________________
ਤੀਮਣ ਵਾਪਸ ਉਸੇ ਤਰ੍ਹਾਂ ਦੀ ਭੁੱਲ ਦਾ ਹੋਣਾ ਜਾਂ ਨਾ ਹੋਣਾ, ਕੀ ਉਹ ਖੁਦ ਦੇ ਹੱਥ ਵਿੱਚ ਹੈ? | ਦਾਦਾ ਸ੍ਰੀ : ਉਹ ਤਾਂ ਹੋ ਸਕਦੀ ਹੈ ਨਾ ਫਿਰ ਤੋਂ। ਏਦਾਂ ਹੈ ਨਾ, ਤੁਸੀਂ ਇੱਕ ਗੇਂਦ ਇੱਥੇ ਲਿਆਏ ਅਤੇ ਮੈਨੂੰ ਦਿੱਤੀ। ਮੈਂ ਇੱਥੋਂ ਸੱਟਾਂ। ਮੈਂ ਤਾਂ ਇੱਕ ਹੀ ਵਾਰ ਕੰਮ ਕੀਤਾ। ਮੈਂ ਤਾਂ ਇੱਕ ਹੀ ਵਾਰ ਗੇਂਦ ਸੁੱਟੀ। ਹੁਣ ਮੈਂ ਕਹਾਂ ਕਿ ਹੁਣ ਮੇਰੀ ਇੱਛਾ ਨਹੀਂ ਹੈ, ਤੂੰ ਬੰਦ ਹੋ ਜਾ, ਤਾਂ ਉਹ ਬੰਦ ਹੋ ਜਾਵੇਗੀ?
ਪ੍ਰਸ਼ਨ ਕਰਤਾ : ਨਹੀਂ ਹੋਵੇਗੀ। ਦਾਦਾ ਸ੍ਰੀ : ਤਾਂ ਕੀ ਹੋਵੇਗਾ? ਪ੍ਰਸ਼ਨ ਕਰਤਾ : ਉਹ ਤਾਂ ਤਿੰਨ-ਚਾਰ-ਪੰਜ ਵਾਰੀ ਉਛਲੇਗੀ।
ਦਾਦਾ ਸ੍ਰੀ : ਅਰਥਾਤ ਆਪਣੇ ਹੱਥ ਵਿੱਚੋਂ ਫਿਰ ਨੇਚਰ ਦੇ ਹੱਥ ਵਿੱਚ ਗਈ। ਹੁਣ ਨੇਚਰ ਜਦੋਂ ਬੰਦ ਕਰੇਗੀ ਉਦੋਂ। ਇਸ ਤਰ੍ਹਾਂ ਹੈ ਇਹ ਸਭ। ਸਾਡੀਆਂ ਜੋ ਗਲਤੀਆਂ ਹਨ, ਉਹ ਨੇਚਰ ਦੇ ਹੱਥ ਵਿੱਚ ਚਲੀਆਂ ਜਾਦੀਆਂ ਹਨ।
| ਪ੍ਰਸ਼ਨ ਕਰਤਾ : ਨੇਚਰ ਦੇ ਹੱਥ ਵਿੱਚ ਗਿਆ, ਤਾਂ ਫਿਰ ਪ੍ਰਤੀਕ੍ਰਮਣ ਕਰਨ ਨਾਲ ਕੀ ਫਾਇਦਾ ਹੁੰਦਾ ਹੈ?
ਦਾਦਾ ਸ੍ਰੀ : ਬਹੁਤ ਅਸਰ ਹੁੰਦਾ ਹੈ। ਪ੍ਰਤੀਕ੍ਰਮਣ ਨਾਲ ਤਾਂ ਸਾਹਮਣੇ ਵਾਲੇ ਤੇ ਬਹੁਤ ਅਸਰ ਹੁੰਦਾ ਹੈ। ਜੇ ਇੱਥੇ ਘੰਟਾ ਇੱਕ ਆਦਮੀ ਦਾ
ਤੀਕ੍ਰਮਣ ਕਰੋਗੇ ਤਾਂ ਉਸ ਆਦਮੀ ਦੇ ਅੰਦਰ ਕੁੱਝ ਨਵੀਂ ਹੀ ਤਰ੍ਹਾਂ ਦਾ, ਬਹੁਤ ਜਬਰਦਸਤ ਪਰਿਵਰਤਨ ਹੋਵੇਗਾ। ਪ੍ਰਤੀਕ੍ਰਮਣ ਕਰਨ ਵਾਲਾ ਇਹ ਗਿਆਨ ਪ੍ਰਾਪਤੀ ਵਾਲਾ ਹੋਣਾ ਚਾਹੀਦਾ ਹੈ। ਸ਼ੁੱਧ ਹੋਇਆ, “ਮੈ ਸ਼ੁੱਧ ਆਤਮਾ ਹਾਂ ਇਹੋ ਜਿਹੀ ਸਮਝ ਵਾਲਾ, ਤਾਂ ਉਸਦੇ ਪ੍ਰਤੀਕ੍ਰਮਣ ਦਾ ਬਹੁਤ ਅਸਰ ਹੋਵੇਗਾ। ਪ੍ਰਤੀਕ੍ਰਮਣ ਤਾਂ ਸਾਡਾ ਸਭ ਤੋਂ ਵੱਡਾ ਹਥਿਆਰ ਹੈ।