________________
ਦਾਦਾ ਸ੍ਰੀ : ਉਸ ਲਈ ਤਾਂ ਮੇਰੇ ਕੋਲ ਆਓ। ਤੁਸੀਂ ਕਹਿ ਦੇਵੋ ਕਿ ਅਸੀਂ ਆਪਣੇ ਆਪ ਨੂੰ ਪਹਿਚਾਣਨਾ ਹੈ, ਤਾਂ ਮੈਂ ਤੁਹਾਡੀ ਪਹਿਚਾਣ ਕਰਵਾ ਦੇਵਾਂਗਾ |
ਪ੍ਰਸ਼ਨ ਕਰਤਾ : ‘ਮੈਂ ਕੌਣ ਹਾਂ’ ਇਹ ਜਾਣਨ ਦੀ ਜਿਹੜੀ ਗੱਲ ਹੈ, ਉਹ ਇਸ ਸੰਸਾਰ ਵਿੱਚ ਰਹਿ ਕੇ ਕਿਵੇਂ ਸੰਭਵ ਹੋ ਸਕਦੀ ਹੈ ?
ਦਾਦਾ ਸ੍ਰੀ : ਤਾਂ ਕਿੱਥੇ ਰਹਿ ਕੇ ਜਾਣ ਸਕਦੇ ਹਾਂ ਉਸਨੂੰ ? ਸੰਸਾਰ ਤੋਂ ਬਿਨਾਂ ਹੋਰ ਕੋਈ ਥਾਂ ਹੈ ਕਿ ਜਿੱਥੇ ਰਹਿ ਸਕੀਏ ? ਇਸ ਜਗਤ ਵਿੱਚ ਸਾਰੇ ਸੰਸਾਰੀ ਹੀ ਹਨ ਅਤੇ ਸਾਰੇ ਸੰਸਾਰ ਵਿੱਚ ਹੀ ਰਹਿੰਦੇ ਹਨ। ਇੱਥੇ ‘ਮੈਂ ਕੌਣ ਹਾਂ’ ਇਹ ਜਾਣਨ ਨੂੰ ਮਿਲੇ, ਇਸ ਤਰ੍ਹਾਂ ਹੈ। ‘ਤੁਸੀਂ ਕੌਣ ਹੋ’ ਇਹ ਸਮਝਣ ਦਾ ਵਿਗਿਆਨ ਹੀ ਹੈ ਇੱਥੇ। ਇੱਥੇ ਆਉਣਾ, ਅਸੀਂ ਤੁਹਾਨੂੰ ਪਹਿਚਾਣ ਕਰਵਾ ਦੇਵਾਂਗੇ।
ਮੋਕਸ਼ ਦਾ ਸਰਲ ਉਪਾਅ
ਜਿਹੜੇ ਮੁਕਤ ਹੋ ਚੁੱਕੇ ਹੋਣ ਉੱਥੇ ਜਾ ਕੇ ਜੇ ਅਸੀਂ ਕਹੀਏ ਕਿ ਸਾਹਿਬ, ਮੇਰੀ ਮੁਕਤੀ ਕਰ ਦਿਓ ! ਇਹੀ ਆਖਰੀ ਉਪਾਅ ਹੈ, ਸਭ ਤੋਂ ਚੰਗਾ ਉਪਾਅ । ‘ਖੁਦ ਕੌਣ ਹੈ” ਇਹ ਗਿਆਨ ਪੱਕਾ ਹੋ ਜਾਵੇ ਤਾਂ ਉਸਨੂੰ ਮੋਕਸ਼ ਗਤੀ ਮਿਲੇਗੀ । ਅਤੇ ਆਤਮਗਿਆਨੀ ਨਹੀਂ ਮਿਲੇ (ਤਦ ਤੱਕ) ਆਤਮਗਿਆਨੀ ਦੀਆਂ ਕਿਤਾਬਾਂ ਪੜ੍ਹਣੀਆਂ ਚਾਹੀਦੀਆਂ ਹਨ।
ਆਤਮਾ ਸਾਇੰਟਿਫਿਕ ਵਸਤੂ ਹੈ। ਉਹ ਕਿਤਾਬਾਂ ਵਿੱਚੋਂ ਪ੍ਰਾਪਤ ਹੋਵੇ ਇਹੋ ਜਿਹੀ ਵਸਤੂ ਨਹੀਂ ਹੈ। ਉਹ ਆਪਣੇ ਗੁਣ ਧਰਮਾਂ ਨਾਲ ਹੈ, ਚੇਤਨ ਹੈ ਅਤੇ ਉਹੀ ਪਰਮਾਤਮਾ ਹੈ। ਉਸਦੀ ਪਹਿਚਾਣ ਹੋ ਗਈ ਮਤਲਬ ਹੋ ਗਿਆ| ਕਲਿਆਣ ਹੋ ਗਿਆ ਅਤੇ ‘ਉਹ ਤੁਸੀਂ ਖੁਦ ਹੀ ਹੋ !
ਮੋਕਸ਼ ਮਾਰਗ ਵਿੱਚ ਤਪ-ਤਿਆਗ ਕੁਝ ਵੀ ਨਹੀਂ ਕਰਨਾ ਹੁੰਦਾ ਹੈ। ਗਿਆਨੀ ਪੁਰਖ ਮਿਲ ਜਾਣ ਤਾਂ ਗਿਆਨੀ ਦੀ ਆਗਿਆ ਹੀ ਧਰਮ ਅਤੇ ਆਗਿਆ ਹੀ ਤਪ ਅਤੇ ਇਹੀ ਗਿਆਨ, ਦਰਸ਼ਨ, ਚਰਿਤਰ ਅਤੇ ਤਪ ਹੈ, ਜਿਸਦਾ ਪ੍ਰਤੱਖ ਫਲ ਮੋਕਸ਼ ਹੈ।
‘ਗਿਆਨੀ ਪੁਰਖ’ ਮਿਲਣ ਤਾਂ ਹੀ ਮੋਕਸ਼ ਦਾ ਰਸਤਾ ਸੌਖਾ ਅਤੇ ਸਰਲ ਹੋ ਜਾਂਦਾ ਹੈ। ਖਿਚੜੀ ਬਣਾਉਣ ਨਾਲੋਂ ਵੀ ਸੌਖਾ ਹੋ ਜਾਂਦਾ ਹੈ।