________________
ਪ੍ਰਸ਼ਨ ਕਰਤਾ : ਉਹ ਵੀ ਮੇਰੀ। ਦਾਦਾ ਸ੍ਰੀ : ਅਤੇ ਬੱਚੇ ਕਿਸਦੇ ? ਪ੍ਰਸ਼ਨ ਕਰਤਾ : ਉਹ ਵੀ ਮੇਰੇ। ਦਾਦਾ ਸ਼੍ਰੀ : ਅਤੇ ਇਹ ਘੜੀ ਕਿਸਦੀ ? ਪ੍ਰਸ਼ਨ ਕਰਤਾ : ਉਹ ਵੀ ਮੇਰੀ। ਦਾਦਾ ਸ੍ਰੀ : ਅਤੇ ਇਹ ਹੱਥ ਕਿਸਦੇ ?
ਪ੍ਰਸ਼ਨ ਕਰਤਾ : ਹੱਥ ਵੀ ਮੇਰੇ ਹਨ।
ਦਾਦਾ ਸ੍ਰੀ : ਫਿਰ ‘ਮੇਰਾ ਸਿਰ, ਮੇਰਾ ਸ਼ਰੀਰ, ਮੇਰੇ ਪੈਰ, ਮੇਰੇ ਕੰਨ, ਮੇਰੀਆਂ ਅੱਖਾਂ, ਇਸ ਤਰ੍ਹਾਂ ਕਹਾਂਗੇ। ਇਸ ਸਰੀਰ ਦੀਆਂ ਸਾਰੀਆਂ ਚੀਜਾਂ ਨੂੰ ‘ਮੇਰਾ’ ਕਹਿੰਦੇ ਹੋ, ਤਾਂ ‘ਮੇਰਾ’ ਕਹਿਣ ਵਾਲੇ ‘ਤੁਸੀਂ’ ਕੌਣ ਹੋ ? ਇਹ ਨਹੀਂ ਸੋਚਿਆ ? ‘My’ ਨੇਮ ਇਜ਼ ਚੰਦੂਭਾਈ’ ਇਸ ਤਰ੍ਹਾਂ ਬੋਲਦੇ ਹੋ ਅਤੇ ਫਿਰ ਕਹਿੰਦੇ ਹੋ ਕਿ ‘ਮੈਂ ਚੰਦੂਭਾਈ ਹਾਂ”, ਇਸ ਵਿੱਚ ਕੋਈ ਵਿਰੋਧਾਭਾਸ (ਵਿਰੋਧ ਅਨੁਭਵ ਹੋਣਾ) ਨਹੀਂ ਲੱਗਦਾ ?
ਪ੍ਰਸ਼ਨ ਕਰਤਾ : ਲੱਗਦਾ ਹੈ।
ਦਾਦਾ ਸ੍ਰੀ : ਤੁਸੀਂ ਚੰਦੂ ਭਾਈ ਹੋ, ਪਰ ਇਸ ਵਿੱਚ ‘I’ ਅਤੇ ‘My’ ਦੋ ਹਨ। ਇਹ ‘I’ ਅਤੇ ‘My’ ਦੀਆਂ ਦੋ ਰੇਲਵੇ ਲਾਈਨਾਂ ਅਲੱਗ ਹੀ ਹੁੰਦੀਆਂ ਹਨ। ਪੈਰੇਲਲ ਹੀ ਰਹਿੰਦੀਆਂ ਹਨ, ਕਦੇ ਏਕਾਕਾਰ ਹੁੰਦੀਆਂ ਹੀ ਨਹੀਂ ਹਨ। ਫਿਰ ਵੀ ਤੁਸੀਂ ਏਕਾਕਾਰ ਮੰਨਦੇ ਹੋ, ਇਸ ਨੂੰ ਸਮਝ ਕੇ ਇਸ ਵਿੱਚੋਂ ‘My’ ਨੂੰ ਸੈਪਰੇਟ ਕਰ ਦਿਓ। ਤੁਹਾਡੇ ਵਿੱਚੋਂ ਜੋ ‘My’ ਹੈ, ਉਸਨੂੰ ਇੱਕ ਪਾਸੇ ਰੱਖ ਦੇਵੋ |
‘My’ ਹਾਰਟ, ਤਾਂ ਉਸਨੂੰ ਇੱਕ ਪਾਸੇ ਰੱਖ ਦੇਵੋ। ਇਸ ਸਰੀਰ ਵਿੱਚੋਂ ਹੋਰ ਕੀ-ਕੀ ਸੈਪਰੇਟ ਕਰਨਾ ਹੋਵੇਗਾ ?
ਪ੍ਰਸ਼ਨ ਕਰਤਾ : ਪੈਰ, ਇੰਦਰੀਆਂ।
ਦਾਦਾ ਸ੍ਰੀ : ਹਾਂ, ਸਾਰੇ। ਪੰਜ ਇੰਦਰੀਆਂ, ਪੰਜ ਕਰਮ ਇੰਦਰੀਆਂ, ਮਨ–ਬੁੱਧੀ-ਚਿੱਤਅਹੰਕਾਰ ਸਾਰੇ। ਅਤੇ ‘ਮਾਈ ਇਗੋਇਜ਼ਮ’ ਬੋਲਦੇ ਹੋ ਜਾਂ ‘ਆਈ ਐਮ ਇਗੋਇਜ਼ਮ' ਬੋਲਦੇ
ਹੋ ?
6