱਟ ਹੋ ਜਾਣਗੇ ਨਾ?
| ਦਾਦਾ ਸ੍ਰੀ : ਆਪਣੇ ਬੁਰੇ ਭਾਵ ਟੁੱਟ ਜਾਣਗੇ। ਆਪਣੇ ਖੁਦ ਦੇ ਲਈ ਹੀ ਹੈ ਇਹ ਸਭ। ਸਾਹਮਣੇ ਵਾਲੇ ਨੂੰ ਲੈਣਾ-ਦੇਣਾ ਨਹੀਂ ਹੈ। ਸਾਹਮਣੇ ਵਾਲੇ ਨੂੰ ਸ਼ੁੱਧ ਆਤਮਾ ਦੇਖਣ ਦਾ ਹੇਤੂ ਇੰਨਾ ਹੀ ਹੈ ਕਿ ਅਸੀਂ ਸ਼ੁੱਧ ਦਸ਼ਾ ਵਿੱਚ, ਜਾਗ੍ਰਿਤ ਦਸ਼ਾ ਵਿੱਚ ਹਾਂ।
ਪ੍ਰਸ਼ਨ ਕਰਤਾ : ਤਾਂ ਉਸਨੂੰ ਸਾਡੇ ਪ੍ਰਤੀ ਜੋ ਬੁਰਾ ਭਾਵ ਹੋਵੇਗਾ, ਉਹ ਘੱਟ ਹੋ ਜਾਵੇਗਾ ਨਾ?