________________
ਪ੍ਰਤੀਕ੍ਰਮਣ
ਜੇ ‘ਗਿਆਨ ਨਾ ਲਿਆ ਹੋਵੇ ਤਾਂ ਕ੍ਰਿਤੀ ਪੂਰਾ ਦਿਨ ਉਲਟੀ ਹੀ ਚੱਲਦੀ ਰਹੇਗੀ ਜਦੋਂ ਕਿ ਹੁਣ ਤਾਂ ਸੁਲਟੀ ਹੀ ਚੱਲਦੀ ਰਹਿੰਦੀ ਹੈ। ਤੂੰ ਸਾਹਮਣੇ ਵਾਲੇ ਨੂੰ ਸੁਣਾ ਦੇਵੇਗਾ, ਪਰ ਅੰਦਰ ਕਹੇਗਾ ਕਿ, “ਨਹੀ, ਨਹੀ, ਏਦਾਂ ਨਹੀਂ ਕਰਨਾ ਚਾਹੀਦਾ। ਸੁਣਾ ਦੇਣ ਦਾ ਵਿਚਾਰ ਆਇਆ ਉਸਦਾ ਪ੍ਰਤੀਕ੍ਰਮਣ ਕਰੋ।` ਅਤੇ ਗਿਆਨ ਲੈਣ ਤੋਂ ਪਹਿਲਾਂ ਤਾਂ ਸੁਣਾ ਹੀ ਦਿੰਦਾ ਸੀ ਅਤੇ ਉੱਪਰ ਤੋਂ ਕਹਿੰਦਾ ਸੀ ਕਿ “ਹੋਰ ਸੁਣਾਉਂਣਾ ਚਾਹੀਦਾ ਹੈ। | ਮਨੁੱਖਾਂ ਦਾ ਸੁਭਾਅ ਕਿਹੋ ਜਿਹਾ ਹੈ ਕਿ ਜਿਵੇਂ ਦੀ ਪ੍ਰਕ੍ਰਿਤੀ, ਖੁਦ ਉਸੇ ਤਰ੍ਹਾਂ ਦਾ ਬਣ ਜਾਂਦਾ ਹੈ। ਜਦੋਂ ਪ੍ਰਕ੍ਰਿਤੀ ਵਿੱਚ ਸੁਧਾਰ ਨਹੀਂ ਹੁੰਦਾ ਤਾਂ ਕਹਿੰਦਾ ਹੈ, “ਛੱਡੋ ਨਾ! ਓਏ, ਬਾਹਰ ਸੁਧਾਰ ਨਹੀਂ ਹੁੰਦਾ ਤਾਂ ਕੋਈ ਹਰਜ਼ ਨਹੀ, ਤੂੰ ਅੰਦਰ ਸੁਧਾਰ! ਫਿਰ ਸਾਡੀ ਰਿਸਪੌਂਸਿਬਿਲਟੀ ਨਹੀਂ ਹੈ!! ਇੰਨਾ ਹੈ ਇਹ ‘ਸਾਇੰਸ’ !!! ਬਾਹਰ ਕੁੱਝ ਵੀ ਹੋਵੇ ਉਸਦੀ ਰਿਸਪੌਂਸਿਬਿਲਟੀ ਹੀ ਨਹੀਂ ਹੈ। ਇੰਨਾ ਸਮਝ ਲਵੇ ਤਾਂ ਹੱਲ ਆ ਜਾਵੇਗਾ।
22. ਨਿਕਾਲ, ਚਿਕਣੀਆਂ ਫਾਈਲਾਂ ਦਾ
ਕਈ ਲੋਕ ਮੈਨੂੰ ਕਹਿੰਦੇ ਹਨ ਕਿ, “ਦਾਦਾ ਜੀ, ਸਮਭਾਵ ਨਾਲ ਨਿਕਾਲ ਕਰਨ ਜਾਂਦਾ ਹਾਂ, ਪਰ ਹੁੰਦਾ ਨਹੀਂ ਹੈ!’ ਤਾਂ ਮੈਂ ਕਹਿੰਦਾ ਹਾਂ, ਓਏ ਭਾਈ, ਨਿਕਾਲ ਕਰਨਾ ਨਹੀਂ ਹੈ! ਤੂੰ ਸਮਭਾਵ ਨਾਲ ਨਿਕਾਲ ਕਰਨ ਦਾ ਭਾਵ ਹੀ ਰੱਖਣਾ ਹੈ। ਸਮਭਾਵ ਨਾਲ ਨਿਕਾਲ ਹੋਵੇ ਜਾਂ ਨਾ ਵੀ ਹੋਵੇ, ਉਹ ਤੇਰੇ ਅਧੀਨ ਨਹੀਂ ਹੈ। ਤੂੰ ਮੇਰੀ ਆਗਿਆ ਵਿੱਚ ਰਹਿ ਨਾ! ਉਸ ਨਾਲ ਤੇਰਾ ਬਹੁਤ ਜ਼ਿਆਦਾ ਕੰਮ ਹੋ ਜਾਵੇਗਾ ਅਤੇ ਨਾ ਹੋਵੇ ਤਾਂ ਉਹ ਨੇਚਰ ਦੇ ਅਧੀਨ
ਹੈ।
ਸਾਹਮਣੇ ਵਾਲੇ ਦੇ ਦੋਸ਼ ਦਿਖਾਈ ਦੇਣੇ ਬੰਦ ਹੋ ਜਾਣਗੇ ਤਾਂ ਸੰਸਾਰ ਛੁੱਟ ਜਾਵੇਗਾ। ਤੁਹਾਨੂੰ ਗਾਲਾਂ ਕੱਢੇ, ਨੁਕਸਾਨ ਕਰੇ, ਕੁੱਟੇ ਫਿਰ ਵੀ ਦੋਸ਼ ਨਾ ਦਿਖਾਈ ਦੇਵੇ, ਉਦੋਂ ਸੰਸਾਰ ਛੁੱਟ ਜਾਵੇਗਾ। ਨਹੀਂ ਤਾਂ ਸੰਸਾਰ ਛੁੱਟੇਗਾ ਨਹੀ।
ਹੁਣ ਲੋਕਾਂ ਦੇ ਦੋਸ਼ ਦਿਖਾਈ ਦੇਣਾ ਬੰਦ ਹੋ ਗਏ?