________________
ਤਪ ਕੁਝ ਵੀ ਗਲਤ ਨਹੀਂ ਹੈ | ਪਰ ਹਰ ਇੱਕ ਦੀ ਨਜ਼ਰ ਤੋਂ, ਹਰ ਇੱਕ ਦੀ ਆਪਣੀਆਪਣੀ ਮਾਨਤਾ ਦੇ ਅਨੁਸਾਰ ਸੱਚ ਹੈ।
ਪ੍ਰਸ਼ਨ ਕਰਤਾ : ਕੀ ਤਪ ਅਤੇ ਕਰਮ ਕਾਂਡ ਕਰਨ ਦੇ ਨਾਲ ਮੁਕਤੀ ਮਿਲਦੀ ਹੈ ?
ਦਾਦਾ ਸ੍ਰੀ : ਤਪ ਅਤੇ ਕਰਮ ਕਾਂਡ ਤੋਂ ਫਲ ਮਿਲਦੇ ਹਨ, ਮੁਕਤੀ ਨਹੀਂ ਮਿਲਦੀ । ਨਿੰਮ ਬੀਜੋ ਤਾਂ ਕੌੜੇ ਫਲ ਮਿਲਦੇ ਹਨ ਅਤੇ ਅੰਬ ਉਗਾਈਏ ਤਾਂ ਮਿੱਠੇ ਫਲ ਮਿਲਦੇ ਹਨ। ਤੁਹਾਨੂੰ ਜਿਸ ਤਰ੍ਹਾਂ ਦੇ ਫਲ ਚਾਹੀਦੇ ਹਨ ਤੁਸੀਂ ਉਸ ਤਰ੍ਹਾਂ ਦੇ ਬੀਜ ਬੀਜਣਾ । ਮੋਕਸ਼ ਪ੍ਰਾਪਤੀ ਦਾ ਤਪ ਤਾਂ ਵੱਖਰਾ ਹੀ ਹੁੰਦਾ ਹੈ, ਅੰਦਰੂਨੀ ਤਪ ਹੁੰਦਾ ਹੈ । ਅਤੇ ਲੋਕ ਬਾਹਰੀ ਤਪ ਨੂੰ ਤਪ ਸਮਝ ਬੈਠੇ ਹਨ । ਜੋ ਤਪ ਬਾਹਰ ਦਿਖਦੇ ਹਨ, ਉਹ ਤਪ ਤਾਂ ਮੋਕਸ਼ ਵਿੱਚ ਕੰਮ ਹੀ ਨਹੀਂ ਆਉਣਗੇ। ਉਹਨਾਂ ਸਾਰਿਆਂ ਦਾ ਫਲ ਤਾਂ ਪੁੰਨ ਮਿਲੇਗਾ । ਮੋਕਸ਼ ਵਿੱਚ ਜਾਣ ਦੇ ਲਈ ਤਾਂ ਅੰਦਰੂਨੀ ਤਪ ਚਾਹੀਦਾ ਹੈ, ਅਦੀਠ ਤਪ ॥ | ਪ੍ਰਸ਼ਨ ਕਰਤਾ : ਮੰਤਰ ਜਾਪ ਨਾਲ ਮੋਕਸ਼ ਮਿਲਦਾ ਹੈ ਜਾਂ ਗਿਆਨ ਮਾਰਗ ਨਾਲ ਮੋਕਸ਼ ਮਿਲਦਾ ਹੈ ?
ਦਾਦਾ ਸ੍ਰੀ : ਮੰਤਰ ਜਾਪ ਤੁਹਾਨੂੰ ਸੰਸਾਰ ਵਿੱਚ ਸ਼ਾਂਤੀ ਦਿੰਦਾ ਹੈ। ਮਨ ਨੂੰ ਸ਼ਾਂਤ ਕਰੇ ਉਹ ਮੰਤਰ, ਉਸ ਨਾਲ ਭੌਤਿਕ ਸੁੱਖ ਮਿਲਦੇ ਹਨ । ਅਤੇ ਮੋਕਸ਼ ਤਾਂ ਗਿਆਨ ਮਾਰਗ ਦੇ ਬਿਨਾਂ ਨਹੀਂ ਹੋ ਸਕਦਾ । ਅਗਿਆਨ ਤੋਂ ਬੰਧਨ ਹੈ ਅਤੇ ਗਿਆਨ ਨਾਲ ਮੁਕਤੀ ਹੈ । ਇਸ ਸੰਸਾਰ ਵਿੱਚ ਜੋ ਗਿਆਨ ਚੱਲ ਰਿਹਾ ਹੈ, ਉਹ ਇੰਦਰੀ ਗਿਆਨ ਹੈ। ਉਹ ਕ੍ਰਾਂਤੀ (ਭਰਮ) ਹੈ ਅਤੇ ਅਤੀਇੰਦਰੀ (ਅਗੋਚਰ) ਗਿਆਨ ਹੀ ਅਸਲ ਗਿਆਨ ਹੈ।
ਜਿਸਨੂੰ ਖੁਦ ਦੇ ਸਰੂਪ ਦੀ ਪਹਿਚਾਣ ਕਰਕੇ ਮੋਕਸ਼ ਵਿੱਚ ਜਾਣਾ ਹੋਵੇ ਉਸਨੂੰ ਕਰਮ ਕਾਂਡ ਦੀ ਲੋੜ ਨਹੀਂ ਹੈ। ਜਿਸਨੂੰ ਭੌਤਿਕ ਸੁੱਖਾਂ ਦੀ ਲੋੜ ਹੋਵੇ ਉਸਨੂੰ ਕਰਮ ਕਾਂਡ ਦੀ ਲੋੜ ਹੈ। ਜਿਸਨੂੰ ਮੋਕਸ਼ ਵਿੱਚ ਜਾਣਾ ਹੋਵੇ ਉਸਨੂੰ ਤਾਂ ਗਿਆਨ ਅਤੇ ਗਿਆਨੀ ਦੀ ਆਗਿਆ ਸਿਰਫ਼ ਦੋ ਹੀ ਚੀਜ਼ਾਂ ਦੀ ਜ਼ਰੂਰਤ ਹੈ।
ਗਿਆਨੀ ਹੀ ਪਹਿਚਾਣ ਕਰਾਵੇ “ਮੈਂ ਦੀ ! | ਪ੍ਰਸ਼ਨ ਕਰਤਾ : ਤੁਸੀਂ ਕਿਹਾ ਕਿ ਤੁਸੀਂ ਆਪਣੇ ਆਪ ਨੂੰ ਪਹਿਚਾਣੋ ਤਾਂ ਆਪਣੇ ਆਪ ਨੂੰ ਪਹਿਚਾਣਨ ਦੇ ਲਈ ਕੀ ਕਰੀਏ ?