________________
ਪ੍ਰਸ਼ਨ ਕਰਤਾ : ਗਿਆਨ ਗੁਰੂ ਤੋਂ ਮਿਲਦਾ ਹੈ, ਪਰ ਜਿਸ ਗੁਰੂ ਨੇ ਖੁਦ ਆਤਮ ਸਾਖ਼ਸ਼ਾਤਕਾਰ ਕਰ ਲਿਆ ਹੋਵੇ, ਉਹਨਾਂ ਦੇ ਹੱਥੋਂ ਹੀ ਗਿਆਨ ਮਿਲ ਸਕਦਾ ਹੈ ਨਾ ?
ਦਾਦਾ ਸ੍ਰੀ : ਉਹ ‘ਗਿਆਨੀ ਪੁਰਖ’ ਹੋਣੇ ਚਾਹੀਦੇ ਹਨ ਅਤੇ ਫਿਰ ਸਿਰਫ਼ ਆਤਮ ਸਾਖ਼ਸ਼ਾਤਕਾਰ ਕਰਵਾਉਣ ਨਾਲ ਕੁਝ ਨਹੀਂ ਹੋਵੇਗਾ । ਜਦੋਂ “ਗਿਆਨੀ ਪੁਰਖ’ ਇਹ ਜਗਤ ਕਿਸ ਤਰ੍ਹਾਂ ਚਲ ਰਿਹਾ ਹੈ, ਖੁਦ ਕੌਣ ਹੈ, ਇਹ ਕੌਣ ਹੈ, ਇਹ ਸਭ ਸਪਸ਼ਟ ਕਰ ਦੇਣ, ਉਦੋਂ ਕੰਮ ਪੂਰਾ ਹੁੰਦਾ ਹੈ, ਇਸ ਤਰ੍ਹਾਂ ਹੈ। ਨਹੀਂ ਤਾਂ, ਕਿਤਾਬਾਂ ਦੇ ਪਿੱਛੇ ਦੌੜਦੇ ਰਹਿੰਦੇ ਹਨ, ਪਰ ਕਿਤਾਬਾਂ ਤਾਂ “ਹੈਲਪਰ’ ਹਨ। ਉਹ ਮੁੱਖ ਵਸਤੂ ਨਹੀਂ ਹਨ। ਉਹ ਸਾਧਾਰਣ ਕਾਰਣ ਹੈ, ਉਹ ਅਸਾਧਾਰਣ ਕਾਰਣ ਨਹੀਂ ਹੈ। ਅਸਾਧਾਰਣ ਕਾਰਣ ਕਿਹੜਾ ਹੈ ? “ਗਿਆਨੀ ਪੁਰਖ” !
ਅਰਪਣ ਵਿਧੀ ਕੌਣ ਕਰਵਾ ਸਕਦੇ ਹਨ ? ਪ੍ਰਸ਼ਨ ਕਰਤਾ : ਗਿਆਨ ਲੈਣ ਤੋਂ ਪਹਿਲਾਂ ਜੋ ਅਰਪਣ ਵਿਧੀ ਕਰਵਾਉਂਦੇ ਹਨ, ਉਸ ਵਿੱਚ ਜੇ ਪਹਿਲਾਂ ਕਿਸੇ ਗੁਰੂ ਦੇ ਸਾਹਮਣੇ ਅਰਪਣ ਵਿਧੀ ਕਰ ਲਈ ਹੋਵੇ ਤਾਂ, ਅਤੇ ਫਿਰ ਇੱਥੇ ਵਾਪਿਸ ਅਰਪਣ ਵਿਧੀ ਕਰੀਏ ਤਾਂ ਫਿਰ ਉਹ ਠੀਕ ਨਹੀਂ ਕਹਾਏਗਾ ਨਾ ?
ਦਾਦਾ ਸ੍ਰੀ : ਅਰਪਣ ਵਿਧੀ ਤਾਂ ਗੁਰੂ ਕਰਵਾਉਂਦੇ ਹੀ ਨਹੀਂ ਹਨ। ਇੱਥੇ ਤਾਂ ਕੀ-ਕੀ ਅਰਪਣ ਕਰਨਾ ਹੈ ? ਆਤਮਾ ਦੇ ਇਲਾਵਾ ਸਾਰਾ ਕੁਝ | ਮਤਲਬ ਸਭ ਕੁਝ ਅਰਪਣ ਤਾਂ ਕੋਈ ਕਰਦਾ ਹੀ ਨਹੀਂ ਹੈ ਨਾ ! ਅਰਪਣ ਹੁੰਦਾ ਵੀ ਨਹੀਂ ਹੈ ਅਤੇ ਕੋਈ ਗੁਰੂ ਇਸ ਤਰ੍ਹਾਂ ਕਦੇ ਵੀ ਨਹੀਂ ਹਨ। ਉਹ ਤਾਂ ਤੁਹਾਨੂੰ ਮਾਰਗ ਦਿਖਾਉਂਦੇ ਹਨ, ਉਹ ਗਾਈਡ ਦੇ ਰੂਪ ਵਿੱਚ ਕੰਮ ਕਰਦੇ ਹਨ। ਅਸੀਂ ਗੁਰੂ ਨਹੀਂ ਹਾਂ, ਅਸੀਂ ਤਾਂ ਗਿਆਨੀ ਪੁਰਖ ਹਾਂ ਅਤੇ ਇਹ ਤਾਂ ਭਗਵਾਨ ਦੇ ਦਰਸ਼ਨ ਕਰਨੇ ਹਨ। ਮੈਨੂੰ ਅਰਪਣ ਨਹੀਂ ਕਰਨਾ ਹੈ, ਭਗਵਾਨ ਨੂੰ ਅਰਪਣ ਕਰਨਾ ਹੈ।
ਆਤਮ ਨੂੰ ਕਿਵੇਂ ਮਹਿਸੂਸ ਕੀਤਾ ਜਾ ਸਕਦਾ ਹੈ ? ਪ੍ਰਸ਼ਨ ਕਰਤਾ : “ਮੈਂ ਆਤਮਾ ਹਾਂ” ਉਸਦਾ ਗਿਆਨ ਕਿਸ ਤਰ੍ਹਾਂ ਹੁੰਦਾ ਹੈ ? ਖੁਦ ਅਨੁਭਵ ਕਿਸ ਤਰ੍ਹਾਂ ਕਰ ਸਕਦਾ ਹੈ ?
11