________________
ਦਾਦਾ ਸ੍ਰੀ : ਇਹ ਅਨੁਭਵ ਕਰਵਾਉਣ ਦੇ ਲਈ ਤਾਂ ‘ਅਸੀਂ’ ਬੈਠੇ ਹਾਂ। ਇੱਥੇ ਜਦੋਂ ਅਸੀਂ ‘ਗਿਆਨ’ ਦਿੰਦੇ ਹਾਂ, ਉਦੋਂ ਆਤਮਾ ਅਤੇ ਅਨਾਤਮਾ ਦੋਨਾਂ ਨੂੰ ਅਲੱਗ ਕਰ ਦਿੰਦੇ ਹਾਂ, ਫਿਰ ਤੁਹਾਨੂੰ ਘਰ ਭੇਜ ਦਿੰਦੇ ਹਾਂ।
ਗਿਆਨ ਦੀ ਪ੍ਰਾਪਤੀ ਆਪਣੇ ਆਪ ਨਹੀਂ ਹੋ ਸਕਦੀ। ਜੇ ਖੁਦ ਤੋਂ ਹੋ ਸਕਦਾ ਤਾਂ ਇਹ ਸਾਧੂ ਸੰਨਿਆਸੀ ਸਾਰੇ ਕਰ ਕੇ ਬੈਠ ਚੁੱਕੇ ਹੁੰਦੇ। ਪਰ ਇੱਥੇ ਤਾਂ ਗਿਆਨੀ ਪੁਰਖ ਦਾ ਹੀ ਕੰਮ ਹੈ। ਗਿਆਨੀ ਪੁਰਖ ਉਸਦੇ ਸਾਧਨ (ਨਿਮਿਤ) ਹਨ।
ਜਿਵੇਂ ਇਹਨਾਂ ਦਵਾਈਆਂ ਦੇ ਲਈ ਡਾਕਟਰ ਦੀ ਜ਼ਰੂਰਤ ਪੈਂਦੀ ਹੈ ਜਾਂ ਨਹੀਂ ਪੈਂਦੀ ਜਾਂ ਫਿਰ ਤੁਸੀਂ ਖੁਦ ਘਰ ਹੀ ਦਵਾਈ ਬਣਾ ਲੈਂਦੇ ਹੋ ? ਉੱਥੇ ਕਿਵੇਂ ਚੁਕੰਨੇ ਰਹਿੰਦੇ ਹੋ ਕਿ ਕੋਈ ਭੁੱਲ ਹੋ ਜਾਵੇਗੀ ਤਾਂ ਅਸੀਂ ਮਰ ਜਾਵਾਂਗੇ ! ਅਤੇ ਆਤਮਾ ਦੇ ਸੰਬੰਧ ਵਿੱਚ ਤਾਂ ਖੁਦ ਹੀ ਮਿਕਸਚਰ ਬਣਾ ਲੈਂਦੇ ਹੋ ! ਸ਼ਾਸਤਰ ਖੁਦ ਦੀ ਅਕਲ ਨਾਲ ਗੁਰੂ ਦੁਆਰਾ ਦਿੱਤੀ ਗਈ ਸਮਝ ਤੋਂ ਬਿਨਾਂ ਪੜ੍ਹੇ ਅਤੇ ਮਿਕਸਚਰ ਬਣਾ ਕੇ ਪੀ ਗਏ। ਇਸਨੂੰ ਭਗਵਾਨ ਨੇ ਸਵਛੰਦ ਕਿਹਾ ਹੈ। ਇਸ ਸਵਛੰਦ ਨਾਲ ਤਾਂ ਅਨੰਤ ਜਨਮਾਂ ਦਾ ਮਰਣ ਹੋ ਗਿਆ ! ਉਹ ਤਾਂ ਇੱਕ ਹੀ ਜਨਮ ਦਾ ਮਰਣ ਸੀ !!!
ਅਕ੍ਰਮ ਗਿਆਨ ਨਾਲ ਨਕਦ ਮੋਕਸ਼
‘ਗਿਆਨੀ ਪੁਰਖ’ ਹੁਣ ਤੁਹਾਡੇ ਪ੍ਰਤੱਖ ਬੈਠੇ ਹਨ ਤਾਂ ਰਾਹ ਵੀ ਮਿਲੇਗਾ, ਨਹੀਂ ਤਾਂ ਇਹ ਲੋਕ ਵੀ ਬਹੁਤ ਸੋਚਦੇ ਹਨ, ਪਰ ਰਾਹ ਨਹੀਂ ਮਿਲਦਾ ਅਤੇ ਪੁੱਠੇ ਰਸਤੇ ਚਲੇ ਜਾਂਦੇ ਹਨ। ‘ਗਿਆਨੀ ਪੁਰਖ’ ਤਾਂ ਸ਼ਾਇਦ ਹੀ ਕਦੇ, ਇੱਕ ਅੱਧੀ ਵਾਰ ਪ੍ਰਗਟ ਹੁੰਦੇ ਹਨ ਅਤੇ ਉਹਨਾਂ ਦੇ ਕੋਲੋਂ ਗਿਆਨ ਮਿਲਣ ਨਾਲ ਆਤਮ ਅਨੁਭਵ ਹੁੰਦਾ ਹੈ। ਮੋਕਸ਼ ਤਾਂ ਇੱਥੇ ਨਕਦ ਹੋਣਾ ਚਾਹੀਦਾ ਹੈ। ਇੱਥੇ ਹੀ ਦੇਹ ਸਹਿਤ ਮੋਕਸ਼ ਵਰਤਣਾ ਚਾਹੀਦਾ ਹੈ । ਇਸ ਅਕ੍ਰਮ ਗਿਆਨ ਨਾਲ ਨਕਦ ਮੋਕਸ਼ ਮਿਲ ਜਾਂਦਾ ਹੈ ਅਤੇ ਅਨੁਭਵ ਵੀ ਹੁੰਦਾ ਹੈ, ਇਸ ਤਰ੍ਹਾਂ ਹੈ ! ਗਿਆਨੀ ਹੀ ਕਰਾਏ ਆਤਮਾ-ਅਨਾਤਮਾ ਦਾ ਭੇਦ
ਜਿਵੇਂ ਇਸ ਅੰਗੂਠੀ ਵਿੱਚ ਸੋਨਾ ਅਤੇ ਤਾਂਬਾ ਦੋਵੇਂ ਮਿਲੇ ਹੋਏ ਹਨ, ਇਸਨੂੰ ਅਸੀਂ ਪਿੰਡ ਵਿੱਚ ਲਿਜਾ ਕੇ ਕਿਸੇ ਨੂੰ ਕਹੀਏ ਕਿ, ‘ਭਰਾਵਾ, ਅਲੱਗ-ਅਲੱਗ ਕਰ ਦਿਓ ਨਾ ! ਤਾਂ ਕੀ ਕੋਈ ਵੀ ਕਰ ਦੇਵੇਗਾ ? ਕੌਣ ਕਰ ਸਕੇਗਾ ?
12