________________
ਪ੍ਰਸ਼ਨ ਕਰਤਾ : ਸੁਨਿਆਰਾ ਹੀ ਕਰ ਸਕੇਗਾ।
ਦਾਦਾ ਸ੍ਰੀ : ਜਿਸਦਾ ਇਹ ਕੰਮ ਹੈ, ਜੋ ਇਸ ਵਿੱਚ ਐਕਸਪਰਟ ਹੈ, ਉਹ ਸੋਨਾ ਅਤੇ ਤਾਂਬਾ ਦੋਵੇਂ ਅਲੱਗ ਕਰ ਦੇਵੇਗਾ । ਸੌ ਫੀਸਦੀ ਸੋਨਾ ਅਲੱਗ ਕਰ ਦੇਵੇਗਾ, ਕਿਉਂਕਿ ਉਹ ਦੋਹਾਂ ਦੇ ਗੁਣਧਰਮ ਜਾਣਦਾ ਹੈ ਕਿ ਸੋਨੇ ਦੇ ਗੁਣਧਰਮ ਇਹ ਹਨ ਅਤੇ ਤਾਂਬੇ ਦੇ ਗੁਣਧਰਮ ਇਸ ਤਰ੍ਹਾਂ ਹਨ। ਉਸੇ ਤਰ੍ਹਾਂ ਗਿਆਨੀ ਪੁਰਖ ਆਤਮਾ ਦੇ ਗੁਣ ਧਰਮ ਨੂੰ ਜਾਣਦੇ ਹਨ ਅਤੇ ਅਨਾਤਮਾ ਦੇ ਗੁਣ ਧਰਮ ਨੂੰ ਵੀ ਜਾਣਦੇ ਹਨ।
ਜਿਵੇਂ ਅੰਗੂਠੀ ਵਿੱਚ ਸੋਨੇ ਅਤੇ ਤਾਂਬੇ ਦਾ ‘ਮਿਕਸਚਰ ਹੋਵੇ ਤਾਂ ਉਸਨੂੰ ਅਲੱਗ ਕੀਤਾ ਜਾ ਸਕਦਾ ਹੈ। ਸੋਨਾ ਅਤੇ ਤਾਂਬਾ ਜਦੋਂ ਦੋਵੇਂ ਕੰਪਾਊਂਡ ਸਰੂਪ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ ਹੈ। ਕਿਉਂਕਿ ਇਸ ਦੇ ਗੁਣ ਧਰਮ ਅਲੱਗ ਹੀ ਪ੍ਰਕਾਰ ਦੇ ਹੋ ਜਾਂਦੇ ਹਨ । ਇਸੇ ਤਰ੍ਹਾਂ ਜੀਵ ਦੇ ਅੰਦਰ ਚੇਤਨ ਅਤੇ ਅਚੇਤਨ ਦਾ ਮਿਕਸਚਰ ਹੈ, ਉਹ ਕੰਪਾਊਂਡ ਦੇ ਰੂਪ ਵਿੱਚ ਨਹੀਂ ਹਨ । ਇਸ ਲਈ ਫਿਰ ਤੋਂ ਆਪਣੇ ਸੁਭਾਅ ਨੂੰ ਪ੍ਰਾਪਤ ਕਰ ਸਕਦੇ ਹਨ । ਕੰਪਾਊਂਡ ਬਣ ਗਿਆ ਹੁੰਦਾ ਤਾਂ ਪਤਾ ਹੀ ਨਹੀਂ ਲੱਗਦਾ । ਚੇਤਨ ਦੇ ਗੁਣ ਧਰਮਾਂ ਦਾ ਵੀ ਪਤਾ ਨਾ ਲੱਗਦਾ ਅਤੇ ਅਚੇਤਨ ਦੇ ਗੁਣ ਧਰਮਾਂ ਦਾ ਵੀ ਪਤਾ ਨਹੀਂ ਲੱਗਦਾ ਅਤੇ ਤੀਸਰਾ ਹੀ ਗੁਣ ਧਰਮ ਪੈਦਾ ਹੋ ਜਾਂਦਾ । ਪਰ ਇਸ ਤਰ੍ਹਾਂ ਨਹੀਂ ਹੈ। ਉਹਨਾਂ ਦਾ ਤਾਂ ਕੇਵਲ ਮਿਕਸਚਰ ਬਣਿਆ ਹੈ।
ਗਿਆਨੀ ਪੁਰਖ, ਵਰਲਡ (ਸੰਸਾਰ) ਦੇ ਗਰੇਟਿਸਟ ਸਾਇੰਟਿਸਟ
ਉਹ ਤਾਂ ‘ਗਿਆਨੀ ਪੁਰਖ ਹੀ ਹਨ ਜੋ ਵਰਲਡ (ਸੰਸਾਰ) ਦੇ ਗਰੇਟਿਸਟ ਸਾਇੰਟਿਸਟ ਹਨ, ਉਹ ਹੀ ਜਾਣ ਸਕਦੇ ਹਨ, ਅਤੇ ਉਹ ਹੀ ਦੋਹਾਂ ਨੂੰ ਅਲੱਗ ਕਰ ਸਕਦੇ ਹਨ। ਉਹ ਆਤਮਾ-ਅਨਾਤਮਾ ਨੂੰ ਅਲੱਗ ਕਰ ਦਿੰਦੇ ਹਨ ਇੰਨਾ ਹੀ ਨਹੀਂ, ਸਗੋਂ ਤੁਹਾਡੇ ਪਾਪਾਂ ਨੂੰ ਜਲਾ ਕੇ ਭਸਮੀਭੂਤ ਕਰ ਦਿੰਦੇ ਹਨ, ਦਿਵਯ ਚਕਸੂ (ਦਿਵਯ ਦ੍ਰਿਸ਼ਟੀ) ਦਿੰਦੇ ਹਨ ਅਤੇ ‘ਇਹ ਜਗਤ ਕੀ ਹੈ, ਕਿਸ ਤਰ੍ਹਾਂ ਚੱਲ ਰਿਹਾ ਹੈ, ਕੌਣ ਚਲਾ ਰਿਹਾ ਹੈ, ਆਦਿ ਸਭ ਸਪੱਸ਼ਟ ਕਰ ਦਿੰਦੇ ਹਨ, ਤਾਂ ਜਾ ਕੇ ਆਪਣਾ ਕੰਮ ਪੂਰਾ ਹੁੰਦਾ ਹੈ। ਕਰੌੜਾਂ ਜਨਮਾਂ ਦੇ ਪੁੰਨ ਜਾਗਣ ਤਾਂ “ਗਿਆਨੀ ਦੇ ਦਰਸ਼ਨ ਹੁੰਦੇ ਹਨ, ਨਹੀਂ ਤਾਂ ਦਰਸ਼ਨ ਹੀ ਕਿੱਥੋਂ ਹੋਣਗੇ ?
13