________________
5. ਮੈਂ ਦੀ ਪਹਿਚਾਣ-ਗਿਆਨੀ ਪੁਰਖ ਤੋਂ ?
ਲੋੜ ਗੁਰੂ ਦੀ ਜਾਂ ਗਿਆਨੀ ਦੀ ? ਪ੍ਰਸ਼ਨ ਕਰਤਾ : ਦਾਦਾ ਜੀ ਦੇ ਮਿਲਣ ਤੋਂ ਪਹਿਲਾਂ ਕਿਸੇ ਨੂੰ ਗੁਰੂ ਮੰਨਿਆ ਹੋਵੇ ਤਾਂ ? ਤਾਂ ਉਹ ਕੀ ਕਰਨ ?
ਦਾਦਾ ਸ੍ਰੀ : ਉਹਨਾਂ ਦੇ ਉੱਥੇ ਜਾਣਾ, ਅਤੇ ਨਹੀਂ ਜਾਣਾ ਹੋਵੇ ਤਾਂ, ਜਾਣਾ ਜ਼ਰੂਰੀ ਵੀ ਨਹੀਂ ਹੈ। ਤੁਸੀਂ ਜਾਣਾ ਚਾਹੋ ਤਾਂ ਜਾਣਾ ਅਤੇ ਨਾ ਜਾਣਾ ਹੋਵੇ ਤਾਂ ਨਾ ਜਾਣਾ। ਉਹਨਾਂ ਨੂੰ ਦੁੱਖ ਨਾ ਹੋਵੇ, ਇਸ ਲਈ ਵੀ ਜਾਣਾ ਚਾਹੀਦਾ ਹੈ। ਤੁਹਾਨੂੰ ਨਿਮਰਤਾ ਰੱਖਣੀ ਚਾਹੀਦੀ ਹੈ। ਇੱਥੇ “ਆਤਮ ਗਿਆਨ ਲੈਂਦੇ ਸਮੇਂ ਕੋਈ ਮੈਨੂੰ ਪੁੱਛੇ ਕਿ, “ਹੁਣ ਮੈਂ ਗੁਰੂ ਨੂੰ ਛੱਡ ਦੇਵਾਂ ?' ਤਾਂ ਮੈਂ ਕਹਾਂਗਾ ਕਿ “ਨਹੀਂ ਛੱਡਣਾ । ਓਏ, ਉਸੇ ਗੁਰੂ ਦੇ ਪ੍ਰਤਾਪ ਨਾਲ ਤਾਂ ਇੱਥੇ ਤੱਕ ਪਹੁੰਚ ਸਕੇ ਹੋ । ਸੰਸਾਰ ਦਾ ਗਿਆਨ ਵੀ ਗੁਰੂ ਬਿਨਾਂ ਨਹੀਂ ਹੁੰਦਾ ਅਤੇ ਮੋਕਸ਼ ਦਾ ਗਿਆਨ ਵੀ ਗੁਰੂ ਬਿਨਾਂ ਨਹੀਂ ਹੁੰਦਾ ਹੈ । ਵਿਹਾਰ ਦੇ ਗੁਰੂ ਵਿਹਾਰ ਦੇ ਲਈ ਹਨ ਅਤੇ ਗਿਆਨੀ ਪੁਰਖ “ਨਿਸ਼ਚੈ ਦੇ ਲਈ ਹਨ । ਵਿਹਾਰ ਰਿਲੇਟਿਵ ਹੈ ਅਤੇ ਨਿਸ਼ਚੈ ਰੀਅਲ ਹੈ । ਰਿਲੇਟਿਵ ਦੇ ਲਈ ਗੁਰੂ ਚਾਹੀਦੇ ਹਨ ਅਤੇ ਰੀਅਲ ਦੇ ਲਈ ਗਿਆਨੀ ਪੁਰਖ ਚਾਹੀਦੇ ਹਨ। | ਪ੍ਰਸ਼ਨ ਕਰਤਾ : ਇਹ ਵੀ ਕਹਿੰਦੇ ਹਨ ਕਿ ਗੁਰੂ ਦੇ ਬਿਨਾਂ ਗਿਆਨ ਕਿਸ ਤਰ੍ਹਾਂ ਮਿਲੇਗਾ ?
ਦਾਦਾ ਸ੍ਰੀ : ਗੁਰੂ ਤਾਂ ਰਾਹ ਦਿਖਾਉਂਦੇ ਹਨ, ਮਾਰਗ ਦਿਖਾਉਂਦੇ ਹਨ ਅਤੇ ‘ਗਿਆਨੀ ਪੁਰਖ' ਗਿਆਨ ਦਿੰਦੇ ਹਨ। “ਗਿਆਨੀ ਪੁਰਖ' ਭਾਵ ਕਿ ਜਿਹਨਾਂ ਨੂੰ ਜਾਣਨ ਲਈ ਕੁਝ ਵੀ ਬਾਕੀ ਨਹੀਂ ਰਿਹਾ, ਖੁਦ ਤਦਸਵਰੂਪ ਵਿੱਚ (ਆਤਮ ਸਰੂਪ ਵਿੱਚ) ਬੈਠੇ ਹਨ। ਭਾਵ “ਗਿਆਨੀ ਪੁਰਖ ਤੁਹਾਨੂੰ ਸਭ ਕੁਝ ਦੇ ਦਿੰਦੇ ਹਨ ਅਤੇ ਗੁਰੂ ਤਾਂ ਸੰਸਾਰ ਵਿੱਚ ਤੁਹਾਨੂੰ ਰਾਹ ਦਿਖਾਉਂਦੇ ਹਨ, ਉਹਨਾਂ ਦੇ ਕਹੇ ਅਨੁਸਾਰ ਕਰੀਏ ਤਾਂ ਸੰਸਾਰ ਵਿੱਚ ਸੁਖੀ ਹੋ ਜਾਂਦੇ ਹਾਂ । ਆਧੀ, ਵਿਆਧੀ ਅਤੇ ਉਪਾਧੀ (ਮਨ, ਬਾਣੀ ਅਤੇ ਸ਼ਰੀਰ ਦੇ ਕਸ਼ਟ) ਵਿੱਚ ਸਮਾਧੀ ਦਿਵਾਉਣ ਉਹ “ਗਿਆਨੀ ਪੁਰਖ’ ॥
10