________________
ਪ੍ਰਸ਼ਨ ਕਰਤਾ : ‘ਮਾਈ ਇਗੋਇਜ਼ਮ’
ਦਾਦਾ ਸ੍ਰੀ : ‘ਮਾਈ ਇਗੋਇਜ਼ਮ’ ਕਰਾਂਗੇ ਤਾਂ ਉਸਨੂੰ ਅਲੱਗ ਕਰ ਸਕਾਂਗੇ । ਪਰ ਉਸਦੇ ਅੱਗੇ ਜੋ ਹੈ, ਉਸ ਵਿੱਚ ਤੁਹਾਡਾ ਹਿੱਸਾ ਕੀ ਹੈ, ਇਹ ਤੁਸੀਂ ਨਹੀਂ ਜਾਣਦੇ। ਇਸ ਲਈ ਫਿਰ ਪੂਰਨ ਰੂਪ ਵਿੱਚ ਸੈਪਰੇਸ਼ਨ ਨਹੀਂ ਹੋ ਪਾਉਂਦਾ। ਤੁਸੀਂ ਆਪਣਾ ਕੁਝ ਹੱਦ ਤੱਕ ਹੀ ਜਾਣ ਸਕੋਗੇ । ਤੁਸੀਂ ਸਥੂਲ ਵਸਤੂ ਹੀ ਜਾਣਦੇ ਹੋ, ਸੂਖਮ ਦੀ ਪਹਿਚਾਨ ਹੀ ਨਹੀਂ ਹੈ ਨਾ । ਸੂਖਮ ਨੂੰ ਵੱਖਰਾ ਕਰਨਾ, ਫਿਰ ਸੂਖਮਤਰ ਨੂੰ ਵੱਖਰਾ ਕਰਨਾ, ਫਿਰ ਸੂਖਮਤਮ ਨੂੰ ਵੱਖਰਾ ਕਰਨਾ ਤਾਂ ਗਿਆਨੀ ਪੁਰਖ ਦਾ ਹੀ ਕੰਮ ਹੈ।
ਪਰ ਇੱਕ ਇੱਕ ਕਰਕੇ ਸਾਰੇ ਸਪੇਅਰ ਪਾਰਟਸ ਅਲੱਗ ਕਰਦੇ ਜਾਈਏ ਤਾਂ ‘I’ ਐਂਡ “My’ ਦੋਵਾਂ ਨੂੰ ਅਲੱਗ ਕਰਦੇ ਕਰਦੇ ਅਖੀਰ ਵਿੱਚ ਕੀ ਬਚੇਗਾ ? My’ ਨੂੰ ਇੱਕ ਪਾਸੇ ਰੱਖੀਏ ਤਾਂ ਅਖੀਰ ਵਿੱਚ ਕੀ ਬਚਿਆ ?
ਪ੍ਰਸ਼ਨ ਕਰਤਾ : “T ਦਾਦਾ ਸ੍ਰੀ : ਉਹ 'I' ਹੀ ਤੁਸੀਂ ਹੋ ! ਬਸ, ਉਸੇ ‘T ਨੂੰ ਰੀਲਾਇਜ਼ ਕਰਨਾ ਹੈ।
ਉੱਥੇ ਸਾਡੀ ਜ਼ਰੂਰਤ ਪਵੇਗੀ । ਮੈਂ ਤੁਹਾਡੇ ਵਿੱਚੋਂ ਉਹ ਸਾਰੇ ਅਲੱਗ ਕਰ ਦੇਵਾਂਗਾ । ਫਿਰ ਤੁਹਾਨੂੰ “ਮੈਂ ਸ਼ੁੱਧ ਆਤਮਾ ਹਾਂ’ ਇਹੋ ਜਿਹਾ ਅਨੁਭਵ ਰਹੇਗਾ | ਅਨੁਭਵ ਹੋਣਾ ਚਾਹੀਦਾ ਹੈ ਅਤੇ ਨਾਲ ਨਾਲ ਦਿਵਯ ਦ੍ਰਿਸ਼ਟੀ (ਅਲੌਕਿਕ ਅੱਖਾਂ) ਵੀ ਦਿੰਦਾ ਹਾਂ ਤਾਂ ਕਿ ਆਤਮਵਤ ਸਰਵਭੁਤੇਸੂ ਦਿਖੇ (ਸਾਰਿਆਂ ਵਿੱਚ ਆਤਮਾ)।
4. ਮੈਂ ਦੀ ਪਹਿਚਾਣ ਕਿਵੇਂ ?
ਜਪ-ਤਪ, ਵਰਤ ਅਤੇ ਨਿਯਮ । ਪ੍ਰਸ਼ਨ ਕਰਤਾ : ਵਰਤ, ਤਪ, ਨਿਯਮ ਜ਼ਰੂਰੀ ਹਨ ਜਾਂ ਨਹੀ ?
ਦਾਦਾ ਸ੍ਰੀ : ਇਸ ਤਰ੍ਹਾਂ ਹੈ, ਕਿ ਕੈਮਿਸਟ ਦੇ ਕੋਲ ਜਿੰਨੀਆਂ ਦਵਾਈਆਂ ਹਨ ਉਹ ਸਾਰੀਆਂ ਜ਼ਰੂਰੀ ਹਨ, ਪਰ ਉਹ ਲੋਕਾਂ ਲਈ ਜ਼ਰੂਰੀ ਹਨ, ਤੁਹਾਨੂੰ ਤਾਂ ਜੋ ਦਵਾਈਆਂ ਜ਼ਰੂਰੀ ਹਨ ਓਨੀ ਹੀ ਬੋਤਲ ਤੁਸੀਂ ਲੈ ਜਾਣੀ ਹੈ। ਉਸੇ ਤਰ੍ਹਾਂ ਹੀ ਵਰਤ, ਤਪ, ਨਿਯਮ, ਇਹਨਾਂ ਸਾਰਿਆਂ ਦੀ ਜ਼ਰੂਰਤ ਹੈ । ਇਸ ਸੰਸਾਰ ਵਿੱਚ ਕੁਝ ਵੀ ਗਲਤ ਨਹੀਂ ਹੈ । ਜਪ,